01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਝੱਜ ਗੋਤ ਦੀ ਮੋੜ੍ਹੀ (ਦਾਦੀ ਸਤੀ) ’ਤੇ ਮੇਲਾ ਕੱਲ੍ਹ ਨੂੰ

ਦੋਰਾਹਾ, 31 ਅਕਤੂਬਰ (ਪੱਤਰ ਪ੍ਰੇਰਕ)-ਪਿੰਡ ਬੁਆਣੀ ਵਿਖੇ ਝੱਜ ਗੋਤ ਦੀ ਮੋੜ੍ਹੀ (ਦਾਦੀ ਸਤੀ) ਦੇ ਸਥਾਨ ’ਤੇ ਮੇਲਾ 2 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ਼ ਸੰਬੰਧੀ ਮੇਲਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਪਿੰਡ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਮੇਲਾ ਸਦੀ ਤੋਂ ਵੀ ਪਹਿਲਾਂ ਦਾ ਹਰ ਵਾਰ ਰਿਵਾਇਤ ਅਨੁਸਾਰ ਦੀਵਾਲ਼ੀ ਤੋਂ ਸੱਤ ਦਿਨ ਪਹਿਲਾਂ ਲੱਗਦਾ ਹੈ।

ਅਜੀਤ ਡੈਸਕ 01-11-2026
ਦੋਰਾਹਾ, 31 ਅਕਤੂਬਰ (ਪੱਤਰ ਪ੍ਰੇਰਕ)-ਪਿੰਡ ਬੁਆਣੀ ਵਿਖੇ ਝੱਜ ਗੋਤ ਦੀ ਮੋੜ੍ਹੀ (ਦਾਦੀ ਸਤੀ) ਦੇ ਸਥਾਨ ’ਤੇ ਮੇਲਾ 2 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ਼ ਸੰਬੰਧੀ ਮੇਲਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਪਿੰਡ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਮੇਲਾ ਸਦੀ ਤੋਂ ਵੀ ਪਹਿਲਾਂ ਦਾ ਹਰ ਵਾਰ ਰਿਵਾਇਤ ਅਨੁਸਾਰ ਦੀਵਾਲ਼ੀ ਤੋਂ ਸੱਤ ਦਿਨ ਪਹਿਲਾਂ ਲੱਗਦਾ ਹੈ। ਇਸ ਮੇਲੇ ਦੀ ਖ਼ਾਸੀਅਤ ਹੈ ਕਿ ਨਵ-ਵਿਆਹੇ ਜੋੜੇ, ਨਵੇ-ਜਨਮੇ ਬੱਚਿਆਂ ਦੇ ਪਰਿਵਾਰ ਦੁਪਹਿਰ 12 ਤੋਂ ਪਹਿਲਾਂ ਹੀ ਮੱਥਾ ਟੇਕਦੇ ਹਨ। ਪਿਛਲੇ ਸਾਲਾਂ ਤੋਂ ਇੱਥੇ ਧਾਰਮਿਕ ਸਮਾਗਮ ਵੀ ਕਰਵਾਏ ਜਾ ਰਹੇ ਹਨ, ਜਿਸ ਤਹਿਤ 31 ਅਕਤੂਬਰ ਸ਼ਨੀਵਾਰ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਸਵੇਰੇ 9 ਵਜੇ ਅਰੰਭ ਕੀਤੇ ਗਏ ਅਤੇ 2 ਨਵੰਬਰ ਸੋਮਵਾਰ ਦੀ ਸਵੇਰ 10 ਵਜੇ ਭੋਗ ਪੈਣ ਉਪਰੰਤ ਰਾਗੀ, ਢਾਡੀ, ਕਵੀਸ਼ਰ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ਼ ਨਾਲ਼ ਝੱਜ ਗੋਤ ਅਤੇ ਦਾਦੀ ਸਤੀ ਦੇ ਇਤਿਹਾਸ ਬਾਰੇ ਚਾਨਣਾ ਪਾਉਣਗੇ।
ਪਿਛਲੀ ਖ਼ਬਰ ਗਿਆਸਪੁਰਾ ਨੂੰ ਹਲਕਾ ਪਾਇਲ ਤੋਂ ਦੂਜੀ ਵਾਰ ਟਿਕਟ ਮਿਲਣ ’ਤੇ ਵਰਕਰਾਂ ਵਿਚ ਖ਼ੁਸ਼ੀ ਦੀ ਲ ਹਿਰ ਅਗਲੀ ਖ਼ਬਰ ਅੱਜ ਗਾਰਡਨ ਪੈਲੇਸ ਨੰਦਪੁਰ ਸਾਹਨੇਵਾਲ ਵਿਖੇ ਲੱਗੇਗਾ ਵਿਸ਼ਾਲ ਮੈਗਾ ਮੈਡੀਕਲ ਫ਼ਰੀ ਚੈੱਕਅਪ ਕੈਂਪ-ਸੁਖਜੀਤ ਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।