22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਵਿਕਟੋਰੀਆ ਸਕੂਲ ਲਹਿਰਾ ਵਲੋਂ ਪੰਜਾਬ ਰਾਜ ਕਰਾਟੇ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ

ਡੇਹਲੋਂ, 21 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਪੰਜਾਬ ਰਾਜ ਕਰਾਟੇ ਚੈਂਪੀਅਨਸ਼ਿਪ-2026 ਵਿਚ ਵਿਕਟੋਰੀਆ ਪਬਲਿਕ ਸਕੂਲ, ਲਹਿਰਾ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ 15 ਤਗਮੇ ਜਿੱਤ ਕੇ ਸਕੂਲ ਦਾ ਨਾਮ ਰਾਜ ਪੱਧਰ ‘ਤੇ ਚਮਕਾਇਆ। ਸਕੂਲ ਦੇ ਕੁੱਲ 15 ਖਿਡਾਰੀਆਂ ਨੇ ਚੈਂਪੀਅਨਸ਼ਿਪ ਵਿਚ ਭਾਗ ਲਿਆ ਅਤੇ ਵਿਸ਼ੇਸ਼ ਗੱਲ ਇਹ ਰਹੀ ਕਿ ਹਰ ਖਿਡਾਰੀ ਨੇ ਤਗਮਾ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।

ਅਜੀਤ ਡੈਸਕ 22-08-2026
ਡੇਹਲੋਂ, 21 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਪੰਜਾਬ ਰਾਜ ਕਰਾਟੇ ਚੈਂਪੀਅਨਸ਼ਿਪ-2026 ਵਿਚ ਵਿਕਟੋਰੀਆ ਪਬਲਿਕ ਸਕੂਲ, ਲਹਿਰਾ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ 15 ਤਗਮੇ ਜਿੱਤ ਕੇ ਸਕੂਲ ਦਾ ਨਾਮ ਰਾਜ ਪੱਧਰ ‘ਤੇ ਚਮਕਾਇਆ। ਸਕੂਲ ਦੇ ਕੁੱਲ 15 ਖਿਡਾਰੀਆਂ ਨੇ ਚੈਂਪੀਅਨਸ਼ਿਪ ਵਿਚ ਭਾਗ ਲਿਆ ਅਤੇ ਵਿਸ਼ੇਸ਼ ਗੱਲ ਇਹ ਰਹੀ ਕਿ ਹਰ ਖਿਡਾਰੀ ਨੇ ਤਗਮਾ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਸੋਨੇ ਦੇ 10 ਤਗਮੇ ਜਿੱਤਣ ਵਾਲੇ ਖਿਡਾਰੀਆਂ ਵਿਚ ਮਹਿਰਪ੍ਰੀਤ ਕੌਰ, ਜਸਲੀਨ ਕੌਰ, ਰਹਿਰਾਸਜੋਤ ਕੌਰ, ਹਰਮਨਜੀਤ ਕੌਰ, ਗੁਰਸਿਮਰਦੀਪ ਕੌਰ, ਗੁਰਨੂਰ ਕੌਰ, ਅਮਨੀਤ ਕੌਰ, ਜਸਨੂਰ ਕੌਰ, ਬਲਜੋਤ ਸਿੰਘ ਅਤੇ ਤੇਜਸ ਕੁਮਾਰ ਸ਼ਾਮਿਲ ਹਨ। ਚਾਂਦੀ ਦੇ 2 ਤਗਮੇ ਹਰਮਨਦੀਪ ਸਿੰਘ ਅਤੇ ਕੋਮਲਪ੍ਰੀਤ ਕੌਰ ਨੇ ਜਿੱਤੇ, ਜਦਕਿ 3 ਕਾਂਸੀ ਦੇ ਤਗਮੇ ਸਹਿਬਾਜ ਸਿੰਘ, ਹਰਮਿਲਾਪ ਸਿੰਘ ਅਤੇ ਭੁਵਨ ਕੁਮਾਰ ਨੇ ਆਪਣੇ ਨਾਮ ਕੀਤੇ। ਸਕੂਲ ਸੰਸਥਾ ਦੇ ਚੇਅਰਮੈਨ ਡਾ. ਸੁਰਿੰਦਰਪਾਲ ਸਿੰਘ ਸੋਫਤ ਅਤੇ ਪ੍ਰਧਾਨ ਸੰਜੇ ਢੰਡ ਨੇ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਕਟੋਰੀਆ ਪਬਲਿਕ ਸਕੂਲ ਲਹਿਰਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਿੱਖਿਆ ਦੇ ਨਾਲ-ਨਾਲ ਖੇਡਾਂ ਨੂੰ ਵੀ ਬਰਾਬਰ ਮਹੱਤਵ ਦਿੰਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ, ਸਹਿਣਸ਼ੀਲਤਾ ਅਤੇ ਜਿੱਤਣ ਦਾ ਜਜ਼ਬਾ ਪੈਦਾ ਕਰਦੀਆਂ ਹਨ। ਸਕੂਲ ਪ੍ਰਿੰਸੀਪਲ ਬਿਪਨ ਸੇਠੀ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ਼ਾਨਦਾਰ ਨਤੀਜਾ ਸਾਡੇ ਵਿਦਿਆਰਥੀਆਂ ਦੀ ਮਿਹਨਤ, ਸਮਰਪਣ ਅਤੇ ਕੋਚ ਦੀ ਨਿਰੰਤਰ ਰਹਿਨੁਮਾਈ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਵਿਕਟੋਰੀਆ ਪਬਲਿਕ ਸਕੂਲ ਲਹਿਰਾ ਦੇ ਵਿਦਿਆਰਥੀ ਖੇਡਾਂ ਦੇ ਖੇਤਰ ਵਿਚ ਵੀ ਲਗਾਤਾਰ ਨਵੀਆਂ ਉਚਾਈਆਂ ਛੂਹ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਵਲੋਂ ਖਿਡਾਰੀਆਂ ਨੂੰ ਭਵਿੱਖ ਵਿਚ ਹੋਰ ਵੱਡੇ ਮੁਕਾਮ ਹਾਸਲ ਕਰਨ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਘੁੰਗਰਾਣਾ ਵਿਖੇ ਤੀਆਂ ਦਾ ਮੇਲਾ ਤੇ ਸਨਮਾਨ ਸਮਾਰੋਹ ਕਰਵਾਇਆ ਅਗਲੀ ਖ਼ਬਰ ਆਮ ਆਦਮੀ ਪਾਰਟੀ ਝੂਠੀਆਂ ਕਾਨਫਰੰਸਾਂ ਕਰਕੇ ਲੋਕਾਂ ਨੂੰ ਗੁਮਰਾਹ ਕਰਨਾ ਬੰਦ ਕਰੇ-ਲੱਧੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।