28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਜ਼ਿਲ੍ਹਾ ਪੱਧਰ ’ਤੇ ਖੇਡ ਮੁਕਾਬਲਿਆਂ ’ਚ ਲਾਲਾ ਸਰਕਾਰੂ ਮੱਲ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਤਗਮੇ

ਖੰਨਾ, 27 ਅਗਸਤ (ਹਰਜਿੰਦਰ ਸਿੰਘ ਲਾਲ)-ਐਸ. ਸੀ.

ਮੁਕਾਬਲਿਆਂ ’ਚ ਤਗਮਾ ਜਿੱਤਣ ਵਾਲੇ ਖਿਡਾਰੀ ਦੀਪਸਾਜ ਧੀਮਾਨ ਅਤੇ ਚਰਨਜੋਤ ਸਿੰਘ । 28-08-2026
ਖੰਨਾ, 27 ਅਗਸਤ (ਹਰਜਿੰਦਰ ਸਿੰਘ ਲਾਲ)-ਐਸ. ਸੀ. ਐਫ. ਆਈ ਦੇ ਅਧੀਨ 70ਵੀਆਂ ਪੰਜਾਬ ਸਕੂਲ ਜ਼ਿਲ੍ਹਾ ਪੱਧਰ ’ਤੇ ਮੁਕਾਬਲੇ ਵੱਖ-ਵੱਖ ਥਾਵਾਂ ਉਤੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਲਾਲਾ ਸਰਕਾਰੂ ਮੱਲ ਸਰਵਹਿੱਤਕਾਰੀ ਸੀ. ਸੈ. ਵਿੱਦਿਆ ਮੰਦਰ ਸਕੂਲ ਦੇ ਵਿਦਿਆਰਥੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿੰਦੇ ਹੋਏ ਆਪਣੇ ਸਕੂਲ ਅਤੇ ਮਾਂ-ਪਿਓ ਦੇ ਨਾਂਅ ਨੂੰ ਚਾਰ ਚੰਦ ਲਗਾਏ। ਜੇਤੂ ਵਿਦਿਆਰਥੀਆਂ ਵਿੱਚ ਦੀਪਸਾਜ ਧੀਮਾਨ ਨੇ ਏ ਐਸ ਸੀ. ਸੈ. ਸਕੂਲ ਖੰਨਾ ਦੇ ਗਰਾਊਂਡ ਵਿੱਚ ਬਾਕਸਿੰਗ ਮੁਕਾਬਲੇ ਵਿੱਚ ਅੰਡਰ-17 (ਲੜਕੀਆਂ) ਵਰਗ ਵਿੱਚ ਭਾਗ ਲੈ ਕੇ ਸੋਨੇ ਦਾ ਤਗਮਾ ਜਿੱਤਿਆ ਅਤੇ ਰਾਜ ਪੱਧਰ ਦੇ ਖੇਡਾਂ ਲਈ ਚੁਣੀ ਗਈ। ਚਰਨਜੋਤ ਸਿੰਘ ਨੇ ਸਰਕਾਰੀ ਸੀ. ਸੈ. ਸਕੂਲ ਧਾਂਦਰਾ ਲੁਧਿਆਣਾ ਵਿਖੇ ਹੋਏ ਫਰੀ ਸਟਾਈਲ ਕੁਸ਼ਤੀ ਮੁਕਾਬਲੇ ਵਿੱਚ ਅੰਡਰ-14 (ਲੜਕੇ) ਵਰਗ ਵਿੱਚ 44 ਕਿੱਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਇਸ ਖੁਸ਼ੀ ਦੇ ਮੌਕੇ ’ਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੁਰੱਖਿਅਕ ਸੰਸਾਰ ਚੰਦ, ਸੁਰੱਖਿਅਕ ਰਾਜ ਕੁਮਾਰ ਸਾਹਨੇਵਾਲੀਆ, ਪ੍ਰਧਾਨ ਦੇਵ ਕ੍ਰਿਸ਼ਨ ਢੰਡ, ਉਪ ਪ੍ਰਧਾਨ ਰਮੇਸ਼ ਗੁਪਤਾ, ਜਨਰਲ ਸਕੱਤਰ ਵਿਨੋਦ ਕੁਮਾਰ, ਮੈਨੇਜਰ ਪਰਮਜੀਤ ਸਿੰਘ ਪੰਮੀ, ਮੈਨੇਜਰ ਸੰਦੀਪ ਗੋਇਲ, ਪੰਡਤ ਰਮੇਸ਼ ਚੰਦਰ ਵਸ਼ਿਸ਼ਟ ਸਰਵ ਹਿੱਤਕਾਰੀ ਵਿੱਦਿਆ ਮੰਦਰ ਅਤੇ ਸਕੂਲ ਪ੍ਰਿੰਸੀਪਲ ਡਾ. ਮਨੋਜ ਕੁਮਾਰ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਕਿੰਡਰ ਗਾਰਟਨ ਸਕੂਲ ਸਮਰਾਲਾ ’ਚ ਰੱਖੜੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਪਲੈਨੇਟ-ਈ ਸਕੂਲ ਦੀਆਂ ਵਿਦਿਆਰਥਣਾਂ ਨੇ ਜ਼ਿਲਾ ਪੱਧਰੀ ਟੇਬਲ ਟੈਨਿਸ ਮੁਕਾਬਲੇ ’ਚ ਜਿੱਤੇ ਚਾਂਦੀ ਦੇ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।