ਆੜ੍ਹਤੀ ਐਸੋਸੀਏਸ਼ਨ ਦੀ ਝੋਨੇ ਸਬੰਧੀ ਮੀਟਿੰਗ ਹੋਈ
ਖੰਨਾ, 28 ਸਤੰਬਰ (ਹਰਜਿੰਦਰ ਸਿੰਘ ਲਾਲ)-ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਖੇ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਵਿਚ ਆਉਣ ਵਾਲੇ ਝੋਨੇ ਦੇ ਸੀਜ਼ਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਭਾਰੀ ਗਿਣਤੀ ਵਿਚ ਹਾਜ਼ਰ ਆੜ੍ਹਤੀਆਂ ਦੀ ਮੀਟਿੰਗ ਵਿਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਉਚੇਚੇ ਤੌਰ ਤੇ ਸ਼ਾਮਿਲ ਹੋਏ।
ਖੰਨਾ, 28 ਸਤੰਬਰ (ਹਰਜਿੰਦਰ ਸਿੰਘ ਲਾਲ)-ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਖੇ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਵਿਚ ਆਉਣ ਵਾਲੇ ਝੋਨੇ ਦੇ ਸੀਜ਼ਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਭਾਰੀ ਗਿਣਤੀ ਵਿਚ ਹਾਜ਼ਰ ਆੜ੍ਹਤੀਆਂ ਦੀ ਮੀਟਿੰਗ ਵਿਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਐਸ. ਡੀ. ਐਮ. ਸਵਾਤੀ ਟਿਵਾਣਾ, ਮਾਰਕੀਟ ਕਮੇਟੀ ਚੇਅਰਮੈਨ ਜਗਤਾਰ ਸਿੰਘ ਰਤਨਹੇੜੀ, ਮੰਡੀ ਸਕੱਤਰ ਕਮਲਦੀਪ ਸਿੰਘ ਅਤੇ ਸਰਕਾਰੀ ਖਰੀਦ ਏਜੰਸੀਆਂ ਦੇ ਅਧਿਕਾਰੀ ਆੜਤੀ ਐਸੋ. ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਵੀ ਹਾਜ਼ਰ ਸਨ। ਇਸ ਮੀਟਿੰਗ ਵਿਚ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਸਰਕਾਰੀ ਦੇ ਪ੍ਰਬੰਧਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਮੰਤਰੀ ਸੌਂਦ ਨੇ ਆੜਤੀਆਂ ਅਤੇ ਖਰੀਦ ਏਜੰਸੀਆਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ। ਮੰਤਰੀ ਨੇ ਅਧਿਕਾਰੀਆਂ ਨੂੰ ਸਾਫ਼ ਸ਼ਬਦਾਂ ਵਿਚ ਕਿਹਾ ਕਿ ਆੜਤੀਆਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ । ਇਸ ਮੌਕੇ ਟਰਾਂਸਪੋਰਟਰ ਨੂੰ ਮੌਕੇ ਤੇ ਬੁਲਾ ਕੇ ਪੁੱਛਿਆ ਕਿ ਉਸ ਕੋਲ ਕਿੰਨੇ ਟਰੱਕ ਹਨ। ਉਸ ਨੇ ਟਰੱਕ ਨਹੀਂ ਦੱਸੇ ਪਰ ਕੰਮ ਵਿਚ ਕੋਈ ਦਿੱਕਤ ਆਉਣ ਬਾਰੇ ਜਰੂਰ ਆਖਿਆ। ਰਾਜੇਸ਼ ਡਾਲੀ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਸਾਨੂੰ ਗੋਦਾਮਾਂ ਦੀ ਸਮੱਸਿਆ ਆਉਂਦੀ ਹੈ ਜਿਸ ਕਰ ਕੇ ਖੰਨਾ ਵਿਚ 50 ਮੀਟਰਿਕ ਟਨ ਵਾਲੇ ਗੋਦਾਮ ਬਣਾਉਣੇ ਚਾਹੀਦੇ ਹਨ ਤਾਂ ਜੋ ਸ਼ੈਲਰ ਮਾਲਕਾਂ ਦੀ ਸਮੱਸਿਆ ਦਾ ਹੱਲ ਹੋ ਸਕੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪਨਗਰੇਨ ਨਰਿੰਦਰ ਸਿੰਘ ਡੀ. ਐਫ. ਐਸ. ਓ., ਹਰਭਜਨ ਸਿੰਘ ਏ. ਐਸ. ਐਫ., ਇੰਸ. ਪਰਮਿੰਦਰ ਸਿੰਘ, ਇੰਸ. ਲਵਪ੍ਰੀਤ ਸਿੰਘ, ਬਰਾਂਚ ਮੈਨੇਜਰ ਗੁਰਪ੍ਰੀਤ ਸਿੰਘ, ਇੰਚਾਰਜ ਮਿਹਰਵਾਨ ਸਿੰਘ, ਗੁਰਦਿਆਲ ਸਿੰਘ ਦਿਆਲੀ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਯਾਦਵਿੰਦਰ ਸਿੰਘ ਲਿਬੜਾ, ਰਾਜੂ ਧਾਮੀ, ਹੁਕਮ ਚੰਦ ਸ਼ਰਮਾ, ਹਰਬੰਸ ਲਾਲ, ਸ਼ੈਟੀ ਜਿੰਦਲ, ਮੋਤੀ ਲਾਲ, ਸੂਰਜ ਪ੍ਰਕਾਸ਼, ਭਗਵਾਨ ਚੰਦ ਭਾਨਾ, ਬਲਕਾਰ ਸਿੰਘ ਬਿੱਟੂ, ਜੱਸਾ ਬੋਪੁਰ, ਜਸਪਾਲ ਕਾਲਾ, ਸੰਜੀਵ ਧੰਮੀ, ਭਰਭੂਰ ਚੰਦ ਬੈਕਟਰ, ਦਿਲਬਾਗ ਸਿੰਘ ਬੱਬਲੀ, ਸੁਰਿੰਦਰ ਸ਼ਾਹੀ, ਰਾਜ ਕੁਮਾਰ ਸਾਹਨੇਵਾਲੀਆ, ਅਭਿਨਾਸ਼ ਸਿੰਗਲਾ ਬਿੱਟੂ, ਹੁਕਮ ਚੰਦ ਸ਼ਰਮਾ, ਜਿਮੀ ਗੋਇਲ, ਭਗਵਾਨ ਦਾਸ, ਬੂਟਾ ਸਿੰਘ ਰਾਜੇਵਾਲ, ਵੇਦ ਪ੍ਰਕਾਸ਼, ਸਚਿਨ ਸ਼ਾਹੀ, ਰਾਜਵੰਤ ਸਿੰਘ ਪੂਰਬਾ, ਬਚਨ ਲਾਲ, ਗਿਰਦਾਰੀ ਲਾਲ, ਕਰਨ ਬਾਬੂ, ਰਜੇਸ਼ ਜਿੰਦਰ, ਅਕੁਰ ਜਿੰਦਲ ਤੇ ਰਾਜ ਚੰਦ ਸਿੰਗਲਾ ਆਦਿ ਹਾਜ਼ਰ ਸਨ।