31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

40 ਪਿੰਡਾਂ ਦੇ ਲੋਕਾਂ ਲਈ ਕਾਰਗਰ ਸਾਬਤ ਹੋਵੇਗਾ- ਭਾਈ ਗੁਰਿੰਦਰ ਸਿੰਘ

ਮਲੌਦ, 30 ਅਗਸਤ (ਸਹਾਰਨ ਮਾਜਰਾ)-ਉੱਘੇ ਸਮਾਜ ਸੇਵੀ ਸੰਤ ਅਵਤਾਰ ਸਿੰਘ ਬਾਬਰਪੁਰ ਦੇ ਉੱਦਮ ਅਤੇ ਪ੍ਰੇਰਨਾ ਸਦਕਾ ਮਲੌਦ ਇਲਾਕੇ ਦੇ ਕਰੀਬ 40 ਪਿੰਡਾਂ ਦੇ ਲੋਕਾਂ ਦੀ ਪੁਰਜ਼ੋਰ ਮੰਗ ਅਨੁਸਾਰ ਚੋਮੋਂ ਰੋਡ ਮਲੌਦ ਵਿਖੇ ਪ੍ਰਾਈਮ ਮੈਡੀਹੱਬ ਮਲਟੀਸਪੈਲਿਟੀ ਕਲੀਨਿਕ ਹਸਪਤਾਲ (ਨਜ਼ਦੀਕ ਪੀ. ਐਨ.

