01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਅੱਜ ਹੋਵੇਗੀ ਝੋਨੇ ਦੀ ਰਸਮੀ ਤੌਰ ‘ਤੇ ਸਰਕਾਰੀ ਖ਼ਰੀਦ ਦੀ ਸ਼ੁਰੂਆਤ

ਮਾਛੀਵਾੜਾ ਸਾਹਿਬ, 30 ਸਤੰਬਰ (ਮਨੋਜ ਕੁਮਾਰ)-ਪੰਜਾਬ ਸਰਕਾਰ ਵਲੋਂ ਪਹਿਲੀ ਅਕਤੂਬਰ ਨੂੰ ਕੀਤੇ ਝੋਨੇ ਦੀ ਸਰਕਾਰੀ ਖ਼ਰੀਦ ਦੇ ਐਲਾਨ ਵਿਚ ਅੱਜ ਸਵੇਰੇ 10 ਵਜੇ ਰਸਮੀ ਤੌਰ ‘ਤੇ ਝੋਨੇ ਦੀ ਸ਼ੁਰੂਆਤ ਹੋਵੇਗੀ। ਜਿਸ ਲਈ ਬਾਕਾਇਦਾ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਮੰਡੀ ਵਿਚ ਪਹੁੰਚ ਰਹੇ ਹਨ।

ਅਜੀਤ ਡੈਸਕ 01-10-2026
ਮਾਛੀਵਾੜਾ ਸਾਹਿਬ, 30 ਸਤੰਬਰ (ਮਨੋਜ ਕੁਮਾਰ)-ਪੰਜਾਬ ਸਰਕਾਰ ਵਲੋਂ ਪਹਿਲੀ ਅਕਤੂਬਰ ਨੂੰ ਕੀਤੇ ਝੋਨੇ ਦੀ ਸਰਕਾਰੀ ਖ਼ਰੀਦ ਦੇ ਐਲਾਨ ਵਿਚ ਅੱਜ ਸਵੇਰੇ 10 ਵਜੇ ਰਸਮੀ ਤੌਰ ‘ਤੇ ਝੋਨੇ ਦੀ ਸ਼ੁਰੂਆਤ ਹੋਵੇਗੀ। ਜਿਸ ਲਈ ਬਾਕਾਇਦਾ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਮੰਡੀ ਵਿਚ ਪਹੁੰਚ ਰਹੇ ਹਨ। ਜਾਣਕਾਰੀ ਅਨੁਸਾਰ ਇਸ ਵਾਰ ਝੋਨੇ ਦਾ ਸਰਕਾਰੀ ਰੇਟ 2461 ਰੁਪਏ ਕੁਇੰਟਲ ਤੈਅ ਕੀਤਾ ਗਿਆ ਹੈ ਤੇ ਸਾਰੀਆਂ ਸਰਕਾਰੀ ਖ਼ਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਇਸ ਮੌਕੇ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਹਾਲਾਂਕਿ ਸਰਕਾਰ ਦਾ ਇਹ ਕਦਮ ਥੋੜਾ ਦੇਰੀ ਨਾਲ ਹੈ ਕਿਉਂਕਿ ਝੋਨੇ ਦੀ ਲਵਾਈ ਸਮੇਂ ਤੋਂ ਪਹਿਲਾਂ ਹ ੋਣ ਕਰ ਕੇ ਸਥਾਨਕ ਅਨਾਜ ਮੰਡੀ ਵਿਚ ਝੋਨੇ ਦੇ ਅੰਬਾਰ ਹੀ ਅੰਬਾਰ ਨਜ਼ਰ ਆ ਰਹੇ ਹਨ। ਪਰ ਫਿਰ ਵੀ ਇਸ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਨਾਲ ਫ਼ਸਲ ਦੀ ਲਿਫ਼ਟਿੰਗ ਦਾ ਰਾਹ ਪੱਧਰਾ ਹੋ ਜਾਵੇਗਾ। ਇਸ ਵਾਰ ਝੋਨੇ ਦੀ ਰਿਕਾਰਡ ਪੈਦਾਵਾਰ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਪਿਛਲੀ ਖ਼ਬਰ ਗ਼ਦਰੀ ਬਾਬਾ ਭਾਨ ਸਿੰਘ ਸਨੇਤ ਨੂੰ ਸਮਰਪਿਤ ‘ਕਥਾਕਾਰ ਮਿਲਣੀ’ ਕੱਲ੍ਹ ਅਗਲੀ ਖ਼ਬਰ ਪਸ਼ੂ ਡੇਅਰੀਆਂ ਸ਼ਹਿਰ ਤੋਂ ਬਾਹਰ ਕੱਢਣ ਬਾਰੇ ਹਲਫਨਾਮਾ ਦਾਖ਼਼ਲ ਕਰੇ ਨਗਰ ਕੌਂਸਲ- ਹਾਈ ਕੋਰਟ ਵਿਦਿਆਰਥੀਆਂ ਨੇ ਦੋ ਰੋਜ਼ਾ ਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।