30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਏ. ਟੀ. ਐੱਮ. ’ਚ ਰੁਪਏ ਜਮ੍ਹਾਂ ਕਰਵਾਉਣ ਆਏ ਵਿਅਕਤੀ ਦੀ ਦਲੇਰੀ ਕਾਰਨ ਲੁਟੇਰੇ ਨੂੰ ਕਾਬੂ ਕਰ ਕੇ ਕੀਤਾ ਪੁਲਿਸ ਹਵਾਲੇ

ਸਾਹਨੇਵਾਲ, 29 ਅਗਸਤ (ਹਨੀ ਚਾਠਲੀ)-ਬੀਤੀ 25 ਅਗਸਤ ਦੀ ਸ਼ਾਮ ਨੂੰ ਇਕ ਵਿਅਕਤੀ ਵਲੋਂ ਆਪਣੇ ਏ. ਟੀ.

ਸਮਰਾਲਾ ਹਾਕੀ ਕਲੱਬ ਵਲੋਂ ਲੋੜਵੰਦ ਵਿਦਿਆਰਥਣਾਂ ਦੀ ਫ਼ੀਸ ਲਈ 31 ਹਜ਼ਾਰ ਦੀ ਰਾਸ਼ੀ ਦਿੱਤੀ 30-08-2026
ਸਾਹਨੇਵਾਲ, 29 ਅਗਸਤ (ਹਨੀ ਚਾਠਲੀ)-ਬੀਤੀ 25 ਅਗਸਤ ਦੀ ਸ਼ਾਮ ਨੂੰ ਇਕ ਵਿਅਕਤੀ ਵਲੋਂ ਆਪਣੇ ਏ. ਟੀ. ਐਮ. ਵਿਚ ਜਾ ਕੇ ਖਾਤੇ ਦੇ ਅੰਦਰ ਰੁਪਏ ਜਮਾਂ ਕਰਵਾਉਣ ਗਏ ਵਿਅਕਤੀ ਨੂੰ ਇਕ ਲੁਟੇਰੇ ਵਲੋਂ ਰਿਵਾਲਵਰ ਦੀ ਨੋਕ ‘ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਪਰ ਰੁਪਏ ਜਮਾਂ ਕਰਵਾਉਣ ਆਏ ਵਿਅਕਤੀ ਦੀ ਦਲੇਰੀ ਨਾਲ ਉਸ ਲੁਟੇਰੇ ਨੂੰ ਕਾਬੂ ਕਰ ਲੈਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮਹਿੰਦਰ ਕੁਮਾਰ ਵਾਸੀ ਸਾਹਨੇਵਾਲ ਨੇ ਦੱਸਿਆ ਕਿ ਉਹ 25 ਅਗਸਤ ਦੀ ਸ਼ਾਮ ਲਗਭਗ 6.30 ਵਜੇ ਦੇ ਕਰੀਬ ਸਾਹਨੇਵਾਲ ਮੁੱਖ ਚੌਂਕ ਦੇ ਨਜ਼ਦੀਕ ਬਣੇ ਪੀ. ਐਨ. ਬੀ. ਦੇ ਏ. ਟੀ. ਐੱਮ. ਵਿਚ ਆਪਣੇ ਟਰਾਂਸਪੋਰਟ ਮਹਿਕਮੇ ਦੀ ਲਗਭਗ ਡੇਢ ਲੱਖ ਰੁਪਏ ਜਮਾਂ ਕਰਵਾਉਣ ਲਈ ਗਿਆ। ਉਨ੍ਹਾਂ ਦੱਸਿਆ ਕਿ ਜਿਉਂ ਹੀ ਮੈਂ ਏ. ਟੀ. ਐੱਮ. ਦੇ ਅੰਦਰ ਦਾਖਲ ਹੋਇਆ ਤਾਂ ਮੇਰੇ ਮਗਰ ਹੀ ਇਕ ਵਿਅਕਤੀ ਜਿਸ ਦੇ ਮੂੰਹ ‘ਤੇ ਰੁਮਾਲ ਬੰਨ੍ਹਿਆ ਹੋਇਆ ਸੀ, ਦਾਖਲ ਹੋ ਗਿਆ। ਉਸ ਨੇ ਆਉਂਦੇ ਸਾਰ ਹੀ ਮੇਰੇ ਪੇਟ ‘ਤੇ ਰਿਵਾਲਵਰ ਲਗਾ ਕੇ ਰੁਪਏ ਖੋਹਣ ਦੀ ਕੋਸ਼ਿਸ਼ ਕੀਤੀ। ਪਰ ਮੈਂ ਦਲੇਰੀ ਦੇ ਨਾਲ ਉਸ ਲੁਟੇਰੇ ਨੂੰ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਅਤੇ ਨਾਲ ਹੀ ਮੈਂ ਰੋਲਾ ਪਾ ਦਿੱਤਾ ਤੇ ਰੌਲਾ ਸੁਣ ਕੇ ਉੱਥੇ ਇਕਦਮ ਲੋਕ ਇਕੱਠੇ ਹੋ ਗਏ ਅਤੇ ਇਨ੍ਹਾਂ ਲੋਕਾਂ ਦੀ ਸਹਾਇਤਾ ਦੇ ਨਾਲ ਉਸ ਲੁਟੇਰੇ ਨੂੰ ਕਾਬੂ ਕਰ ਕੇ ਤੁਰੰਤ ਪੁਲਿਸ ਨੂੰ ਸੂਚਨਾ ਦੇ ਦਿੱਤੀ ਤੇ ਥੋੜੀ ਦੇਰ ਬਾਅਦ ਹੀ ਮੌਕੇ ‘ਤੇ ਪੁਲਿਸ ਨੇ ਪਹੁੰਚ ਕੇ ਉਸ ਲੁਟੇਰੇ ਨੂੰ ਸਮੇਤ ਰਿਵਾਲਵਰ ਕਾਬੂ ਕਰ ਕੇ ਪੁਲਿਸ ਸਟੇਸ਼ਨ ਲੈ ਗਈ। ਮਹਿੰਦਰ ਕੁਮਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਕਸਬੇ ਅੰਦਰ ਘੁੰਮ ਰਹੇ ਇਸ ਤਰਾਂ ਦੇ ਲੁਟੇਰਾ ਗਰੋਹ ਨੂੰ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿਚ ਇਹ ਲੁਟੇਰੇ ਕੋਈ ਵੱਡੀ ਵਾਰਦਾਤ ਨਾ ਕਰ ਸਕਣ। ਜਦੋਂ ਇਸ ਸਬੰਧ ਵਿਚ ਥਾਣਾ ਸਾਹਨੇਵਾਲ ਦੇ ਪੁਲਿਸ ਮੁਖੀ ਦਲਬੀਰ ਸਿੰਘ ਨਾਲ ਰ ਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਹਿੰਦਰ ਕੁਮਾਰ ਵਾਸੀ ਸਾਹਨੇਵਾਲ ਦੇ ਬਿਆਨਾਂ ਦੇ ਅਧਾਰ ‘ਤੇ ਉਸ ਵਿਅਕਤੀ ਖ਼ਿਲਾਫ਼ ਮੁਕੱਦ ਮਾ ਦਰਜ ਕਰ ਲਿਆ ਹੈ ਤੇ ਅਗਲੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਵੀ. ਡੀ. ਸੀ ਦੇ ਮੈਂਬਰਾਂ ਨਾਲ ਅਹਿਮ ਬੈਠਕ ਦੌਰਾਨ ‘ਦੁਖਦੀ ਰਗ ਪੰਜਾਬ ਦੀ’ ਨਾਟਕ ਦਾ ਮਚੰਨ ਅਗਲੀ ਖ਼ਬਰ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਮੰਚ ਦੇ ਸੱਦੇ ’ਤੇ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਟਵੀਟ ਦੀਆਂ ਕਾਪੀਆਂ ਸਾੜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।