13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪਾਇਲ ਕੋਰਟ ’ਚ ਲੱਗੀਆਂ ਲੋਕ ਅਦਾਲਤ ਰਾਹੀਂ ਸੈਕੜੇ ਕੇਸਾ ਦਾ ਕੀਤਾ ਨਿਪਟਾਰਾ

ਪਾਇਲ, 12 ਸਤੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)- ਸਥਾਨਕ ਤਹਿਸੀਲ ਕੰਪਲੈਕਸ ’ਚ ਲੱਗੀਆਂ ਲੋਕ ਅਦਾਲਤ ਮੌਕੇ ਵਕੀਲਾਂ ਬੀਬੀ ਸਿਵਲ ਜੱਜ (ਯੂਨੀਅਰ ਡਿਵੀਜਨ) ਪਾਇਲ ਅਤੇ ਮੈਡਮ ਹਿਮਾਨੀ ਸਿਵਲ ਜੱਜ (ਯੂਨੀਅਰ ਡਵੀਜ਼ਨ) ਪਾਇਲ ਵਲੋਂ ਮੌਕੇ ਪਰ ਅਨੇਕਾਂ ਕੇਸਾ ਦਾ ਨਿਪਟਾਰਾਂ ਕੀਤਾ ਗਿਆ। ਇਸ ਸਮੇਂ ਵਕੀਲਾਂ ਬੀਬੀ ਵਲੋਂ ਲਗਾਈ ਲੋਕ ਅਦਾਲਤ ਸਬੰਧੀ ਜਾਣਕਾਰੀ ਦਿੰਦੇ ਹੋਏ ਰੀਡਰ ਅਕਾਸ ਗੁਪਤਾ ਨੇ ਦੱਸਿਆ ਕਿ 153 ਕੋਰਟ ਕੇਸਾ ਵਿੱਚੋਂ 22 ਕੇਸਾਂ ਦਾ ਨਿਪਟਾਰਾ ਕਰਕੇ 2,13,99,458/- ਰੁਪਏ ਦੇ ਫੈਸਲੇ ਕਰਵਾਏ ਗਏ।

ਅਜੀਤ ਡੈਸਕ 13-09-2026
ਪਾਇਲ, 12 ਸਤੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)- ਸਥਾਨਕ ਤਹਿਸੀਲ ਕੰਪਲੈਕਸ ’ਚ ਲੱਗੀਆਂ ਲੋਕ ਅਦਾਲਤ ਮੌਕੇ ਵਕੀਲਾਂ ਬੀਬੀ ਸਿਵਲ ਜੱਜ (ਯੂਨੀਅਰ ਡਿਵੀਜਨ) ਪਾਇਲ ਅਤੇ ਮੈਡਮ ਹਿਮਾਨੀ ਸਿਵਲ ਜੱਜ (ਯੂਨੀਅਰ ਡਵੀਜ਼ਨ) ਪਾਇਲ ਵਲੋਂ ਮੌਕੇ ਪਰ ਅਨੇਕਾਂ ਕੇਸਾ ਦਾ ਨਿਪਟਾਰਾਂ ਕੀਤਾ ਗਿਆ। ਇਸ ਸਮੇਂ ਵਕੀਲਾਂ ਬੀਬੀ ਵਲੋਂ ਲਗਾਈ ਲੋਕ ਅਦਾਲਤ ਸਬੰਧੀ ਜਾਣਕਾਰੀ ਦਿੰਦੇ ਹੋਏ ਰੀਡਰ ਅਕਾਸ ਗੁਪਤਾ ਨੇ ਦੱਸਿਆ ਕਿ 153 ਕੋਰਟ ਕੇਸਾ ਵਿੱਚੋਂ 22 ਕੇਸਾਂ ਦਾ ਨਿਪਟਾਰਾ ਕਰਕੇ 2,13,99,458/- ਰੁਪਏ ਦੇ ਫੈਸਲੇ ਕਰਵਾਏ ਗਏ। ਇਸ ਤਰ੍ਹਾਂ 285 