ਕਾਰਗਿਲ ਸ਼ਹੀਦ ਬਲਵੰਤ ਸਿੰਘ ਬੜੈਚ ਦੀ 27ਵੀਂ ਬਰਸੀ ਤੇ ਸ਼ਹੀਦੀ ਸਮਾਗਮ 13 ਤੋਂ 15 ਤੱਕ - ਜਸਵੰਤ ਬੜੈਚ
ਵੱਡੀ ਗਿਣਤੀ ਵਿਚ ਸੰਤ ਮਹਾਂਪੁਰਸ਼ ਤੇ ਰਾਜਨੀਤਕ ਆਗੂ ਪੁੱਜਣਗੇ
ਮਲੌਦ, 7 ਸਤੰਬਰ (ਸਹਾਰਨ ਮਾਜਰਾ)-ਦੇਸ਼ ਦੀ ਰੱਖਿਆ ਲਈ ਹੋਈ ਵਿਰੋਧੀ ਮੁਲਕ ਪਾਕਿਸਤਾਨ ਨਾਲ 1999 ਦੀ ਕਾਰਗਿਲ ਜੰਗ ਦੌਰਾਨ ਦੁਸ਼ਮਣਾਂ ਦੀਆਂ ਗੋਲੀਆਂ ਦੀ ਪ੍ਰਵਾਹ ਨਾ ਕਰਦਿਆਂ ਹਿੱਕ ਤਾਣ ਕੇ ਲੜਨ ਵਾਲੇ ਪਿੰਡ ਬੜੈਚ ਦੇ ਨੌਜਵਾਨ ਬਲਵੰਤ ਸਿੰਘ ਬੜੈਚ 15 ਸਤੰਬਰ 1999 ਨੂੰ ਸ਼ਹੀਦੀ ਜਾਮ ਪੀ ਗਏ। ਇਲਾਕੇ ਦੀ ਉੱਘੀ ਸ਼ਖ਼ਸੀਅਤ ਹਰਜਿੰਦਰ ਸਿੰਘ ਦੇ ਗ੍ਰਹਿ ਅਤੇ ਮਾਤਾ ਅਮਰਜੀਤ ਕੌਰ ਦੀ ਕੁੱਖੋਂ ਜਨਮੇ ਨੌਜਵਾਨ ਬਲਵੰਤ ਸਿੰਘ ਨੇ ਆਪਣੀ ਯੂਨਿਟ ਟੁਕੜੀ ਦੀ ਅਗਵਾਈ ਕਰਦਿਆਂ ਹਿੱਕ ਡਾਹ ਕੇ ਆਪਣੀ ਛਾਤੀ ਵਿੱਚ ਵਾਰਾਂ ਨੂੰ ਸਹਾਰਦਿਆਂ ਲੰਮਾਂ ਸਮਾਂ ਦੁਸ਼ਮਣਾਂ ਲੜਾਈ ਕੀਤੀ ਅਤੇ ਕਈ ਦੁਸ਼ਮਣਾਂ ਨੂੰ ਢਹਿ ਢੇਰੀ ਕੀਤਾ ਅਤੇ ਦੇਸ਼ ਦੇ ਮਹਾਨ ਯੋਧੇ ਬਲਵੰਤ ਸਿੰਘ ਬੜੈਚ ਸ਼ਹੀਦੀ ਜਾਮ ਪੀ ਗਏ।
ਸ਼
ਸ਼ਹੀਦ ਬਲਵੰਤ ਸਿੰਘ ਬੜੈਚ।
08-09-2026
ਮਲੌਦ, 7 ਸਤੰਬਰ (ਸਹਾਰਨ ਮਾਜਰਾ)-ਦੇਸ਼ ਦੀ ਰੱਖਿਆ ਲਈ ਹੋਈ ਵਿਰੋਧੀ ਮੁਲਕ ਪਾਕਿਸਤਾਨ ਨਾਲ 1999 ਦੀ ਕਾਰਗਿਲ ਜੰਗ ਦੌਰਾਨ ਦੁਸ਼ਮਣਾਂ ਦੀਆਂ ਗੋਲੀਆਂ ਦੀ ਪ੍ਰਵਾਹ ਨਾ ਕਰਦਿਆਂ ਹਿੱਕ ਤਾਣ ਕੇ ਲੜਨ ਵਾਲੇ ਪਿੰਡ ਬੜੈਚ ਦੇ ਨੌਜਵਾਨ ਬਲਵੰਤ ਸਿੰਘ ਬੜੈਚ 15 ਸਤੰਬਰ 1999 ਨੂੰ ਸ਼ਹੀਦੀ ਜਾਮ ਪੀ ਗਏ। ਇਲਾਕੇ ਦੀ ਉੱਘੀ ਸ਼ਖ਼ਸੀਅਤ ਹਰਜਿੰਦਰ ਸਿੰਘ ਦੇ ਗ੍ਰਹਿ ਅਤੇ ਮਾਤਾ ਅਮਰਜੀਤ ਕੌਰ ਦੀ ਕੁੱਖੋਂ ਜਨਮੇ ਨੌਜਵਾਨ ਬਲਵੰਤ ਸਿੰਘ ਨੇ ਆਪਣੀ ਯੂਨਿਟ ਟੁਕੜੀ ਦੀ ਅਗਵਾਈ ਕਰਦਿਆਂ ਹਿੱਕ ਡਾਹ ਕੇ ਆਪਣੀ ਛਾਤੀ ਵਿੱਚ ਵਾਰਾਂ ਨੂੰ ਸਹਾਰਦਿਆਂ ਲੰਮਾਂ ਸਮਾਂ ਦੁਸ਼ਮਣਾਂ ਲੜਾਈ ਕੀਤੀ ਅਤੇ ਕਈ ਦੁਸ਼ਮਣਾਂ ਨੂੰ ਢਹਿ ਢੇਰੀ ਕੀਤਾ ਅਤੇ ਦੇਸ਼ ਦੇ ਮਹਾਨ ਯੋਧੇ ਬਲਵੰਤ ਸਿੰਘ ਬੜੈਚ ਸ਼ਹੀਦੀ ਜਾਮ ਪੀ ਗਏ। ਉਨ੍ਹਾਂ ਦੇ ਛੋਟੇ ਭਰਾਤਾ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ (ਵਾਧੂ ਚਾਰਜ ਏ. ਡੀ. ਸੀ ਪਠਾਨਕੋਟ) ਜਸਵੰਤ ਸਿੰਘ ਬੜੈਚ, ਰਘਵੀਰ ਸਿੰਘ ਕਾਲਾ ਅਤੇ ਅਸਿਸਟੈਂਟ ਡਾਇਰੈਕਟਰ ਇੰਜ. ਹਰਮਿੰਦਰ ਸਿੰਘ ਸਹਾਰਨ ਮਾਜਰਾ ਨੇ ਦੱਸਿਆ ਕਿ ਮਹਾਨ ਸ਼ਹੀਦ ਦੀ ਲਾਸਾਨੀ ਕੁਰਬਾਨੀ ਨੂੰ ਸਲਾਮ ਕਰਨ ਲਈ ਸਲਾਨਾ 27ਵੀਂ ਬਰਸੀ ਪਿੰਡ ਬੜੈਚ ਵਿਖੇ ਉਨ੍ਹਾਂ ਦੇ ਸਮੁੱਚੇ ਬੜੈਚ ਪਰਿਵਾਰ ਵਲੋਂ ਬਹੁਤ ਹੀ ਸ਼ਰਧਾ ਤੇ ਸਤਿਕਾਰ ਸਹਿਤ 13 ਸਤੰਬਰ ਤੋਂ 15 ਸਤੰਬਰ ਤੱਕ ਮਨਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਬਲਵੰਤ ਸਿੰਘ ਬੜੈਚ ਜ਼ਿਲ੍ਹੇ ਵਿੱਚ ਹਾਕੀ ਦੇ ਨਾਮਵਰ ਖਿਡਾਰੀ ਰਹੇ। ਉਨ੍ਹਾਂ ਦੀ ਯਾਦ ਵਿੱਚ ਸਰਕਾਰੀ ਹਾਈ ਸਕੂਲ ਬੜੈਚ, ਸਪੋਰਟਸ ਕਲੱਬ ਸਮੇਤ ਹੋਰ ਕਈ ਸੰਸਥਾਵਾਂ ਚੱਲ ਰਹੀਆਂ ਹਨ। ਸਮਾਗਮ ਦੌਰਾਨ ਪਰਿਵਾਰ ਵਲੋਂ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਵੇਗੀ ਅਤੇ ਵੱਖ ਵੱਖ ਖੇਤਰਾਂ ਦੀਆਂ ਨਾਮੀ ਸਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 13 ਸਤੰਬਰ ਨੂੰ ਸ਼੍ਰੀ ਅਖੰਡ ਪਾਠ ਅਰੰਭ ਹੋਣਗੇ ਅਤੇ 15 ਸਤੰਬਰ ਨੂੰ ਭੋਗ ਪਾਏ ਜਾਣਗੇ। 13 ਤੇ 14 ਸਤੰਬਰ ਦੋਵੇਂ ਦਿਨ ਸ਼ਾਮੀ 7 ਵਜੇ ਤੋਂ 9 ਵਜੇ ਤੱਕ ਕੀਰਤਨ ਦਰਬਾਰ ਸਜਾਏ ਜਾਣਗੇ। ਜਿਸ ਵਿੱਚ ਸੰਤ ਬਾਬਾ ਸਰਬਜੋਤ ਸਿੰਘ ਡਾਂਗੋਂ, ਸੰਤ ਗੁਲਾਬ ਸਿੰਘ, ਬਾਬਾ ਹਰਜੀਤ ਸਿੰਘ, ਸੰਤ ਅਮਰਜੀਤ ਸਿੰਘ ਗਾਲਿਬ ਕਲਾਂ ਵਾਲਿਆਂ ਸਮੇਤ ਹੋਰ ਸੰਤ ਮਹਾਂਪੁਰਸ਼ ਕਥਾ ਕੀਰਤਨ ਕਰਨਗੇ। 15 ਸਤੰਬਰ ਨੂੰ ਸਵੇਰੇ 9 ਵਜੇ ਪਾਠਾਂ ਦੇ ਭੋਗ ਪਾਏ ਜਾਣਗੇ। ਉਪਰੰਤ 10 ਵਜੇ ਤੋਂ 12 ਤੱਕ ਕੀਰਤਨ ਦਰਬਾਰ ਸਜਾਏ ਜਾਣਗੇ। ਇਸ ਮੌਕੇ ਡਾ. ਬਲਦੇਵ ਸਿੰਘ ਸੂਜਾਪੁਰ, ਲਖਪ੍ਰੀਤ ਸਿੰਘ ਲੱਖੀ, ਅਮਨ ਬੜੈਚ, ਸੁਲਤਾਨ ਸਿੰਘ ਸੁੱਖੀ, ਗੈਰੀ ਬੜੈਚ ਆਦਿ ਹਾਜ਼ਰ ਸਨ।