17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਨੰਬਰਦਾਰਾ ਯੂਨੀਅਨ ਵਲੋਂ ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ਵਿਚਾਰ ਵਟਾਂਦਰਾ

ਕੁਹਾੜਾ/ਸਾਹਨੇਵਾਲ, 16 ਸਤੰਬਰ (ਸੰਦੀਪ ਸਿੰਘ ਕੁਹਾੜਾ/ਹਨੀ ਚਾਠਲੀ)-ਸਬ ਤਹਿਸੀਲ ਸਾਹਨੇਵਾਲ ਵਿਖੇ ਪ੍ਰਧਾਨ ਪ੍ਰਸ਼ੋਤਮ ਸਿੰਘ ਨੰਬਰਦਾਰ ਦੀ ਅਗਵਾਈ ਹੇਠ ਸਮੂਹ ਨੰਬਰਦਾਰਾਂ ਵਲੋਂ ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ ਗਏ। ਪ੍ਰਧਾਨ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਸਬ-ਤਹਿਸੀਲ ਸਾਹਨੇਵਾਲ ਦੇ ਅਧੀਨ ਪੈਂਦੇ ਨੰਬਰਦਾਰਾਂ ਦੀਮੀਟਿੰਗ ਦੌਰਾਨ ਨੰਬਰਦਾਰੀ ਨੂੰ ਜੱਦੀ ਪੁਸ਼ਤੀ ਕਰਨਾ, ਹਰਿਆਣਾ ਦੀ ਤਰਜ਼ ‘ਤੇ ਮਾਣ ਭੱਤਾ ਦੇਣਾ ਅਤੇ ਬੱਸਾਂ ਵਿਚ ਫ਼ਰੀ ਸਫ਼ਰ ਕਰਨਾ ਤੇ ਟੋਲ ਫਰੀ ਕਰਨ ਸਬੰਧੀ ਸੂਬਾ ਸਰਕਾਰ ਨੂੰ ਮੰਗ ਪੱਤਰ ਦੇਣ ਲਈ ਵਿਚਾਰ ਵਟਾਂਦਰੇ ਕੀਤੀ ਗਏ।

ਅਜੀਤ ਡੈਸਕ 17-09-2026
ਕੁਹਾੜਾ/ਸਾਹਨੇਵਾਲ, 16 ਸਤੰਬਰ (ਸੰਦੀਪ ਸਿੰਘ ਕੁਹਾੜਾ/ਹਨੀ ਚਾਠਲੀ)-ਸਬ ਤਹਿਸੀਲ ਸਾਹਨੇਵਾਲ ਵਿਖੇ ਪ੍ਰਧਾਨ ਪ੍ਰਸ਼ੋਤਮ ਸਿੰਘ ਨੰਬਰਦਾਰ ਦੀ ਅਗਵਾਈ ਹੇਠ ਸਮੂਹ ਨੰਬਰਦਾਰਾਂ ਵਲੋਂ ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ ਗਏ।ਪ੍ਰਧਾਨ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਸਬ-ਤਹਿਸੀਲ ਸਾਹਨੇਵਾਲ ਦੇ ਅਧੀਨ ਪੈਂਦੇ ਨੰਬਰਦਾਰਾਂ ਦੀਮੀਟਿੰਗ ਦੌਰਾਨ ਨੰਬਰਦਾਰੀ ਨੂੰ ਜੱਦੀ ਪੁਸ਼ਤੀ ਕਰਨਾ, ਹਰਿਆਣਾ ਦੀ ਤਰਜ਼ ‘ਤੇ ਮਾਣ ਭੱਤਾ ਦੇਣਾ ਅਤੇ ਬੱਸਾਂ ਵਿਚ ਫ਼ਰੀ ਸਫ਼ਰ ਕਰਨਾ ਤੇ ਟੋਲ ਫਰੀ ਕਰਨ ਸਬੰਧੀ ਸੂਬਾ ਸਰਕਾਰ ਨੂੰ ਮੰਗ ਪੱਤਰ ਦੇਣ ਲਈ ਵਿਚਾਰ ਵਟਾਂਦਰੇ ਕੀਤੀ ਗਏ। ਉਨ੍ਹਾਂ ਦੱਸਿਆ ਕਿ ਸਬ ਤਹਿਸੀਲ ਸਾਹਨੇਵਾਲ ਵਿਖੇ ਘੱਟ ਗਿਣਤੀ ਵਿਚ ਹੋ ਰਹੀਆਂ ਰਜਿਸਟਰੀਆਂ ਸਬੰਧੀਨਾਇਬ ਤਹਿਸੀਲਦਾਰ ਨਾਲ ਮੀਟਿੰਗ ਕਰਨ ਬਾਰੇ ਵੀ ਖੁੱਲ ਕੇ ਵਿਚਾਰ ਵਟਾਂਦਰੇ ਕੀਤੇ ਗਏ। ਮੀਟਿੰਗ ਦੌਰਾਨ ਬਹਾਦਰ ਸਿੰਘ, ਰਛਪਾਲ ਸਿੰਘ, ਹਰਮਨਦੀਪ ਸਿੰਘ, ਜਸਵੀਰ ਕੌਰ ਬਿਲਗਾ, ਸੁਦਾਗਰ ਸਿੰਘ, ਜੰਗ ਸਿੰਘ, ਮੁਨਸ਼ੀ ਸਿੰਘ, ਮੋਹਨ ਸਿੰਘ, ਸਵਰਨ ਸਿੰਘ, ਹਰਜੀਤ ਸਿੰਘ, ਸੁਖਮਿੰਦਰ ਸਿੰਘ, ਰਘਵੀਰ ਸਿੰਘ, ਕਿਰਤਪਾਲ ਸਿੰਘ, ਸੋਹਣ ਸਿੰਘ, ਹਰਮਨਦੀਪ ਸਿੰਘ, ਸਵਰਨਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹਲਕਾ ਵਿਧਾਇਕ ਗਿਆਸਪੁਰਾ ਨੇ ਪਰਵਿੰਦਰ ਸਿੰਘ ਗਿੱਦੜੀ ਨੂੰ ਲੁਧਿਆਣਾ (ਐਲ. ਸੀ. ਯੂ .) ਦਾ ਮੈਂਬਰ ਬਣਨ ’ਤੇ ਕੀਤਾ ਸਨਮਾਨਿਤ... ਅਗਲੀ ਖ਼ਬਰ ਡੇਰਾ ਬਾਬਾ ਰਤਨ ਦਾਸ ਪਿੰਡ ਹਰਬੰਸਪੁਰਾ ਵਿਖੇ ਭਗਵਾਨ ਸ੍ਰੀ ਚੰਦ ਜੀ ਦੇ ਅਵਤਾਰ ਦਿਵਸ ਸੰਬੰਧੀ ਸਮਾਗਮ 18 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।