ਅਜੀਤ ਡੈਸਕ 31-08-2026
ਮਲੌਦ, 30 ਅਗਸਤ (ਸਹਾਰਨ ਮਾਜਰਾ)-ਉੱਘੇ ਸਮਾਜ ਸੇਵੀ ਸੰਤ ਅਵਤਾਰ ਸਿੰਘ ਬਾਬਰਪੁਰ ਦੇ ਉੱਦਮ ਅਤੇ ਪ੍ਰੇਰਨਾ ਸਦਕਾ ਮਲੌਦ ਇਲਾਕੇ ਦੇ ਕਰੀਬ 40 ਪਿੰਡਾਂ ਦੇ ਲੋਕਾਂ ਦੀ ਪੁਰਜ਼ੋਰ ਮੰਗ ਅਨੁਸਾਰ ਚੋਮੋਂ ਰੋਡ ਮਲੌਦ ਵਿਖੇ ਪ੍ਰਾਈਮ ਮੈਡੀਹੱਬ ਮਲਟੀਸਪੈਲਿਟੀ ਕਲੀਨਿਕ ਹਸਪਤਾਲ (ਨਜ਼ਦੀਕ ਪੀ. ਐਨ. ਬੀ ਬੈਂਕ) ਖੋਲ੍ਹਿਆ ਗਿਆ ਹੈ। ਜਿਸ ਦਾ ਉਦਘਾਟਨ ਅਤੇ ਸ਼ਮਾਂ ਰੌਸ਼ਨ ਸੰਤ ਅਵਤਾਰ ਸਿੰਘ ਬਾਬਰਪੁਰ ਵਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਮਲੌਦ ਇਲਾਕਾ ਨਿਰੋਲ ਪੇਂਡੂ ਖੇਤਰ ਨਾਲ ਸੰਬੰਧਿਤ ਹੋਣ ਕਾਰਨ ਮਰੀਜ਼ਾਂ ਨੂੰ ਇਲਾਜ਼ ਕਰਵਾਉਣ ਲਈ ਕੋਈ ਖ਼ਾਸ ਸੁਵਿਧਾ ਨਹੀਂ ਸੀ। ਉਨ੍ਹਾਂ ਨੂੰ ਕਰੀਬ 40 - 45 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ। ਇਸ ਲਈ ਹੁਣ ਹਰੇਕ ਤਰ੍ਹਾਂ ਦੀ ਸੁਵਿਧਾ ਇੱਥੇ ਦੇਣ ਦਾ ਯਤਨ ਕੀਤਾ ਜਾਵੇਗਾ। ਜਿੱਥੇ ਮਾਹਿਰ ਡਾਕਟਰਾਂ ਵਲੋਂ ਬਹੁਤ ਘੱਟ ਖਰਚੇ ’ਤੇ ਮਰੀਜ਼ਾਂ ਦੇ ਇਲਾਜ਼ ਕੀਤੇ ਜਾਣਗੇ। ਇਸ ਮੌਕੇ ਭਾਈ ਰੁਪਿੰਦਰ ਸਿੰਘ ਬਾਬਰਪੁਰ, ਗੁਰਿੰਦਰ ਸਿੰਘ ਮਾਲਵਾ ਪੰਪ ਬਾਬਰਪੁਰ, ਹਲਕਾ ਵਿਧਾਇਕ ਇੰਜ.ਮਨਵਿੰਦਰ ਸਿੰਘ ਗਿਆਸਪੁਰਾ, ਤਰਸੇਮ ਸਿੰਘ ਮੋਹਾਲੀ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਐੱਸ. ਜੀ. ਪੀ. ਸੀ ਮੈਂਬਰ ਜਥੇ. ਰਘਵੀਰ ਸਿੰਘ ਸਹਾਰਨ ਮਾਜਰਾ, ਭਾਜਪਾ ਨੇਤਾ ਬਿਕਰਮਜੀਤ ਸਿੰਘ ਚੀਮਾ, ਚੇਅਰਮੈਨ ਵਰਿੰਦਰਪ੍ਰੀਤ ਸਿੰਘ ਵਿੱਕੀ ਬੇਰ ਕਲਾਂ, ਚੇਅਰਮੈਨ ਅਮਰੀਕ ਸਿੰਘ ਰੋੜੀਆਂ, ਵਿਸ਼ਾਲ ਸੈਣੀ, ਮੁਕੇਸ਼ ਕੁਮਾਰ ਭਾਰਦਵਾਜ, ਸੰਦੀਪ ਕੁਮਾਰ, ਪ੍ਰਸਿੱਧ ਠੇਕੇਦਾਰ ਲਿਵਤਾਰ ਬਜਾਜ, ਐੱਸ. ਆਈ ਰਘਵੀਰ ਸਿੰਘ (ਗੰਨਮੈਨ), ਡਾ. ਰਣਜੀਤ ਸਿੰਘ ਬਾਬਰਪੁਰ, ਅਸਿਸਟੈਂਟ ਡਾਇਰੈਕਟਰ ਇੰਜ. ਹਰਮਿੰਦਰ ਪਾਲ ਸਿੰਘ ਸਹਾਰਨ ਮਾਜਰਾ, ਭਾਈ ਸੰਦੀਪ ਸਿੰਘ ਰੁਪਾਲੋਂ ਹਲਕਾ ਇੰਚਾਰਜ ਅਕਾਲੀ ਦਲ ਵਾਰਿਸ ਪੰਜਾਬ ਦੇ, ਜਥੇ. ਮਨਜੀਤ ਸਿੰਘ ਮਦਨੀਪੁਰ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ (ਬ), ਸੋਨੀਆ ਗੋਇਲ ਪ੍ਰਧਾਨ ਨਗਰ ਪੰਚਾਇਤ ਮਲੌਦ, ਸਾਬਕਾ ਪ੍ਰਧਾਨ ਸੰਜੀਵ ਪੁਰੀ, ਸਾਬਕਾ ਕੌਂਸਲਰ ਟੈਰੀ ਪੁਰੀ, ਚੇਅਰਮੈਨ ਗੁਰਜੀਤ ਸਿੰਘ ਪੰਧੇਰਖੇੜੀ, ਯੂਥ ਵਿੰਗ ਦੇ ਬੁਲਾਰੇ ਜਗਦੀਪ ਸਿੰਘ ਲਹਿਲ, ਜਥੇ. ਜ਼ੋਰਾ ਸਿੰਘ ਸ/ਮਾਜਰਾ, ਰਮਨ ਬੁਲਾਹੜਾ, ਮਾ. ਜਗਤਾਰ ਸਿੰਘ ਜੱਗਾ ਸੋਮਲਖੇੜੀ, ਦਰਸ਼ਨ ਸਿੰਘ ਨੱਥੂ ਬਾਬਰਪੁਰ, ਜੇ. ਈ ਜਸਵੀਰ ਸਿੰਘ ਬੇਰ ਕਲਾਂ, ਮਿਸਤਰੀ ਅਮਰਜੀਤ ਸਿੰਘ, ਮੇਵਾ ਸਿੰਘ ਨਿੱਝਰ, ਯਾਦਵਿੰਦਰ ਸਿੰਘ ਉਕਸੀ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਹੋਏ। ਉਪਰੰਤ ਮੁਫ਼ਤ ਮੈਡੀਕਲ ਚੈੱਕ ਅੱਪ ਕੈਂਪ ਲਗਾਇਆ ਗਿਆ ਜਿਸ ਵਿੱਚ ਡਾ. ਪ੍ਰਿਯੰਕਾ ਅਰੋੜਾ ਪ੍ਰੋਫ਼ੈਸਰ ਡੀ. ਐਮ. ਸੀ ਲੁਧਿਆਣਾ ਵਲੋਂ ਮਰੀਜ਼ਾਂ ਦੀਆਂ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ। ਇਸ ਮੌਕੇ ਡਾ. ਗੁਰਵਿੰਦਰ ਸਿੰਘ ਮਾਲੇਰਕੋਟਲਾ ਐਮ.ਡੀ ਮੈਡੀਸਨ, ਡਾ. ਚਮਨਜੋਤ ਬੜਿੰਗ, ਡਾ. ਮਨਿੰਦਰ ਸਿੰਘ ਐਮ.ਡੀ ਅਤੇ ਡਾ. ਪੁਨੀਤ ਹਿੰਦ ਐਮ. ਡੀ ਵਲੋਂ ਵੱਖ ਵੱਖ ਬਿਮਾਰੀਆਂ ਦੇ ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ। ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਅਖੀਰ ਵਿੱਚ ਭਾਈ ਗੁਰਿੰਦਰ ਸਿੰਘ ਬਾਬਰਪੁਰ ਨੇ ਕਿਹਾ ਕਿ ਇਸ ਨਾਲ ਹੁਣ 40 ਪਿੰਡਾਂ ਦੇ ਲੋਕਾਂ ਲਈ ਬਹੁਤ ਕਾਰਗਰ ਸਾਬਤ ਹੋਵੇਗਾ। ਇੱਥੇ ਮਰੀਜ਼ਾਂ ਦੀ ਮੰਗ ਅਨੁਸਾਰ ਨਵੀਆਂ ਤਕਨੀਕਾਂ ਨਾਲ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ।
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਗੰਢੂਆਂ ਲਈ ਸੰਮਤੀ ਮੈਂਬਰ ਸ਼ਰਨਜੀਤ ਕੌਰ ਨੇ ਇਨਵਰਟਰ ਤੇ ਪੱਖੇ ਦਾਨ ਕੀਤੇ ਅਗਲੀ ਖ਼ਬਰ 16 ਪੇਟੀਆਂ ਸ਼ਰਾਬ, 15 ਗ੍ਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।