ਮਲੌਦ ’ਚ ਔਰਤਾਂ ਵਲੋਂ ਸਾਂਝੇ ਤੌਰ ’ਤੇ ਤੀਆਂ ਦਾ ਤਿਉਹਾਰ ਮਨਾਇਆ
ਮਲੌਦ, 19 ਅਗਸਤ (ਸਹਾਰਨ ਮਾਜਰਾ)- ਮਲੌਦ ਦੇ ਵਾਰਡ ਨੰਬਰ 3 ਤੇ 4 ਦੀਆਂ ਔਰਤਾਂ ਵਲੋਂ ਸਾਂਝੇ ਤੌਰ ’ਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਦਾ ਪ੍ਰਬੰਧ ਵੂਮੈਨ ਐਂਡ ਚਾਈਲਡ ਵੈਲਫੇਅਰ ਗਰੁੱਪ ਮਲੌਦ ਵਲੋਂ ਕੀਤਾ ਗਿਆ। ਇਸ ਸਭਿਆਚਾਰਕ ਸਮਾਗਮ ਦੌਰਾਨ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਮੁੱਖ ਮਹਿਮਾਨ ਵਜੋਂ ਪੁੱਜੇ।
ਅਜੀਤ ਡੈਸਕ
20-08-2026