21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

2 ਕਿਸਾਨਾਂ ਦੀਆਂ 5 ਮੱਝਾਂ ਚੋਰੀ, ਪੁਲਿਸ ਕਰ ਰਹੀ ਹੈ ਜਾਂਚ

ਖੰਨਾ, 20 ਅਗਸਤ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਨੇੜਲੇ ਪਿੰਡ ਰੋਹਣੋਂ ਖੁਰਦ ਵਿੱਚ ਚੋਰਾਂ ਨੇ ਦੋ ਕਿਸਾਨਾਂ ਦੀਆਂ ਪੰਜ ਮੱਝਾਂ ਚੋਰੀ ਕਰ ਲਈਆਂ ਅਤੇ ਇੱਕ ਜੀਪ ਵਿੱਚ ਭੱਜ ਗਏ। ਚੋਰੀ ਦੀ ਸਾਰੀ ਘਟਨਾ ਸੀ.

ਅਜੀਤ ਡੈਸਕ 21-08-2026
ਖੰਨਾ, 20 ਅਗਸਤ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਨੇੜਲੇ ਪਿੰਡ ਰੋਹਣੋਂ ਖੁਰਦ ਵਿੱਚ ਚੋਰਾਂ ਨੇ ਦੋ ਕਿਸਾਨਾਂ ਦੀਆਂ ਪੰਜ ਮੱਝਾਂ ਚੋਰੀ ਕਰ ਲਈਆਂ ਅਤੇ ਇੱਕ ਜੀਪ ਵਿੱਚ ਭੱਜ ਗਏ। ਚੋਰੀ ਦੀ ਸਾਰੀ ਘਟਨਾ ਸੀ. ਸੀ. ਟੀ. ਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਕਿਸਾਨਾਂ ਅਨੁਸਾਰ ਚੋਰੀ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪੀੜਤ ਬਲਜਿੰਦਰ ਸਿੰਘ ਨੇ ਦੱਸਿਆ ਕਿ ਚੋਰ ਰਾਤ 1 ਵਜੇ ਦੇ ਕਰੀਬ ਬਿਨਾਂ ਨੰਬਰ ਪਲੇਟ ਵਾਲੀ ਜੀਪ ਵਿੱਚ ਪਿੰਡ ਵਿੱਚ ਆਏ ਚੋਰਾਂ ਨੇ ਦੋ ਘਰਾਂ ਦੇ ਤਾਲੇ ਤੋੜੇ ਅਤੇ ਪੰਜ ਮੱਝਾਂ ਜੀਪ ਵਿੱਚ ਲੱਦ ਕੇ ਭੱਜ ਗਏ। ਚੋਰਾਂ ਨੇ ਘਟਨਾ ਤੋਂ ਪਹਿਲਾਂ ਕੁਝ ਸੀਸੀਟੀਵੀ ਕੈਮਰਿਆਂ ਨੂੰ ਵੀ ਨੁਕਸਾਨ ਪਹੁੰਚਾਇਆ। ਈਸੜੂ ਚੌਕੀ ਦੇ ਇੰਚਾਰਜ ਮਹਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਮ ਿਲੀ ਹੈ। ਸੀ. ਸੀ. ਟੀ. ਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਏ ਜਾਣ ਦੀ ਉਮੀਦ ਹੈ।
ਪਿਛਲੀ ਖ਼ਬਰ ਚੌਥੇ ਦਿਨ ਵੀ ਮਨਿਸਟਰੀਅਲ ਕਾਮਿਆਂ ਨੇ ਠੱਪ ਰੱਖਿਆ ਸਰਕਾਰੀ ਕੰਮਕਾਜ- ਖੱਟੜਾ ਅਗਲੀ ਖ਼ਬਰ ਖੰਨਾ-ਮੰਡੀ ਗੋਬਿੰਦਗੜ੍ਹ ਵਿਚਕਾਰ ਰੇਲ ਗੱਡੀ ਦੀ ਲਪੇਟ ’ਚ ਆ ਕੇ ਅਣਪਛਾਤੇ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।