15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸਰਕਲ ਜਥੇਦਾਰ ਕੁਲਦੀਪ ਜਾਤੀਵਾਲ ਵਲੋਂ ਨਵ-ਨਿਯੁਕਤ ਯੂਥ ਵਿੰਗ ਦੇ ਕਾਰਜਕਾਰੀ ਪ੍ਰਧਾਨ ਦਾ ਸਨਮਾਨ

ਮਾਛੀਵਾੜਾ ਸਾਹਿਬ, 14 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਪਿੰਡ ਜਾਤੀਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਵਲੋਂ ਯੂਥ ਵਿੰਗ ਦੇ ਨਵ-ਨਿਯੁਕਤ ਕੌਮੀ ਕਾਰਜਕਾਰੀ ਪ੍ਰਧਾਨ ਹਰਜੋਤ ਸਿੰਘ ਮਾਂਗਟ ਦਾ ਸਨਮਾਨ ਕੀਤਾ। ਸਰਕਲ ਜਥੇਦਾਰ ਕੁਲਦੀਪ ਸਿੰਘ ਜਾਤੀਵਾਲ ਨੇ ਪ੍ਰਧਾਨ ਹਰਜੋਤ ਸਿੰਘ ਮਾਂਗਟ ਨੂੰ ਸਿਰੋਪਾਓ ਭੇਟ ਕੀਤਾ ਅਤੇ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਆ।

ਅਜੀਤ ਡੈਸਕ 15-09-2026
ਮਾਛੀਵਾੜਾ ਸਾਹਿਬ, 14 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਪਿੰਡ ਜਾਤੀਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਵਲੋਂ ਯੂਥ ਵਿੰਗ ਦੇ ਨਵ-ਨਿਯੁਕਤ ਕੌਮੀ ਕਾਰਜਕਾਰੀ ਪ੍ਰਧਾਨ ਹਰਜੋਤ ਸਿੰਘ ਮਾਂਗਟ ਦਾ ਸਨਮਾਨ ਕੀਤਾ। ਸਰਕਲ ਜਥੇਦਾਰ ਕੁਲਦੀਪ ਸਿੰਘ ਜਾਤੀਵਾਲ ਨੇ ਪ੍ਰਧਾਨ ਹਰਜੋਤ ਸਿੰਘ ਮਾਂਗਟ ਨੂੰ ਸਿਰੋਪਾਓ ਭੇਟ ਕੀਤਾ ਅਤੇ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਆ। ਇਸ ਮੌਕੇ ਆੜ੍ਹਤੀ ਪਰਮਿੰਦਰ ਸਿੰਘ ਗੁਲਿਆਣੀ, ਰਣਜੀਤ ਸਿੰਘ ਸਾਬਕਾ ਸਰਪੰਚ, ਰਜਿੰਦਰ ਸਿੰਘ ਪੰਚ, ਰਣਜੀਤ ਸਿੰਘ ਫੌਜੀ, ਗਿਆਨ ਚੰਦ ਸਾਬਕਾ ਸਰਪੰਚ, ਕੁਲਵੀਰ ਕੌਰ ਸਰਪੰਚ, ਬਲਜਿੰਦਰਪਾਲ ਸਿੰਘ, ਚਰਨ ਸਿੰਘ, ਗੁਰਦੇਵ ਸਿੰਘ, ਨੰਬਰਦਾਰ ਜਸਵੀਰ ਸਿੰਘ, ਸੁਰਿੰਦਰ ਸਿੰਘ, ਪਰਮਜੀਤ ਸਿੰਘ ਵੀ ਹਾਜ਼ਰ ਸਨ। ਸਰਕਲ ਜਥੇਦਾਰ ਜਾਤੀਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੌਜਵਾਨਾਂ ਨੂੰ ਸਿਆਸਤ ਵਿਚ ਅੱਗੇ ਆਉਣ ਦਾ ਮੌਕਾ ਦਿੰਦੀ ਹੈ, ਇਸ ਲਈ ਅੱਜ ਨੌਜਵਾਨ ਪਾਰਟੀ ਦੀ ਸਰਕਾਰ ਬਣਾਉਣ ਨੂੰ ਉਤਾਵਲੇ ਹਨ। ਉਨ੍ਹਾਂ ਕਿਹਾ ਕਿ ਹਲਕਾ ਸਮਰਾਲਾ ਲਈ ਮਾਣ ਵਾਲੀ ਗੱਲ ਹੈ ਕਿ ਇੱਥੋਂ ਦਾ ਨੌਜਵਾਨ ਹਰਜੋਤ ਸਿੰਘ ਮਾਂਗਟ ਯੂਥ ਵਿੰਗ ਦਾ ਕੌਮੀ ਕਾਰਜਕਾਰੀ ਪ੍ਰਧਾਨ ਬਣਿਆ, ਜਿਸ ਨਾਲ ਇਲਾਕੇ ਦੇ ਨੌਜਵਾਨਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਕਾਰਜਕਾਰੀ ਪ੍ਰਧਾਨ ਹਰਜੋਤ ਸਿੰਘ ਮਾਂਗਟ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੌਂਪੀ ਵੱਡੀ ਜਿੰਮੇਵਾਰੀ ਤਹਿਤ ਉਹ ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ਵਿਚ ਨੌਜਵਾਨਾਂ ਨੂੰ ਲਾਮਬੰਦ ਕਰ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਪਿਛਲੀ ਖ਼ਬਰ ਐੱਨ. ਓ. ਸੀ. ਨਾ ਮਿਲਣ ਕਾਰਨ ਲੋਕ ਹੋ ਰਹੇ ਨੇ ਖੱਜਲ-ਖੁਆਰ-ਬਲਵੀਰ ਮਾਨ ਅਗਲੀ ਖ਼ਬਰ ਸੰਧੂ ਦੀ ਅਗਵਾਈ ’ਚ ਸੈਂਕੜੇ ਨੌਜਵਾਨਾਂ ਦਾ ਕਾਫਲਾ ਪਟਿਆਲਾ ਵਿਖੇ ਰੱਖੇ ਰੋਸ ਪ੍ਰਦਰਸ਼ਨ ’ਚ ਹੋਇਆ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।