28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਪਿੰਡ ਕਰੌਦੀਆਂ ’ਚ ਮੱਛੀ ਪਾਲਣ ਪਸਾਰ ਪ੍ਰੋਗਰਾਮ ‘ਐਕਵਾ ਰੀਚ’ ਵਲੋਂ ਮੱਛੀ ਪਾਲਕਾਂ ਨੂੰ ਕੀਤਾ ਪ੍ਰੇਰਿਤ

ਈਸੜੂ, 27 ਅਗਸਤ (ਬਲਵਿੰਦਰ ਸਿੰਘ)- ਪਿੰਡ ਕਰੌਦੀਆਂ ਵਿਖੇ ਫਿਸ਼ਰੀਜ਼ ਕਾਲਜ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ਼ ਐਗਰੀਕਲਚਰਲ ਐਕਸਟੈਂਸ਼ਨ ਮੈਨੇਜਮੈਂਟ, ਫਿਸ਼ਰੀਜ਼ ਇਨੋਵੇਸ਼ਨ ਐਂਡ ਸਟਾਰਟਅੱਪ ਹੱਬ ਹੈਦਰਾਬਾਦ ਅਤੇ ਇਨੋਵੇਟਿਵ ਮੱਛੀ ਫਾਰਮਰਜ਼ ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਮੱਛੀ ਪਾਲਣ ਉੱਦਮਤਾ ਵਿਕਾਸ ਪ੍ਰੋਗਰਾਮ ਐਕਵਾ ਰੀਚ ਕਰਵਾਇਆ। ਇਸ ਪ੍ਰੋਗਰਾਮ ਦਾ ਮੁੱਖ ਮੰਤਵ ਮੱਛੀ ਪਾਲਣ ਨਾਲ ਜੁੜੇ ਨਵੇਂ ਉੱਦਮੀਆਂ ਨੂੰ ਵਿਹਾਰਕ ਗਿਆਨ, ਅਨੁਭਵੀ ਜਾਣਕਾਰੀ ਅਤੇ ਅਸਲ ਜੀਵਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਤੋਂ ਜਾਣੂ ਕਰਵਾਉਣਾ ਸੀ।

ਅਜੀਤ ਡੈਸਕ 28-08-2026
ਈਸੜੂ, 27 ਅਗਸਤ (ਬਲਵਿੰਦਰ ਸਿੰਘ)- ਪਿੰਡ ਕਰੌਦੀਆਂ ਵਿਖੇ ਫਿਸ਼ਰੀਜ਼ ਕਾਲਜ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ਼ ਐਗਰੀਕਲਚਰਲ ਐਕਸਟੈਂਸ਼ਨ ਮੈਨੇਜਮੈਂਟ, ਫਿਸ਼ਰੀਜ਼ ਇਨੋਵੇਸ਼ਨ ਐਂਡ ਸਟਾਰਟਅੱਪ ਹੱਬ ਹੈਦਰਾਬਾਦ ਅਤੇ ਇਨੋਵੇਟਿਵ ਮੱਛੀ ਫਾਰਮਰਜ਼ ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਮੱਛੀ ਪਾਲਣ ਉੱਦਮਤਾ ਵਿਕਾਸ ਪ੍ਰੋਗਰਾਮ ਐਕਵਾ ਰੀਚ ਕਰਵਾਇਆ। ਇਸ ਪ੍ਰੋਗਰਾਮ ਦਾ ਮੁੱਖ ਮੰਤਵ ਮੱਛੀ ਪਾਲਣ ਨਾਲ ਜੁੜੇ ਨਵੇਂ ਉੱਦਮੀਆਂ ਨੂੰ ਵਿਹਾਰਕ ਗਿਆਨ, ਅਨੁਭਵੀ ਜਾਣਕਾਰੀ ਅਤੇ ਅਸਲ ਜੀਵਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਤੋਂ ਜਾਣੂ ਕਰਵਾਉਣਾ ਸੀ। ਇਹ ਪ੍ਰੋਗਰਾਮ ਮੱਛੀ ਫਾਰਮਰਜ਼ ਐਸੋਸੀਏਸ਼ਨ ਪੰਜਾਬ ਦੇ ਉੱਪ ਪ੍ਰਧਾਨ ਅਤੇ ਸਫਲ ਮੱਛੀ ਪਾਲਕ ਜਸਵੀਰ ਸਿੰਘ ਔਜਲਾ ਦੇ ਫਾਰਮ ਤੇ ਆਯੋਜਿਤ ਕੀਤਾ ਗਿਆ, ਜਿਸ ਵਿੱਚ 80 ਤੋਂ ਵੱਧ ਮੱਛੀ ਪਾਲਕਾਂ ਅਤੇ ਵਿਦਿਆਰਥੀਆਂ ਨੇ ਤਕਨੀਕੀ ਮਾਹਿਰਾਂ, ਸਰਕਾਰੀ ਅਧਿਕਾਰੀਆਂ ਅਤੇ ਸਫਲ ਮੱਛੀ ਪਾਲਕਾਂ ਨਾਲ ਸਿੱਧੀ ਗੱਲਬਾਤ ਕੀਤੀ। ਇਸ ਮੌਕੇ ਮੱਛੀ ਪ੍ਰੋਸੈਸਿੰਗ ਅਤੇ ਮੱਛੀ ਉਤਪਾਦ ਤਿਆਰ ਕਰਨ, ਮਾਰਕੀਟਿੰਗ ਅਤੇ ਵਪਾਰਕ ਨੈੱਟਵਰਕਿੰਗ ਸਮੇਤ ਉੱਦਮ ਵਿਕਾਸ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਹਾਰਕ ਜਾਣਕਾਰੀ ਲਈ। ਇਸ ਪ੍ਰੋਗਰਾਮ ਦੌਰਾਨ ਕਈ ਅਗਾਂਹਵਧੂ ਜਲ-ਖੇਤੀ ਉੱਦਮੀਆਂ ਨੇ ਆਪਣੀਆਂ ਪ੍ਰੇਰਨਾਦਾਇਕ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ। ਮੱਛੀ ਪਾਲਕ ਜਸਵੀਰ ਸਿੰਘ ਔਜਲਾ ਨੇ ਮੱਛੀ ਉਤਪਾਦਕ ਅਤੇ ਵਪਾਰੀ ਬਣਨ ਤੱਕ ਦੀ ਆਪਣੀ ਉੱਦਮਤਾ ਯਾਤਰਾ ਸਾਂਝੀ ਕੀਤੀ। ਉਨ੍ਹਾਂ ਨੇ ਭਵਿੱਖ ਵਿੱਚ ਮੱਛੀ ਬੀਜ ਉਤਪਾਦਨ ਖੇਤਰ ਵਿੱਚ ਆਪਣੇ ਕਾਰੋਬਾਰ ਦੇ ਹੋਰ ਵਿਸਥਾਰ ਦੀਆਂ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ, ਜਿਸ ਨਾਲ ਮੱਛੀ ਪਾਲਣ ਖੇਤਰ ਵਿੱਚ ਵਿਭਿੰਨਤਾ ਅਤੇ ਨਵੀਨਤਾ ਦੀਆਂ ਅਥਾਹ ਸੰਭਾਵਨਾਵਾਂ ਸਾਹਮਣੇ ਆਈਆਂ। ਇਸ ਮੌਕੇ ਅਨਾਇਆ ਫੀਡ ਇਨੋਵੇਸ਼ਨਜ਼ ਪ੍ਰਾਈਵੇਟ ਲਿਮਿਟਡ ਦੇ ਡਾਇਰੈਕਟਰ ਮਲਵਿੰਦਰ ਸਿੰਘ ਨੇ ਮੱਛੀ ਦੀਆਂ ਵੱਖ ਵੱਖ ਕਿਸਮਾਂ ਦੀਆਂ ਖੁਰਾਕਾਂ, ਐੱਫ ਸੀ ਆਰ ਅਤੇ ਵਾਧੂ ਮੱਛੀ ਉਤਪਾਦਨ ਵਿੱਚ ਇਸ ਦੀ ਵਿਸ਼ੇਸ਼ਤਾ ਬਾਰੇ ਜਾਣੂ ਕਰਵਾਇਆ। ਇਸ ਸਮੇਂ ਸਤਨਾਮ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਵਿਭਾਗ ਲੁਧਿਆਣਾ ਨੇ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਮੱਛੀ ਪਾਲਣ ਨਾਲ ਸਬੰਧਿਤ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ । ਡਾ. ਵਨੀਤ ਇੰਦਰ ਕੌਰ ਨੇ ਕੇਂਦਰੀ ਸਰਕਾਰ ਦੀ ਸਕੀਮ ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮਿੱਧੀ ਸਹਿ-ਯੋਜਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਇਨ੍ਹਾਂ ਯੋਜਨਾਵਾਂ ਦਾ ਲਾਭ ਲੈਣ ਲਈ ਨੈਸ਼ਨਲ ਫਿਸ਼ਰੀਜ਼ ਡਿਜੀਟਲ ਪਲੇਟਫਾਰਮ ’ਤੇ ਰਜਿਸਟਰੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ। ਐਕਵਾ ਰੀਚ ਪ੍ਰੋਗਰਾਮ ਨੇ ਉਭਰਦੇ ਨੌਜਵਾਨਾਂ, ਸਫਲ ਐਕੁਆ-ਉੱਦਮੀਆਂ, ਤਕਨੀਕੀ ਮਾਹਿਰਾਂ ਅਤੇ ਸਰਕਾਰੀ ਨੁਮਾਇੰਦਿਆਂ ਵਿੱਚਕਾਰ ਸਿੱਧੇ ਸੰਵਾਦ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ। ਇਸ ਪ੍ਰੋਗਰਾਮ ਨੇ ਭਾਗੀਦਾਰਾਂ ਵਿੱਚ ਉੱਦਮਤਾ ਦੀ ਸੋਚ ਨੂੰ ਹੋਰ ਮਜ਼ਬੂਤ ਕੀਤਾ।
ਪਿਛਲੀ ਖ਼ਬਰ ਡਾ. ਸੁਰਿੰਦਰਪਾਲ ਸਿੰਘ ਸੋਫਤ ਰੋਟਰੀ ਜ਼ਿਲ੍ਹਾ 3090 ਦੇ ਜ਼ੋਨਲ ਕੋਆਰਡੀਨੇਟਰ ਬਣੇ ਅਗਲੀ ਖ਼ਬਰ ਨਗਰ ਕੌਂਸਲ ਸ਼ਿਕਾਇਤ ਮਿਲਣ ’ਤੇ 12 ਕੁੱਤਿਆਂ ਨੂੰ ਕਾਬੂ ਕਰ ਖੰਨਾ ਭੇਜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।