30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਅਖਿਲ ਭਾਰਤੀਆ ਜਾਗਰਣ ਸੁਧਾਰ ਮੰਡਲ ਵਲੋਂ ਰਾਮਲੀਲ੍ਹਾ ਤੇ ਦੁਸਹਿਰੇ ਮੇਲੇ ਮੌਕੇ ਆਰਕੈਸਟਰਾਂ ਲਾਉਣ ਵਾਲਿਆਂ ਨੂੰ ਸਖ਼ਤ ਚਿਤਾਵਨੀ

ਅਹਿਮਦਗੜ੍ਹ, 29 ਸਤੰਬਰ (ਰਵਿੰਦਰ ਪੁਰੀ)-ਅਖਿਲ ਭਾਰਤੀਆ ਜਾਗਰਣ ਸੁਧਾਰ ਮੰਡਲ ਪੰਜਾਬ ਸ਼ਾਖਾ ਵਲੋਂ ਪੰਜਾਬ ਵਿਚ ਧਾਰਮਿਕ ਸਮਾਗਮਾਂ ਦੇ ਆਯੋਜਨ ਮੌਕੇ ਸਨਾਤਨੀ ਧਾਰਮਿਕ ਪਰੰਪਰਾਵਾਂ ਦੇ ਉਲਟ ਜੋ ਗੀਤ ਸੰਗੀਤ ਲਗਾ ਕੇ ਡਾਂਸ ਕੀਤੇ ਜਾਂਦੇ ਹਨ ਅਤੇ ਖੁੱਲ੍ਹੇ ਆਮ ਲੱਚਰਤਾ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਉਨ੍ਹਾਂ ਸੰਸਥਾਵਾਂ ਨੂੰ ਸੰਸਥਾ ਵਲੋਂ ਪਹਿਲਾਂ ਵੀ ਕਈ ਵਾਰ ਚਿਤਾਵਨੀ ਦਿੱਤੀ ਗਈ ਹੈ ਅਤੇ ਇਸ ਤਰ੍ਹਾਂ ਦੇ ਆਯੋਜਨ ਬੰਦ ਕਰਨ ਲਈ ਵੀ ਸਖ਼ਤੀ ਨਾਲ ਕਿਹਾ ਗਿਆ।

ਅਮਨ ਵਰਮਾ ਤੇ ਹਰੀਸ਼ ਵਰਮਾ 30-09-2026
ਅਹਿਮਦਗੜ੍ਹ, 29 ਸਤੰਬਰ (ਰਵਿੰਦਰ ਪੁਰੀ)-ਅਖਿਲ ਭਾਰਤੀਆ ਜਾਗਰਣ ਸੁਧਾਰ ਮੰਡਲ ਪੰਜਾਬ ਸ਼ਾਖਾ ਵਲੋਂ ਪੰਜਾਬ ਵਿਚ ਧਾਰਮਿਕ ਸਮਾਗਮਾਂ ਦੇ ਆਯੋਜਨ ਮੌਕੇ ਸਨਾਤਨੀ ਧਾਰਮਿਕ ਪਰੰਪਰਾਵਾਂ ਦੇ ਉਲਟ ਜੋ ਗੀਤ ਸੰਗੀਤ ਲਗਾ ਕੇ ਡਾਂਸ ਕੀਤੇ ਜਾਂਦੇ ਹਨ ਅਤੇ ਖੁੱਲ੍ਹੇ ਆਮ ਲੱਚਰਤਾ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਉਨ੍ਹਾਂ ਸੰਸਥਾਵਾਂ ਨੂੰ ਸੰਸਥਾ ਵਲੋਂ ਪਹਿਲਾਂ ਵੀ ਕਈ ਵਾਰ ਚਿਤਾਵਨੀ ਦਿੱਤੀ ਗਈ ਹੈ ਅਤੇ ਇਸ ਤਰ੍ਹਾਂ ਦੇ ਆਯੋਜਨ ਬੰਦ ਕਰਨ ਲਈ ਵੀ ਸਖ਼ਤੀ ਨਾਲ ਕਿਹਾ ਗਿਆ। ਭਾਵੇਂ ਕਾਫੀ ਪੱਧਰ ਦੇ ਇਸ ਸੰਬੰਧੀ ਸੁਧਾਰ ਵੀ ਹੋ ਗਿਆ ਹੈ ਪਰ ਫਿਰ ਵੀ ਬਹੁਤ ਥਾਵਾਂ ’ਤੇ ਇਸ ਤਰ੍ਹਾਂ ਦਾ ਲੱਚਰਤਾ ਦਾ ਸਬੂਤ ਦੇਖਣ ਨੂੰ ਮਿਲਦਾ ਹੈ। ਜਿਸ ਪ੍ਰਤੀ ਅਖਿਲ ਭਾਰਤੀਆ ਜਾਗਰਣ ਸੁਧਾਰ ਮੰਡਲ ਜ਼ਿਲਾ ਮਾਲੇਰਕੋਟਲਾ ਦੇ ਚੇਅਰਮੈਨ ਅਮਨ ਵਰਮਾ ਅਤੇ ਪ੍ਰਧਾਨ ਹਰੀਸ਼ ਵਰਮਾ ਨੇ ਇਕ ਲਿਖਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਵਾਰ ਰਾਮਲੀਲਾ ਤੇ ਦੁਸਹਿਰੇ ਮੇਲਿਆ ’ਤੇ ਔਰਕੈਸਟਰਾ ਲਗਾਉਣੇ ਤੇ ਫਿਲਮੀ ਗੀਤਾਂ ਤੇ ਡਾਂਸ ਕਰਨ ਵਾਲਿਆਂ ਨੂੰ ਸਖ਼ਤੀ ਨਾਲ ਰੋਕਿਆ ਜਾਵੇਗਾ। ਉਕਤ ਆਗੂਆਂ ਨੇ ਰਾਮਲੀਲਾ ਤੇ ਦੁਸ਼ਹਿਰਾ ਪ੍ਰਬੰਧਕ ਕਮੇਟੀ ਨੂੰ ਇਹ ਤਾੜਨਾ ਕੀਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਸਟੇਜਾਂ ’ਤੇ ਕੋਈ ਵੀ ਧਾਰਮਿਕ ਪਰੰਪਰਾਵਾਂ ਦੇ ਉਲਟ ਲੱਚਰਤਾ ਦੇ ਪ੍ਰੋਗਰਾਮ ਪੇਸ਼ ਕੀਤੇ ਗਏ ਤਾਂ ਅਜਿਹਾ ਕਰਨ ਵਾਲਿਆਂ ਵਿਰੁੱਧ ਜਥੇਬੰਦੀ ਵਲੋਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਮਹਾਨ ਸਨਾਤਨੀ ਧਰਮ ਦੇ ਇਹ ਅਨਮੋਲ ਵਿਰਾਸਤੀ ਧਾਰਮਿਕ ਤਿਉਹਾਰ ਹਨ। ਜਿਨ੍ਹਾਂ ਨੂੰ ਪੂਰਨ ਸ਼ਰਧਾ ਨਾਲ ਧਾਰਮਿਕ ਤੌਰ ’ਤੇ ਹੀ ਮਨਾਉਣਾ ਚਾਹੀਦਾ ਹੈ।
ਪਿਛਲੀ ਖ਼ਬਰ ਡੋਪ ਟੈਸਟਾਂ ਤੋਂ ਬਾਅਦ ਰਾਜਨੀਤੀ ਵਿਚ ਗਰਮਾ-ਗਰਮੀ ਵਧੀ, ਸੌਂਦ ਤੇ ਯਾਦੂ ਵਲੋਂ ਇਕ-ਦੂਜੇ ’ਤੇ ਗੰਭੀਰ ਇਲਜਾਮ ਅਗਲੀ ਖ਼ਬਰ ਹਲਕਾ ਗਿੱਲ ਦੇ ਲੋਕ ਅੱਜ ਵੀ ਸੁਖਬੀਰ ਸਿੰਘ ਬਾਦਲ ਦੀਆਂ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹਨ-ਸਿਮਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।