01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਦੋਰਾਹਾ ਸ਼ਹਿਰ ਦੀਆਂ ਤੰਗ ਗਲੀਆਂ ਅਤੇ ਟਰੈਫ਼ਿਕ ਸਮੱਸਿਆ ਤੋਂ ਲੋਕ ਪ੍ਰੇਸ਼ਾਨ

ਦੋਰਾਹਾ, 31 ਅਕਤੂਬਰ (ਪੱਤਰ ਪ੍ਰੇਰਕ)-ਦੋਰਾਹਾ ਸ਼ਹਿਰ ਇੱਕ ਸਦੀ ਤੋਂ ਵੱਧ ਦਾ ਇਤਿਹਾਸ ਸਾਂਭੀ ਬੈਠਾ ਹੈ। ਸਮੇਂ ਸਮੇਂ ’ਤੇ ਇਸ ਦੀਆਂ ਸਮੱਸਿਆਵਾਂ ਵਧਦੀਆਂ ਰਹੀਆਂ।

ਅਜੀਤ ਡੈਸਕ 01-11-2026
ਦੋਰਾਹਾ, 31 ਅਕਤੂਬਰ (ਪੱਤਰ ਪ੍ਰੇਰਕ)-ਦੋਰਾਹਾ ਸ਼ਹਿਰ ਇੱਕ ਸਦੀ ਤੋਂ ਵੱਧ ਦਾ ਇਤਿਹਾਸ ਸਾਂਭੀ ਬੈਠਾ ਹੈ। ਸਮੇਂ ਸਮੇਂ ’ਤੇ ਇਸ ਦੀਆਂ ਸਮੱਸਿਆਵਾਂ ਵਧਦੀਆਂ ਰਹੀਆਂ। ਪਰ ਬਹੁਤਾ ਕਿਸੇ ਨੇ ਧਿਆਨ ਨਹੀਂ ਦਿੱਤਾ, ਸਰਕਾਰਾਂ ਆਈਆਂ ਗਈਆਂ। ਨਗਰ ਕੌਂਸਲ ਕਮੇਟੀ ਬਦਲਦੀ ਰਹੀ। ਪਿਛਲੇ ਸਾਲਾਂ ਤੋਂ ਗੱਡੀਆਂ ਮੋਟਰਾਂ ਦੇ ਵਧ ਜਾਣ ਕਾਰਨ ਦੋਰਾਹਾ ਸ਼ਹਿਰ ਦੀਆਂ ਗਲੀਆਂ ਜੋ ਪਹਿਲਾਂ ਹੀ ਤੰਗ ਸਨ, ਹੋਰ ਤੰਗ ਹੋ ਗਈਆਂ। ਅੱਜ ਕੱਲ੍ਹ ਮੰਡੀ ਦਾ ਸੀਜ਼ਨ ਹੈ, ਜਿਸ ਦੇ ਵਿਚੋਂ ਝੋਨੇ ਦੀ ਚੁਕਾਈ ਹੋ ਰਹੀ ਹੈ। ਉਸ ਨੂੰ ਚੁੱਕਣ ਦੇ ਲਈ ਟਰੱਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ। ਪਰ ਮੰਡੀ ਨੂੰ ਜਾਂਦੀਆਂ ਗਲੀਆਂ ਦੇ ਵਿਚ ਦੋਵੇਂ ਪਾਸੇ ਲੋਕ ਆਪੋ ਆਪਣੀਆਂ ਕਾਰਾਂ ਖੜਾ ਕੇ ਚਲੇ ਜਾਂਦੇ ਹਨ। ਇਸ ਸਮੇਂ ਭਾਰੀ ਜਾਮ ਦੀ ਸਮੱਸਿਆ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਜੂਝਣਾ ਪੈਂਦਾ ਹੈ। ਇਸ ਦੇ ਨਾਲ ਹੀ ਦੋਰਾਹਾ ਸ਼ਹਿਰ ਵਿਚ ਹੀ ਲੰਘਦੀ ਛੇ ਮਾਰਗੀ ਜਰਨੈਲੀ ਸੜਕ, ਉਸ ਦੇ ਥੱਲਿਓਂ ਲੰਘਦੀ ਨਹਿਰ ਸਰਹਿੰਦ ਦਾ ਪੁਲ ਨੀਵਾਂ ਹੋਣ ਕਾਰਨ, ਵੱਡੇ, ਭਾਰੀ, ਉੱਚੇ ਵਾਹਨ, ਪੁਲ ਥੱਲਿਓਂ ਨਹੀਂ ਲੰਘ ਸਕਦੇ। ਜਿਸ ਨਾਲ ਹਰ ਰੋਜ਼ ਸ਼ਾਮ ਨੂੰ ਦੋਰਾਹਾ ਸ਼ਹਿਰ ਦੇ ਵਿਚ ਜਰਨੈਲੀ ਮਾਰਗ ਵੱਲ ਮੈਕਡੋਨਲ ਤੱਕ, ਦੱਖਣੀ ਬਾਈਪਾਸ ਦੋਵੇਂ ਪਾਸੇ ਰੇਲਵੇ ਰੋਡ ਅਤੇ ਗੁਰਥਲੀ ਤੱਕ ਅਕਸਰ ਜਾਮ ਲੱਗਦਾ ਰਹਿੰਦਾ ਹੈ, ਜਿਸ ਵਿਚ ਲੋਕ ਘੰਟਿਆਂ ਬੱਧੀ ਖੜ੍ਹ ਕੇ ਪਰੇਸ਼ਾਨ ਹੁੰਦੇ ਹਨ। ਲੋਕਾਂ ਦੀ ਮੰਗ ਹੈ ਕਿ ਦੋਰਾਹਾ ਸ਼ਹਿਰ ਦੀਆਂ ਗਲੀਆਂ ਵਿਚ ਖੜੀਆਂ ਕੀਤੀਆਂ ਜਾਂਦੀਆਂ ਕਾਰਾਂ ਦਾ ਕੋਈ ਹੱਲ ਕੀਤਾ ਜਾਵੇ। ਇਸੇ ਤਰਾਂ ਦੱਖਣੀ ਬਾਈਪਾਸ ਪੁਲ ਦੇ ਥੱਲੇ ਪੰਜ ਪਾਸੇ ਤੋਂ ਟਰੈਫ਼ਿਕ ਲੰਘਦਾ ਹੈ, ਉੱਥੇ ਟਰੈਫ਼ਿਕ ਲਾਈਟਾਂ ਲਗਾਈਆਂ ਜਾਣ ਤਾਂ ਕਿ ਜਾਮ ਦੀ ਸਮੱਸਿਆ ਦਾ ਸਥਾਈ ਹੱਲ ਹੋ ਸਕੇ।
ਪਿਛਲੀ ਖ਼ਬਰ ਏ. ਐੱਸ. ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਵਲੋਂ ਯੂਥ ਅਤੇ ਵਿਰਾਸਤੀ ਮੇਲੇ ਵਿਚ ਕਈ ਪੁਜ਼ੀਸ਼ਨਾਂ ਪ੍ਰਾਪਤ ਅਗਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਦੇ ਵਿਦਿਆਰਥੀਆਂ ਨੇ ਸਹੋਦਿਆ ਸਕੂਲ ਕੰਪਲੈਕਸ ਅਥਲੈਟਿਕਸ ਮੀਟ ਵਿਚ ਭਾਗ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।