11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਬਰਜਿੰਦਰ ਸਿੰਘ ਬੱਬਲੂ ਲੋਪੋਂ ਨੂੰ ਅਕਾਲੀ ਦਲ ਵਾਰਸ ਪੰਜਾਬ ਹਲਕਾ ਸਮਰਾਲਾ ਦਾ ਇੰਚਾਰਜ ਲਗਾਉਣ ’ਤੇ ਵਰਕਰ ਹੋਏ ਬਾਗੋਬਾਗ

ਬੀਜਾ, 10 ਅਕਤੂਬਰ (ਕਸ਼ਮੀਰਾ ਸਿੰਘ ਬਗਲੀ)- ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਇਕ ਅਹਿਮ ਫੈਸਲਾ ਲੈਂਦਿਆ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਤੇ ਪੰਥਕ ਪਰਿਵਾਰ ਦੇ ਨੌਜਵਾਨ ਬਰਜਿੰਦਰ ਸਿੰਘ ਬੱਬਲੂ ਲੋਪੋ ਨੂੰ ਹਲਕਾ ਸਮਰਾਲਾ ਦੇ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜਿਸ ਨਾਲ ਹਲਕੇ ਦੇ ਵਰਕਰਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ। ਦੱਸਣਯੋਗ ਹੈ ਕਿ ਬਬਲੂ ਜਿੱਥੇ ਵੱਡੇ ਕਾਰੋਬਾਰੀ ਹਨ ਉੱਥੇ ਟਕਸਾਲੀ ਪਰਿਵਾਰਾਂ ’ਚੋ ਗਿਣੇ ਜਾਂਦੇ ਹਨ।

ਬਰਜਿੰਦਰ ਸਿੰਘ ਲੋਪੋਂ 11-10-2026
ਬੀਜਾ, 10 ਅਕਤੂਬਰ (ਕਸ਼ਮੀਰਾ ਸਿੰਘ ਬਗਲੀ)- ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਇਕ ਅਹਿਮ ਫੈਸਲਾ ਲੈਂਦਿਆ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਤੇ ਪੰਥਕ ਪਰਿਵਾਰ ਦੇ ਨੌਜਵਾਨ ਬਰਜਿੰਦਰ ਸਿੰਘ ਬੱਬਲੂ ਲੋਪੋ ਨੂੰ ਹਲਕਾ ਸਮਰਾਲਾ ਦੇ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜਿਸ ਨਾਲ ਹਲਕੇ ਦੇ ਵਰਕਰਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ। ਦੱਸਣਯੋਗ ਹੈ ਕਿ ਬਬਲੂ ਜਿੱਥੇ ਵੱਡੇ ਕਾਰੋਬਾਰੀ ਹਨ ਉੱਥੇ ਟਕਸਾਲੀ ਪਰਿਵਾਰਾਂ ’ਚੋ ਗਿਣੇ ਜਾਂਦੇ ਹਨ। ਇਸਤੋਂ ਪਹਿਲਾ ਬਬਲੂ ਲੋਪੋ ਪੰਜਾਬ ’ਚੋ ਸਭ ਤੋ ਘੱਟ ਚ ਜਿਲਾ ਪ੍ਰੀਸ਼ਦ ਲੁਧਿਆਣਾ ਦੇ ਮੈਂਬਰ ਬਣੇ। ਇਸਤੋਂ ਬਾਅਦ ਉਹ ਯੂਥ ਅਕਾਲੀ ਦਲ ਜਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਬਣੇ। ਬਬਲੂ ਲੋਪੋ ਪੰਥਕ ਪਰਿਵਾਰ ਦੇ ਮੈਂਬਰ ਹਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਰਹੂਮ ਸਕੱਤਰ ਭਰਪੂਰ ਸਿੰਘ ਲੋਪੋਂ ਦੇ ਪੋਤਰੇ ਹਨ। ਬੱਬਲੂ ਲੋਪੋ ਦੇ ਪਿਤਾ ਇੰਦਰਜੀਤ ਸਿੰਘ ਲੋਪੋਂ ਦਾ ਪੰਜਾਬ ’ਚ ਨਾਂਅ ਹੈ ਉਹ ਲੰਮਾ ਸਮਾਂ ਪਿੰਡ ਲੋਪੋਂ ਦੇ ਸਰਪੰਚ, ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੈਂਬਰ ਅਤੇ ਕੇਦਰੀ ਸਹਿਕਾਰੀ ਬੈਂਕ ਲੁਧਿਆਣਾ ਦੇ ਚੇਅਰਮੈਨ ਵੀ ਰਹੇ। ਜਾਣਕਾਰੀ ਅਨੁਸਾਰ ਉਹ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ 2027 ’ਚ ਵਿਧਾਨ ਸਭਾ ਦੀ ਚੋਣ ਲੜਣਗੇ। ਬਰਜਿੰਦਰ ਸਿੰਘ ਬੱਬਲੂ ਨੂੰ ਹਲਕਾ ਇੰਚਾਰਜ ਲਗਾਉਣ ਤੇ ਅੰਮ੍ਰਿਤਪਾਲ ਸਿੰਘ ਧਨੋਆ, ਸਰਬਜੀਤ ਸਿੰਘ ਸੁਲਤਾਨਪੁਰ, ਗੁਰਪਿਆਰ ਸਿੰਘ, ਸੁਰਿੰਦਰ ਸਿੰਘ ਲੋਪੋਂ, ਕਮਲਦੀਪ ਸਿੰਘ ਬੱਬਲਾ, ਜਸਪਾਲ ਸਿੰਘ ਸਾਬਕਾ ਸਰਪੰਚ, ਅਮਰਜੀਤ ਸਿੰਘ, ਜਗਤਾਰ ਸਿੰਘ, ਸੁਖਵੰਤ ਸਿੰਘ, ਸੰਦੀਪ ਸਿੰਘ, ਹਰਪਿੰਦਰ ਸਿੰਘ ਸਤਨਾਮ ਸਿੰਘ, ਹਰਚੰਦ ਸਿੰਘ ਲੋਪੋਂ ਆਦਿ ਵਰਕਰਾਂ ਨੇ ਭਰਵਾਂ ਸਵਾਗਤ ਕਰਦਿਆਂ ਆਖਿਆ ਕਿ ਹਲਕਾ ਸਮਰਾਲਾ ਅੰਦਰ ਅਕਾਲੀ ਦਲ ਵਾਰਸ ਪੰਜਾਬ ਇੱਕ ਬਦਲਾਅ ਦੇ ਰੂਪ ਵਜੋਂ ਉਭਰੇਗਾ।
ਪਿਛਲੀ ਖ਼ਬਰ ਮੰਤਰੀ ਸੌਂਦ ਅਤੇ ਸ਼ੈਲਰ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ, ਕਾਰੋਬਾਰੀਆਂ ਨਾਲ ਸੰਵਾਦ ਅਤੇ ਸਹਿਯੋਗ ’ਤੇ ਦਿੱਤਾ ਜ਼ੋਰ ਅਗਲੀ ਖ਼ਬਰ ਮੈਗਾ ਮਾਪੇ-ਅਧਿਆਪਕ ਮਿਲਣੀ ਨਾਲ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਦਾ ਉਪਰਾਲਾ-ਤਰੁਨਪ੍ਰੀਤ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।