20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਖੰਨਾ ’ਚ ਵਿਕਾਸ ਕਾਰਜ ਠੱਪ, ਕਾਨੂੰਨ ਵਿਵਸਥਾ ਦਾ ਮੰਦਾ ਹਾਲ- ਗੁਰਕੀਰਤ ਸਿੰਘ ਕੋਟਲੀ

ਖੰਨਾ, 19 ਅਗਸਤ (ਲਾਲ)-ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਅੱਜ ਆਮ ਆਦਮੀ ਪਾਰਟੀ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ‘ਝਾੜੂ ਸਰਕਾਰ’ ਦੀ ਕਾਰਜਗੁਜ਼ਾਰੀ ਮਾੜੀ ਤੇ ਨਾਕਾਮ ਹੈ ਉਨ੍ਹਾਂ ਨੇ ਸਥਾਨਕ ਵਿਧਾਇਕ ਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ’ਤੇ ਵੀੇ ਸ਼ਬਦੀ ਹਮਲੇ ਕੀਤੇ। ਕੋਟਲੀ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਵੇਲੇ ਮੰਤਰੀ ਸੌਂਦ ਨੇ ਖੰਨੇ ਦੀ ਨੁਹਾਰ ਬਦਲਣ ਅਤੇ ਇਸ ਨੂੰ ’ਚੰਡੀਗੜ੍ਹ’ ਵਰਗਾ ਸ਼ਹਿਰ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ।

ਜ਼ਿਲ੍ਹਾ ਟੂਰਨਾਮੈਂਟ ‘ਚ ਅੰਡਰ-14 ਲੜਕੀਆਂ ਦੀ ਗੋਲਡ ਮੈਡਲ ਜੇਤੂ ਟੀਮ ਪ੍ਰਿੰਸੀਪਲ ਅਤੇ ਸਟਾਫ਼ ਨਾਲ। 20-08-2026
ਖੰਨਾ, 19 ਅਗਸਤ (ਲਾਲ)-ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਅੱਜ ਆਮ ਆਦਮੀ ਪਾਰਟੀ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ‘ਝਾੜੂ ਸਰਕਾਰ’ ਦੀ ਕਾਰਜਗੁਜ਼ਾਰੀ ਮਾੜੀ ਤੇ ਨਾਕਾਮ ਹੈ ਉਨ੍ਹਾਂ ਨੇ ਸਥਾਨਕ ਵਿਧਾਇਕ ਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ’ਤੇ ਵੀੇ ਸ਼ਬਦੀ ਹਮਲੇ ਕੀਤੇ। ਕੋਟਲੀ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਵੇਲੇ ਮੰਤਰੀ ਸੌਂਦ ਨੇ ਖੰਨੇ ਦੀ ਨੁਹਾਰ ਬਦਲਣ ਅਤੇ ਇਸ ਨੂੰ ’ਚੰਡੀਗੜ੍ਹ’ ਵਰਗਾ ਸ਼ਹਿਰ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ। ਪਰ ਕੁਰਸੀ ’ਤੇ ਬੈਠਦਿਆਂ ਹੀ ਉਹ ਖੰਨੇ ਦੇ ਲੋਕਾਂ ਨੂੰ ਭੁੱਲ ਗਏ ਹਨ। ’ਬਦਲਾਅ’ ਦੇ ਨਾਂ ’ਤੇ ਆਈ ਇਹ ਸਰਕਾਰ ਸਿਰਫ਼ ਇਸ਼ਤਿਹਾਰਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ।ਉਨ੍ਹਾਂ ਕਿਹਾ ਕਿ ਖੰਨਾ ਸ਼ਹਿਰ ਦੀ ਹਾਲਤ ਨਰਕ ਤੋਂ ਵੀ ਬਦਤਰ ਬਣੀ ਹੋਈ ਹੈ। ਥਾਂ-ਥਾਂ ਗੰਦਾ ਪਾਣੀ ਖੜ੍ਹਾ ਹੈ, ਸੜਕਾਂ ’ਚ ਖੱਡੇ ਹਨ ਜਾਂ ਖੱਡਿਆਂ ’ਚ ਸੜਕਾਂ—ਪਤਾ ਹੀ ਨਹੀਂ ਲੱਗਦਾ। ਸੀਵਰੇਜ ਸਿਸਟਮ ਪੂਰੀ ਤਰ੍ਹਾਂ ਜਾਮ ਹੈ ਅਤੇ ਵਿਕਾਸ ਦੇ ਸਾਰੇ ਕਾਰਜ ਠੱਪ ਪਏ ਹਨ। ਉਨ੍ਹਾਂ ਕਿਹਾ ਕਿ ’ਯੁੱਧ ਨਸ਼ਿਆਂ ਵਿਰੁੱਧ’ ਦਾ ਢਿੰਡੋਰਾ ਪਿੱਟਣ ਵਾਲੀ ਸਰਕਾਰ ਦੇ ਰਾਜ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਸ਼ਹਿਰ ਵਿੱਚ ਦਿਨ-ਦਿਹਾੜੇ ਲੁੱਟ-ਖਸੁੱਟ, ਚੋਰੀਆਂ ਅਤੇ ਅਪਰਾਧਿਕ ਵਾਰਦਾਤਾਂ ਵਧ ਰਹੀਆਂ ਹਨ। ਸਰਕਾਰ ਦਾ ਪੁਲਿਸ ਪ੍ਰਸ਼ਾਸਨ ’ਤੇ ਕੋਈ ਕੰਟਰੋਲ ਨਹੀਂ ਰਿਹਾ, ਜਿਸ ਕਾਰਨ ਖੰਨੇ ਦੇ ਵਪਾਰੀ, ਔਰਤਾਂ ਅਤੇ ਆਮ ਨਾਗਰਿਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਸਰਕਾਰ ਸਰਕਾਰੀ ਹਸਪਤਾਲਾਂ ’ਚ ਨਾ ਤਾਂ ਡਾਕਟਰ ਪੂਰੇ ਕਰ ਸਕੀ ਹੈ ਅਤੇ ਨਾ ਹੀ ਬੁਨਿਆਦੀ ਦਵਾਈਆਂ ਉਪਲਬਧ ਹਨ। ਆਮ ਆਦਮੀ ਕਲੀਨਿਕਾਂ ਦੇ ਨਾਂ ’ਤੇ ਸਿਰਫ਼ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ।ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਠੱਪ ਪਏ ਵਿਕਾਸ ਕਾਰਜ ਤੁਰੰਤ ਸ਼ੁਰੂ ਨਾ ਕਰਵਾਏ ਗਏ ਅਤੇ ਨਸ਼ਿਆਂ ’ਤੇ ਠੱਲ੍ਹ ਨਾ ਪਾਈ ਗਈ, ਤਾਂ ਕਾਂਗਰਸ ਪਾਰਟੀ ਖੰਨੇ ਦੇ ਲੋਕਾਂ ਦੇ ਹੱਕਾਂ ਲਈ ਸੜਕਾਂ ’ਤੇ ਉੱਤਰ ਕੇ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਵੇਗੀ।
ਪਿਛਲੀ ਖ਼ਬਰ ਬ੍ਰਿਟਿਸ਼ ਕਾਨਵੈਂਟ ਸਕੂਲ ਫਤਿਹਪੁਰ ਵਲੋਂ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਅਗਲੀ ਖ਼ਬਰ ਕੋਟਾਂ ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਮੈਰਿਟ ਸਥਾਨ ਹਾਸਿਲ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।