ਅਵਾਰਾ ਕੁੱਤਿਆਂ ਨੇ 5 ਵਿਅਕਤੀਆਂ ਨੂੰ ਬਣਾਇਆ ਸ਼ਿਕਾਰ ਪਿੰਡ ਇਰਾਕ ’ਚ ਮਾਸੂਮ ਬੱਚੇ ਤੇ ਉਸ ਦੀ ਮਾਂ ਨੂੰ ਵੱਢਿਆ
ਮਾਛੀਵਾੜਾ ਸਾਹਿਬ, 2 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਇਲਾਕੇ ਵਿਚ ਆਵਾਰਾ ਕੁੱਤਿਆਂ ਦਾ ਆਤੰਕ ਦਿਨ ਬ ਦਿਨ ਵਧਦਾ ਹੀ ਜਾ ਰਿਹਾ ਹੈ ਅਤੇ ਨੇੜਲੇ ਪਿੰਡ ਇਰਾਕ ਵਿਚ ਇਨ੍ਹਾਂ ਕੁੱਤਿਆਂ ਨੇ ਇੱਕ ਦਿਨ ਵਿਚ 5 ਵਿਅਕਤੀਆਂ ਨੂੰ ਵੱਢ ਕੇ ਜ਼ਖ਼ਮੀ ਕਰ ਦਿੱਤਾ। ਮਾਛੀਵਾੜਾ ਵਿਖੇ ਇਲਾਜ ਲਈ ਆਇਆ ਮਾਸੂਮ ਬੱਚਾ ਅਮਨ 3 ਸਾਲ ਅਤੇ ਉਸ ਦੀ ਮਾਤਾ ਮਮਤਾ ਨੇ ਦੱਸਿਆ ਕਿ ਉਸ ਦਾ ਲੜਕਾ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਅਚਾਨਕ ਇੱਕ ਕੁੱਤੇ ਨੇ ਉਸ ਉੱਪਰ ਹਮਲਾ ਕਰ ਦਿੱਤਾ।
ਇਲਾਜ ਅਧੀਨ ਬੱਚੇ ਅਮਨ ਨਾਲ ਉਸ ਦੀ ਮਾਤਾ ਮਮਤਾ। ਤਸਵੀਰ : ਰਾਜਦੀਪ ਅਲਬੇਲਾ
03-09-2026