16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਦੋਰਾਹਾ ਪਬਲਿਕ ਸਕੂਲ ਵਿਖੇ ਬਾਲ ਦਿਵਸ ਸਮੇਂ ਬਾਲਾਂ ਦਾ ਸਨਮਾਨ

ਦੋਰਾਹਾ, 16 ਨਵੰਬਰ (ਪੱਤਰ ਪ੍ਰੇਰਕ)- ਦੋਰਾਹਾ ਪਬਲਿਕ ਸਕੂਲ ਵਿਖੇ ਬਾਲ ਦਿਵਸ ਸਮੇਂ, ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਦਾ ਸਾਲਾਨਾ ਸਕਾਲਰ ਡੇਅ ‘ਵਸੁੰਧਰਾ’ ਥੀਮ ਤਹਿਤ ਮਨਾਇਆ ਗਿਆ। ਮੁੱਖ ਮਹਿਮਾਨ ਵਜੋਂ ਦੋਰਾਹਾ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰਮੈਨ ਸੁਖਪਾਲ ਸਿੰਘ, ਚੇਅਰਪਰਸਨ ਉਮਲ ਕੌਰ, ਡਾਇਰੈਕਟਰ ਤਪਵੀਰ ਸਿੰਘ, ਜਪਵੀਰ ਸਿੰਘ, ਈਕੋ ਸਿੱਖ ਦੇ ਪ੍ਰਧਾਨ ਸੁਪਰੀਤ ਕੌਰ ਅਤੇ ਮੈਨੇਜਮੈਂਟ ਮੈਂਬਰ ਅਮਰਜੀਤ ਸਿੰਘ, ਪ੍ਰਿੰਸੀਪਲ ਮੋਨਿਕਾ ਸਾਰਵਾਲ ਅਤੇ ਹੈੱਡਮਿਸਟਰੈੱਸ ਸੰਗੀਤਾ ਰਾਜਪੂਤ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਦੋਰਾਹਾ ਪਬਲਿਕ ਸਕੂਲ ਵਿਖੇ ਬਾਲ ਦਿਵਸ ਸਮੇਂ ਬਾਲਾਂ ਦਾ ਸਨਮਾਨ ਕਰਦੇ ਹੋਏ ਹਾਜ਼ਰੀਨ। ਅਜੀਤ ਤਸਵੀਰ 17-11-2026
ਦੋਰਾਹਾ, 16 ਨਵੰਬਰ (ਪੱਤਰ ਪ੍ਰੇਰਕ)- ਦੋਰਾਹਾ ਪਬਲਿਕ ਸਕੂਲ ਵਿਖੇ ਬਾਲ ਦਿਵਸ ਸਮੇਂ, ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਦਾ ਸਾਲਾਨਾ ਸਕਾਲਰ ਡੇਅ ‘ਵਸੁੰਧਰਾ’ ਥੀਮ ਤਹਿਤ ਮਨਾਇਆ ਗਿਆ। ਮੁੱਖ ਮਹਿਮਾਨ ਵਜੋਂ ਦੋਰਾਹਾ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰਮੈਨ ਸੁਖਪਾਲ ਸਿੰਘ, ਚੇਅਰਪਰਸਨ ਉਮਲ ਕੌਰ, ਡਾਇਰੈਕਟਰ ਤਪਵੀਰ ਸਿੰਘ, ਜਪਵੀਰ ਸਿੰਘ, ਈਕੋ ਸਿੱਖ ਦੇ ਪ੍ਰਧਾਨ ਸੁਪਰੀਤ ਕੌਰ ਅਤੇ ਮੈਨੇਜਮੈਂਟ ਮੈਂਬਰ ਅਮਰਜੀਤ ਸਿੰਘ, ਪ੍ਰਿੰਸੀਪਲ ਮੋਨਿਕਾ ਸਾਰਵਾਲ ਅਤੇ ਹੈੱਡਮਿਸਟਰੈੱਸ ਸੰਗੀਤਾ ਰਾਜਪੂਤ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਛੋਟੇ ਬੱਚਿਆਂ ਨੇ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਧਰਤੀ ਬਚਾਓ ਦਾ ਸੁਨੇਹਾ ਦਿੰਦਿਆਂ ਸ਼ਾਨਦਾਰ, ਨਾਚ, ਗੀਤ ਅਤੇ ਕੋਰੀਓਗ੍ਰਾਫੀ ਪੇਸ਼ ਕੀਤੀਆਂ। ਸੈਸ਼ਨ 2025-26 ਦੇ ਹੋਣਹਾਰ ਵਿਦਿਆਰਥੀਆਂ ਗੁਰਮਿਹਰ ਕੌਰ, ਗੁਰਨੀਵ ਕੌਰ ਚੀਮਾ, ਜਸਰਾਜ ਸਿੰਘ, ਸਿਫ਼ਤ ਕੌਰ, ਹਰਅੰਗਦ ਸਿੰਘ ਮਾਂਗਟ, ਤਹਿਜ਼ੀਬ ਕੌਰ, ਦਾਵਿਆ, ਵਿਵਾਨ ਸਿੰਘ, ਅਭਿਜੋਤ ਕੁਮਾਰ, ਅਬਰੀਤ ਕੌਰ, ਕੋਠਾ ਸਿੰਘ, ਰਹਿਮਤ ਕੌਰ, ਅਗਮ ਸਿੰਘ ਕੰਡਾ, ਦਿਸ਼ਾਨ ਸ਼ਰਮਾ, ਗੁਰਨੂਰ ਕੌਰ, ਹਰਕੀਰਤ ਸਿੰਘ, ਹਰਸ਼ਨ ਸਿੰਘ, ਰੂਹਾਨੀ ਕੌਰ, ਸੁਖਮੀਤ ਸਿੰਘ ਮਾਂਗਟ ਅਤੇ ਸੂਰਜ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਤਪਵੀਰ ਸਿੰਘ ਅਤੇ ਪ੍ਰਿੰਸੀਪਲ ਮੋਨਿਕਾ ਸਾਰਵਾਲ ਨੇ ਬੱਚਿਆਂ ਵੱਲੋਂ ਦਿੱਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਦੇ ਸੁਨੇਹੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਕੁਦਰਤ ਨਾਲ ਜੋੜਨ ਲਈ ਵਚਨਬੱਧ ਹੈ।
ਪਿਛਲੀ ਖ਼ਬਰ ਕਈ ਆਗੂ ਯਾਦੂ ਦੀ ਅਗਵਾਈ ’ਚ ਅਕਾਲੀ ਦਲ ’ਚ ਹੋਏ ਸ਼ਾਮਿਲ ਅਗਲੀ ਖ਼ਬਰ ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਡਰਾਇੰਗ ਤੇ ਪੇਂਟਿੰਗ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।