ਪ੍ਰੀਲਿਟੀਗੇਟਿਵ ਕੇਸ (ਬੈਂਕ ਕੇਸ) ਦਾ ਨਿਪਟਾਰਾ ਕੀਤਾ ਗਿਆ ਅਤੇ 13 ਟਰੈਫਿਕ ਚਲਾਨ ਭੁਗਤੇ ਗਏ ਜਿਨ੍ਹਾਂ ਤੋਂ 9100/- ਰੁਪਏ ਦੇ ਜੁਰਮਾਨੇ ਇਕੱਤਰ ਕਰਕੇ ਸਰਕਾਰੀ ਖਜਾਨੇ ਜਮਾ ਕੀਤੇ। ਇਸ ਤਰ੍ਹਾਂ ਵਕੀਲਨ ਹਿਮਾਨੀ ਜੱਜ ਯੂਨੀਅਰ ਡਵੀਜ਼ਨ ਵਲੋਂ ਲਗਾਈ ਗਈ ਅਦਾਲਤ ਸਬੰਧੀ ਜਾਣਕਾਰੀ ਦਿੰਦੇ ਹੋਏ ਰੀਡਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਅਦਾਲਤ ਵੱਲੋਂ ਕੁਲ 54 ਵਿੱਚੋਂ 15 ਕੇਸਾਂ ਦਾ ਨਿਪਟਾਰਾ ਕਰਕੇ 21,32,574/- ਰੁਪਏ ਦੇ ਸਮਝੋਤੇ ਕਰਵਾਏ ਗਏ। ਇਸ ਤਰ੍ਹਾਂ 363 ਪ੍ਰੀਲਿਟੀਗੇਟਿਵ ਕੇਸਾਂ ਵਿੱਚ 6,68, 000/- ਰੁਪਏ ਦੇ ਸਮਝੋਤੇ ਕਰਵਾਏ ਗਏ। ਇਸ ਮੌਕੇ ਐਡਵੋਕੇਟ ਚਮਕੌਰ ਸਿੰਘ, ਐਡਵੋਕੇਟ ਅਮਿ੍ਰਤਪਾਲ ਸਿੰਘ, ਐਡਵੋਕੇਟ ਅਮਨਦੀਪ ਕੌਰ, ਐਡਵੋਕੇਟ ਨਵਜੋਤ ਕੌਰ ਗਿੱਲ , ਰੀਡਰ ਪਰਮਿੰਦਰ ਸਿੰਘ, ਅਕਾਸ ਗੁਪਤਾ ਰੀਡਰ , ਰੀਚਾ ਸਟੈਨੋਗ੍ਰਾਫਰ, ਪੂਨਮ ਸ਼ਰਮਾ ਜੇ. ਡਬਲਯੂ, ਪੂਜਾ ਰਾਣੀ ਸਟੈਨੋਗ੍ਰਾਫਰ, ਪਵਨਦੀਪ ਕੌਰ ਸਟੈਨੋਗ੍ਰਾਫਰ, ਕੁਲਦੀਪ ਕੌਰ (ਪੀਐਲਵੀ), ਜੈਸਮੀਨ ਐਲਮਦ, ਗਗਨਦੀਪ ਸਿੰਘ ਕੋਮਲ ਐਲਮਦ, ਮਨਦੀਪ ਸਿੰਘ ਐਲਮਦ, ਜਸਵੀਰ ਸਿੰਘ ਪੀਅਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ’ਚ 9ਵੀਂ ਤੇ 11ਵੀਂ ’ਚ ਦਾਖ਼ਲਾ ਪ੍ਰਕਿਰਿਆ ਜਾਰੀ ਅਗਲੀ ਖ਼ਬਰ ਪਾਕਿਸਤਾਨ ਤੋਂ ਹਥਿਆਰ ਮੰਗਵਾਉਣ ਵਾਲੇ ਤਿੰਨ ਤਸਕਰਾਂ ਨੂੰ ਪੁਲਿਸ ਨੇ ਕੀਤਾ ਕਾਬੂ 2 ਗਲੌਕ ਪਿਸਤੌਲਾਂ, ਮੈਗਜ਼ੀਨ, 4 ਜ਼ਿੰਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।