16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪਿੰਡ ਧੋਲ ਖ਼ੁਰਦ ਦੇ ਅਨੇਕਾਂ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ

ਦੋਰਾਹਾ, 15 ਸਤੰਬਰ (ਪੱਤਰ ਪ੍ਰੇਰਕ)-ਆਂਗਨਵਾੜੀ ਮੁਲਾਜ਼ਮ ਯੂਨੀਅਨ ਬਲਾਕ ਦੋਰਾਹਾ ਦੇ ਪ੍ਰਧਾਨ ਸਨੀਤਾ ਰਾਣੀ ਅਤੇ ਡੇਹਲੋਂ ਬਲਾਕ ਦੇ ਪਰਮਜੀਤ ਕੌਰ ਖੱਟੜਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੇ ਅੱਜ ਐਸ. ਡੀ.

ਅਜੀਤ ਡੈਸਕ 16-09-2026
ਦੋਰਾਹਾ, 15 ਸਤੰਬਰ (ਪੱਤਰ ਪ੍ਰੇਰਕ)-ਆਂਗਨਵਾੜੀ ਮੁਲਾਜ਼ਮ ਯੂਨੀਅਨ ਬਲਾਕ ਦੋਰਾਹਾ ਦੇ ਪ੍ਰਧਾਨ ਸਨੀਤਾ ਰਾਣੀ ਅਤੇ ਡੇਹਲੋਂ ਬਲਾਕ ਦੇ ਪਰਮਜੀਤ ਕੌਰ ਖੱਟੜਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੇ ਅੱਜ ਐਸ. ਡੀ. ਐਮ. ਪਾਇਲ ਪ੍ਰੀਤਇੰਦਰ ਸਿੰਘ ਬੈਂਸ ਨੂੰ ਮਿਲ ਕੇ ਮੰਗ ਪੱਤਰ ਦਿੰਦਿਆਂ ਉਹਨਾਂ ਮੰਗ ਕੀਤੀ ਕਿ ਮਾਵਾਂ ਧੀਆਂ ਸਤਿਕਾਰਯੋਗਨਾਂ ਦੀ ਆਂਗਣਵਾੜੀ ਵਰਕਰਾਂ ਨੂੰ ਫਾਰਮ ਭਰਨ ਦੀ ਰਾਸ਼ੀ ਅਜੇ ਤੱਕ ਨਹੀਂ ਦਿੱਤੀ ਗਈ, ਜਦੋਂ ਕਿ ਪਿੰਡਾਂ ਵਿੱਚ ਜਾਂ ਸ਼ਹਿਰਾਂ ਵਿੱਚ ਜੋ ਨਿੱਜੀ ਤੌਰ ’ਤੇ ਸਖੀਆਂ ਲਗਾਈਆਂ ਗਈਆਂ ਸਨ, ਉਹਨਾਂ ਦੀ ਰਾਸ਼ੀ ਉਹਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ। ਆਂਗਨਵਾੜੀ ਵਰਕਰਾਂ ਨੇ ਆਪਣੇ ਹਿੱਸੇ ਦਾ ਕੰਮ ਕਰਕੇ ਅਤੇ ਨਾਲ ਦੀ ਨਾਲ ਮਾਵਾਂ ਦੀਆਂ ਸਤਿਕਾਰਯੋਗਨਾ ਫਰਮ ਭਰਨ ਦੇ ਕੰਮ ਵੀ ਕੀਤੇ। ਪਰ ਉਹਨਾਂ ਦੀ ਇਸ ਮਿਹਨਤ ਦਾ ਸੇਵਾਫਲ, ਉਹਨਾਂ ਨੂੰ ਅਜੇ ਤੱਕ ਨਹੀਂ ਮਿਲਿਆ ਜੋ ਕਿ ਤੁਰੰਤ ਜਾਰੀ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾਂਦਾ ਹੈ ਕਿ ਆਂਗਨਵਾੜੀ ਵਰਕਰ ਨਵੇਂ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਜਾਂ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਮੁਕੰਮਲ ਬਾਈਕਾਟ ਕਰਨਗੇ ਕਿਉਂਕਿ ਇਸ ਵਿਚ ਰਹਿ ਗਈਆਂ ਤਰੁੱਟੀਆਂ ਕਾਰਨ ਉਹਨਾਂ ਨੂੰ ਜੋ ਖੱਜਲ ਖੁਆਰੀ ਹੋਵੇਗੀ ਉਹ ਉਸਦਾ ਸਾਹਮਣਾ ਨਹੀਂ ਕਰ ਸਕਦੇ। ਇਸ ਸਮੇਂ ਉਹਨਾਂ ਨਾਲ ਬੇਅੰਤ ਕੌਰ ਜੈਪੁਰਾ, ਰਜਿੰਦਰ ਕੌਰ ਗੁਰਦਿੱਤ ਪੁਰਾ, ਹਰਜੋਤ ਕੌਰ ਦੋਰਾਹਾ, ਜਸਵਿੰਦਰ ਕੌਰ ਗੋਬਿੰਦਪੁਰਾ, ਪੂਜਾ ਰਾਣੀ ਪਾਇਲ, ਸਰਬਜੀਤ ਕੌਰ, ਹਰਪ੍ਰੀਤ ਕੌਰ ਸਿਰਥਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੂਬੇ ’ਚ ਬਿਜਲੀ ਸੰਕਟ ਗੰਭੀਰ ਹੋਣ ਨਾਲ ਸਰਕਾਰ ਦੇ ਬਿਜਲੀ ਸਰਪਲੱਸ ਦੇ ਦਾਅਵਿਆਂ ਦੀ ਫੂਕ ਨਿਕਲੀ-ਹਰਬੀਰ ਇਯਾਲੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਮੇਲਾ ਛਪਾਰ ਕਾਨਫਰੰਸ ਇਤਹਾਸਿਕ ਹੋਵੇਗੀ – ਗੁਰਪ੍ਰੀਤ ਸਿੰਘ ਲਾਪਰਾਂ ਪਿੰਡ ਲਾਪਰਾਂ ਵਿਖੇ ਅਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।