ਉਧੋਵਾਲ ਵਿਖੇ ਨੀਸ਼ੂ ਚਹਿਲਾਂ ਦੀ ਅਗਵਾਈ ’ਚ ਭਾਜਪਾ ਨੂੰ ਮਿਲਿਆ ਹੁੰਗਾਰਾ
ਮਾਛੀਵਾੜਾ ਸਾਹਿਬ, 16 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਪਿੰਡ ਉਧੋਵਾਲ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਭਰਵਾਂ ਸਮਰਥਨ ਮਿਲਿਆ ਜਿਸ ਤਹਿਤ ਹਲਕਾ ਸਮਰਾਲਾ ਤੋਂ ਭਾਜਪਾ ਦੇ ਸੀਨੀਅਰ ਆਗੂ ਨੀਸ਼ੂ ਚਹਿਲਾਂ ਦੀ ਅਗਵਾਈ ਹੇਠ ਉਧੋਵਾਲ ਵਿਖੇ ਕਈ ਪਰਿਵਾਰ ਪਾਰਟੀ ਵਿਚ ਸ਼ਾਮਲ ਹੋਏ। ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ’ਚ ਬੂਟਾ ਸਿੰਘ, ਜੋਗਿੰਦਰ ਸਿੰਘ ਤੇ ਪ੍ਰਭਜੋਤ ਸਿੰਘ ਨੂੰ ਨੀਸ਼ੂ ਚਹਿਲਾਂ ਨੇ ਪਾਰਟੀ ਦੇ ਮਫ਼ਲਰ ਪਾ ਕੇ ਸਵਾਗਤ ਕੀਤਾ।
ਅਜੀਤ ਡੈਸਕ
17-10-2026