ਖੰਨਾ ਦੇ ਪਰਮੀਸ਼ ਸ਼ਰਮਾ ਨੂੰ ਮਿਲਿਆ ਰਾਜ ਪੁਰਸਕਾਰ
ਸਾਹਿਤਿਕ ਖੇਤਰ ’ਚ ਵੀ ਨਾ ਚਮਕਾ ਚੁੱਕਾ ਹੈ ਪਰਮੀਸ਼
ਖੰਨਾ, 27 ਨਵੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਸ਼ਹਿਰ ਦਾ ਪਰਮੀਸ਼ ਸ਼ਰਮਾ ਜੋ ਕਿ ਗੋਬਿੰਦਗੜ੍ਹ ਪਬਲਿਕ ਸਕੂਲ ਮੰਡੀ ਗੋਬਿੰਦਗੜ੍ਹ ਵਿਖੇ ਗਿਆਰ੍ਹਵੀਂ ਜਮਾਤ (ਕਾਮਰਸ) ਦਾ ਵਿਦਿਆਰਥੀ ਨੂੰ ਰਾਜ ਪੁਰਸਕਾਰ ਨਾਲ ਸਨਮਾਨਿਆ ਗਿਆ। ਇਹ ਸਨਮਾਨ ਭਾਰਤ ਸਕਾਊਟ ਐਂਡ ਗਾਈਡ, ਪੰਜਾਬ ਵਲੋਂ ਤਾਰਾ ਦੇਵੀ, ਸ਼ਿਮਲਾ ਵਿਖੇ ਚੁਣੇ ਜਾਣ ਉਪਰੰਤ ਕੀਤਾ ਗਿਆ ਹੈ।
ਖੰਨਾ, 27 ਨਵੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਸ਼ਹਿਰ ਦਾ ਪਰਮੀਸ਼ ਸ਼ਰਮਾ ਜੋ ਕਿ ਗੋਬਿੰਦਗੜ੍ਹ ਪਬਲਿਕ ਸਕੂਲ ਮੰਡੀ ਗੋਬਿੰਦਗੜ੍ਹ ਵਿਖੇ ਗਿਆਰ੍ਹਵੀਂ ਜਮਾਤ (ਕਾਮਰਸ) ਦਾ ਵਿਦਿਆਰਥੀ ਨੂੰ ਰਾਜ ਪੁਰਸਕਾਰ ਨਾਲ ਸਨਮਾਨਿਆ ਗਿਆ। ਇਹ ਸਨਮਾਨ ਭਾਰਤ ਸਕਾਊਟ ਐਂਡ ਗਾਈਡ, ਪੰਜਾਬ ਵਲੋਂ ਤਾਰਾ ਦੇਵੀ, ਸ਼ਿਮਲਾ ਵਿਖੇ ਚੁਣੇ ਜਾਣ ਉਪਰੰਤ ਕੀਤਾ ਗਿਆ ਹੈ। ਪਰਮੀਸ਼ ਇੱਕ ਚੰਗਾ ਖਿਡਾਰੀ ਹੈ, ਉੱਥੇ ਸੱਤਵੀਂ ਜਮਾਤ ਦੌਰਾਨ ਪੜਦੇ ਸਮੇਂ ਤੋਂ ਹੀ ਉਸ ਦੀਆਂ ਕਵਿਤਾਵਾਂ ਤੇ ਲੇਖ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਰਸਾਲਿਆਂ ‘ਪੰਖੜੀਆਂ’ ਤੇ ‘ਪ੍ਰਾਇਮਰੀ ਸਿੱਖਿਆ’ ਵਿਚ ਛਪਦੇ ਆ ਰਹੇ ਹਨ। ਪਰਮੀਸ਼ ਅਧਿਆਪਕਾਂ ਦੇ ਪਰਿਵਾਰ ਵਿਚੋਂ ਹੈ। ਉਸ ਦੇ ਪਰਿਵਾਰ ਵਿਚ ਉੱਘੇ ਸਿੱਖਿਆ ਸ਼ਾਸਤਰੀ ਲੋਕ ਨਾਥ ਸ਼ਰਮਾ, ਡਾ.ਸ਼ਿਵ ਸ਼ਰਨ, ਪਿਤਾ ਨੈਸ਼ਨਲ ਅਵਾਰਡੀ ਡਾ. ਬਲਰਾਮ ਸ਼ਰਮਾ ਦਾ ਸਿੱਖਿਆ ਦੇ ਖੇਤਰ ਵਿਚ ਵੱਡਾ ਨਾਂ ਹੈ ਅਤੇ ਉਸ ਦੀ ਮਾਤਾ ਕਵਿਤਾ ਸ਼ਰਮਾ ਅਧਿਆਪਕਾ ਹਨ। ਸਕੂਲ ਦੀ ਪ੍ਰਿੰਸੀਪਲ ਡਾ. ਨੀਰੂ ਅਰੋੜਾ ਵਲੋਂ ਰਾਜ ਪੁਰਸਕਾਰ ਮਿਲਣ ’ਤੇ ਪਰਮੀਸ਼ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਕੋਆਰਡੀਨੇਟਰ ਸੋਨੀਆ ਗੋਪਾਲ, ਕਲਾਸ ਇੰਚਾਰਜ ਰਵਨੀਤ ਕੌਰ ਅਤੇ ਸਕਾਊਟ ਇੰਚਾਰਜ ਮਨਦੀਪ ਸਿੰਘ ਮੌਜੂਦ ਸਨ।