21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪੁਲਿਸ ਥਾਣਾ ਮਲੌਦ ਦੇ ਨਵੇਂ ਐੱਸ. ਐੱਚ. ਓ. ਸੁਖਵੀਰ ਸਿੰਘ ਦਾ ਕੀਤਾ ਸਨਮਾਨ

ਜੋਧਾਂ, 19 ਅਗਸਤ (ਹੈਪੀ)- ਪਿੰਡ ਗੁੱਜਰਵਾਲ ਵਿਖੇ 12ਵਾਂ ਭਗਵਤੀ ਜਾਗਰਣ ਕਰਵਾਉਣ ਸਬੰਧੀ ਮੀਟਿੰਗ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਬੂਟਾ ਸਿੰਘ ਧਾਲੀਵਾਲ ਅਤੇ ਐਡਵੋਕੇਟ ਕੁਲਵਿੰਦਰ ਕੌਰ ਨੇ ਦੱਸਿਆ ਕਿ ਮਾਤਾ ਸੀਤਲਾ ਮੰਦਰ ਕਮੇਟੀ ਵਲੋਂ ਐੱਨ.

ਅਜੀਤ ਡੈਸਕ 20-08-2026
ਜੋਧਾਂ, 19 ਅਗਸਤ (ਹੈਪੀ)- ਪਿੰਡ ਗੁੱਜਰਵਾਲ ਵਿਖੇ 12ਵਾਂ ਭਗਵਤੀ ਜਾਗਰਣ ਕਰਵਾਉਣ ਸਬੰਧੀ ਮੀਟਿੰਗ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਬੂਟਾ ਸਿੰਘ ਧਾਲੀਵਾਲ ਅਤੇ ਐਡਵੋਕੇਟ ਕੁਲਵਿੰਦਰ ਕੌਰ ਨੇ ਦੱਸਿਆ ਕਿ ਮਾਤਾ ਸੀਤਲਾ ਮੰਦਰ ਕਮੇਟੀ ਵਲੋਂ ਐੱਨ.ਆਰ.ਆਈ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 22 ਅਗਸਤ, ਦਿਨ ਸ਼ਨੀਵਾਰ ਨੂੰ ਗੁੱਜਰਵਾਲ ਦੀ ਛੋਟੀ ਪਾਰਕ ਵਿਖੇ ਕਰਵਾਏ ਜਾਣ ਵਾਲੇ 12 ਵੇ ਵਿਸ਼ਾਲ ਭਗਵਤੀ ਜਾਗਰਨ ਦੌਰਾਨ ਮਾਤਾ ਦਾ ਸੁੰਦਰ ਦਰਬਾਰ ਸਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਧੀਮਾਨ ਸਿਸਟਰਜ਼, ਰੌਕੀ ਪ੍ਰਿੰਸ ਅਤੇ ਰਵੀ ਗਿੱਲ ਮਹਾਂਮਾਈ ਦਾ ਗੁਣਗਾਨ ਕਰਕੇ ਆਪਣੀ ਹਾਜ਼ਰੀ ਭਰਨਗੇ। ਮੀਟਿੰਗ ਦੌਰਾਨ ਜਥੇਦਾਰ ਜਗਰੂਪ ਸਿੰਘ, ਕਰਮਜੀਤ ਕੌਰ ਪੰਚ, ਰਮਨਦੀਪ ਕੌਰ ਪੰਚ, ਹਰਸਿਮਰਨ ਕੌਰ ਪੰਚ, ਗੌਰਵ ਧਾਲੀਵਾਲ, ਧੀਰਾ, ਗਾਂਧੀ ਫ਼ਰੀਦ, ਜਗਮੋਹਣ ਸਿੰਘ, ਹਰਵਿੰਦਰ ਸਿੰਘ, ਗੁਰਿੰਦਰ ਸਿੰਘ ਲੱਕੀ, ਜਸਵਿੰਦਰ ਸਿੰਘ ਜੱਸੀ, ਕਮਲਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਝਾੜ ਸਾਹਿਬ ਕਾਲਜ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਪੰਜਾਬ ਸਰਕਾਰ ਮੁਲਾਜ਼ਮ ਤੇ ਪੈਨਸ਼ਨਰਾਂ ਦਾ ਡੀ. ਏ. ਬਕਾਇਆ ਤੁਰੰਤ ਜਾਰੀ ਕਰੇ-ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।