27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਮੰਗਲੀ ਉੱਚੀ ਵਿਖੇ ਆਮ ਆਦਮੀ ਕਲੀਨਿਕ ਦੇ ਡਾਕਟਰ ਅਤੇ ਸਟਾਫ਼ ਨੇ ਕੀਤੀ ਹੜਤਾਲ ਮਰੀਜ਼ਾਂ ਨੂੰ ਕਰਨਾ ਪਿਆ ਪ੍ਰੇਸ਼ਾਨੀ ਦਾ ਸਾਹਮਣਾ

ਸਾਹਨੇਵਾਲ, 26 ਅਗਸਤ (ਅਮਰਜੀਤ ਸਿੰਘ ਮੰਗਲੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਆਉਂਦੇ ਪਿੰਡ ਮੰਗਲੀ ਉੱਚੀ ਵਿਖੇ ਆਮ ਆਦਮੀ ਕਲੀਨਿਕ ਦੇ ਡਾਕਟਰ ਅਤੇ ਸਟਾਫ਼ ਵਲੋਂ ਹੜਤਾਲ ਕਰਨ ਤੇ ਪਿੰਡ ਮੰਗਲੀ ਉੱਚੀ, ਗੋਬਿੰਦਗੜ੍ਹ, ਨੀਚੀ ਮੰਗਲੀ ਤੇ ਹੋਰ ਪਿੰਡਾਂ ਦੇ ਮਰੀਜ਼ਾਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ । ਆਮ ਆਦਮੀ ਕਲੀਨਿਕ ਮੰਗਲੀ ਉੱਚੀ ਵਿਖੇ ਲੋੜਵੰਦ ਅਤੇ ਗਰੀਬ ਪਰਿਵਾਰਾਂ ਦੇ 100 ਤੋਂ ਵੱਧ ਮਰੀਜ਼ ਆਪਣੇ ਦੁੱਖਾਂ ਦਾ ਛੁਟਕਾਰਾ ਪਾਉਣ ਲਈ ਦਵਾਈਆਂ ਲੈ ਕੇ ਲਾਭ ਉਠਾਉਂਦੇ ਹਨ।

ਅਜੀਤ ਡੈਸਕ 27-08-2026
ਸਾਹਨੇਵਾਲ, 26 ਅਗਸਤ (ਅਮਰਜੀਤ ਸਿੰਘ ਮੰਗਲੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਆਉਂਦੇ ਪਿੰਡ ਮੰਗਲੀ ਉੱਚੀ ਵਿਖੇ ਆਮ ਆਦਮੀ ਕਲੀਨਿਕ ਦੇ ਡਾਕਟਰ ਅਤੇ ਸਟਾਫ਼ ਵਲੋਂ ਹੜਤਾਲ ਕਰਨ ਤੇ ਪਿੰਡ ਮੰਗਲੀ ਉੱਚੀ, ਗੋਬਿੰਦਗੜ੍ਹ, ਨੀਚੀ ਮੰਗਲੀ ਤੇ ਹੋਰ ਪਿੰਡਾਂ ਦੇ ਮਰੀਜ਼ਾਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ । ਆਮ ਆਦਮੀ ਕਲੀਨਿਕ ਮੰਗਲੀ ਉੱਚੀ ਵਿਖੇ ਲੋੜਵੰਦ ਅਤੇ ਗਰੀਬ ਪਰਿਵਾਰਾਂ ਦੇ 100 ਤੋਂ ਵੱਧ ਮਰੀਜ਼ ਆਪਣੇ ਦੁੱਖਾਂ ਦਾ ਛੁਟਕਾਰਾ ਪਾਉਣ ਲਈ ਦਵਾਈਆਂ ਲੈ ਕੇ ਲਾਭ ਉਠਾਉਂਦੇ ਹਨ। ਪਰ ਆਮ ਆਦਮੀ ਕਲੀਨਿਕ ਦੇ ਡਾਕਟਰਾਂ ਤੇ ਸਟਾਫ਼ ਵਲੋਂ ਹੜਤਾਲ ‘ਤੇ ਚਲੇ ਜਾਣ ਕਾਰਨ ਇਲਾਕੇ ਦੇ ਮਰੀਜ਼ਾਂ ਨੂੰ ਦਵਾਈਆਂ ਨਾ ਮਿਲਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਆਦਮੀ ਕਲੀਨਿਕ ਦੇ ਡਾਕਟਰ ਅਤੇ ਸਟਾਫ਼ ਨਾਲ ਜੋ ਵਾਅਦੇ ਕੀਤੇ ਸਨ। ਉਹ ਪੂਰੇ ਨਾ ਕਰਨ ਕਰ ਕੇ ਡਾਕਟਰਾਂ ਅਤੇ ਸਟਾਫ ਕਲੀਨਿਕ ਬੰਦ ਕਰ ਕੇ ਹੜਤਾਲ ‘ਤੇ ਚਲੇ ਗਏ ਹਨ ਤਾਂ ਜੋ ਪੰਜਾਬ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਜਲਦ ਪੂਰਾ ਕਰ ਸਕੇ ਕਿਉਂਕਿ ਮੁਲਾਜ਼ਮਾਂ ਨੂੰ ਆਮ ਆਦਮੀ ਕਲੀਨਿਕ ਵਿਚ ਤਾਇਨਾਤ ਕਰਨ ਸਮੇਂ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅੱਜ ਤੱਕ ਪੂਰਾ ਨਹੀਂ ਕਰ ਸਕੀ।
ਪਿਛਲੀ ਖ਼ਬਰ ਅੱਜ ਦੇ ਪੰਜਾਬ ਬੰਦ ਵਿਚ ਮਿਸਾਲੀ ਸ਼ਮੂਲੀਅਤ ਕੀਤੀ ਜਾਵੇਗੀ-ਡੀ. ਟੀ. ਐੱਫ. ਅਧਿਆਪਕ ਯੂਨੀਅਨ ਅਗਲੀ ਖ਼ਬਰ ਕਰਮਜੀਤ ਸਿੰਘ ਮਾਛੀਵਾੜਾ ਥਾਣਾ ਦੇ ਨਵੇਂ ਮੁਖੀ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।