18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਐਫ. ਆਰ. ਐਸ ਦੀ ਤਕਨੀਕ ਦੀ ਵਰਤੋਂ ਕਰਦਿਆਂ ਪੁਲਿਸ ਨੇ ਲੁਟੇਰਾ ਕੀਤਾ ਕਾਬੂ

ਖੰਨਾ, 17 ਅਗਸਤ (ਲਾਲ)-ਪੁਲਿਸ ਜਿਲਾ ਖੰਨਾ ਮੁਖੀ ਡਾ. ਦਰਪਣ ਆਹਲੂਵਾਲੀਆ ਦੀ ਪਹਿਲ ਸਦਕਾ ਸਾਈਬਰ ਅਤੇ ਤਕਨਾਲੌਜੀ ਦੇ ਅੰਦਰੂਨੀ ਵਿੰਗ ਵੱਲੋਂ ਵਿਕਸਤ ਚਿਹਰਾ ਪਛਾਣ ਕਰਨ ਵਾਲਾ ਨਵਾਂ ਸਿਸਟਮ ਲਾਗੂ ਕੀਤਾ ਗਿਆ ਹੈ।

ਅਜੀਤ ਡੈਸਕ 18-08-2026
ਖੰਨਾ, 17 ਅਗਸਤ (ਲਾਲ)-ਪੁਲਿਸ ਜਿਲਾ ਖੰਨਾ ਮੁਖੀ ਡਾ. ਦਰਪਣ ਆਹਲੂਵਾਲੀਆ ਦੀ ਪਹਿਲ ਸਦਕਾ ਸਾਈਬਰ ਅਤੇ ਤਕਨਾਲੌਜੀ ਦੇ ਅੰਦਰੂਨੀ ਵਿੰਗ ਵੱਲੋਂ ਵਿਕਸਤ ਚਿਹਰਾ ਪਛਾਣ ਕਰਨ ਵਾਲਾ ਨਵਾਂ ਸਿਸਟਮ ਲਾਗੂ ਕੀਤਾ ਗਿਆ ਹੈ। ਜਿਸ ਦੀ ਵਰਤੋ ਪਹਿਲੀ ਵਾਰ ਖੰਨਾ ਪੁਲਿਸ ਵੱਲੋ ਸ਼ਹੀਦ ਕਰਨੈਲ ਸਿੰਘ ਦੀ ਯਾਦ ਵਿਚ ਈਸੜੂ ਵਿਖੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਵਰਤੋ ਕੀਤੀ ਗਈ। ਦੱਸਣਯੋਗ ਹੈ ਕਿ ਇਹ ਪ੍ਰਣਾਲੀ ਦਿੱਲੀ ਪੁਲਿਸ ਵੱਲ਼ੋ ਜੰਤਰ ਮੰਤਰ ਵਿਖੇ ਉਨਤ ਸੈਟੇਅੱਪ ਦੀ ਤਰਜ਼ ’ਤੇ ਪੇਸ਼ੇਵਰ ਮੁਲਾਜ਼ਮਾਂ ਅਤੇ ਲੋੜੀਂਦੇ ਅਪਰਾਧੀਆਂ ਨੂੰ ਫੜਨ ਲਈ ਕੀਤੀ ਗਈ ਸੀ। ਇਸ ਤਕਨੀਕ ਦੀ ਵਰਤੋਂ ਨੂੰ ਪੁਲਿਸ ਦੇ ਆਧੁਨਿਕੀਕਰਨ ਅਤੇ ਪ੍ਰਭਾਵਸ਼ਾਲੀ ਬਣਾਉਣ ਵਿਚ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਇਹ ਸਿਸਟਮ ਉਚ ਤਕਨੀਕੀ ਵੈਨ ਵਿਚ ਲਗਾਇਆ ਸੀ ਜਿਸ ਤੋਂ ਲਾਈਵ ਸਕੈਨਿੰਗ ਕੀਤੀ ਗਈ। ਸਮਾਗਮ ਵਾਲੀ ਥਾਂ ਥਾਂ ਤੇ ਸੀ. ਸੀ. ਟੀ. ਵੀ ਕੈਮਰੇ ਵੀ ਲਗਾਏ ਗਏ ਸਨ। ਮਿਲੀ ਜਾਣਕਾਰੀ ਅਨੁਸਾਰ ਇਸ ਹਾਈ –ਟੈਕ ਵੈਨ ਨੇ ਸਿਸਟਮ ਵਿਚ ਅਲਰਟ ਮਿਲਣ ਤੋਂ ਬਾਅਦ ਈਸੜੂ ਵਿਖੇ ਸਮਾਗਮ ਵਾਲੀ ਥਾਂ ਘੁੰਮ ਰਹੇ ਇਕ ਲੁਟੇਰੇ ਦੀ ਪਛਾਣ ਕੀਤੀ ਗਈ ਅਤੇ ਤਰੁੰਤ ਹਿਰਾਸਤ ਵਿਚ ਲੈ ਲਿਆ ਗਿਆ । ਖੰਨਾ ਪੁਲਿਸ ਦੀ ਇਸ ਪਹਿਲਕਦਮੀ ਨੂੰ ਪੰਜਾਬ ਦੇ ਡੀ. ਜੀ. ਪੀ ਗੌਰਵ ਯਾਦਵ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਜਿੰਨਾ ਨੇ ਇਸ ਦੀ ਸਲਾਘਾ ਕਰਦਿਆਂ ਪੰਜਾਬ ਪੁਲਿਸ ਦੇ ਤਕਨੀਕੀ ਸੇਵਾਵਾਂ ਵਿੰਗ ਦੀ ਪੇਸ਼ਕਾਰੀ ਦੀ ਮੰਗ ਕੀਤੀ ਹੈ। ਖੰਨਾ ਪੁਲਿਸ ਵੱਲ਼ੋ ਸੁਰੱਖਿਆ ਪ੍ਰਬੰਧਾਂ ਵਿਚ ਆਧੁਨਿਕ ਤਕਨਾਲੌਜੀ ਦੀ ਵਰਤੋਂ ਕਰਨ ਪੁਲਿਸ ਨੂੰ ਹੋਰ ਪ੍ਰਭਾਵਸ਼ਾਲੀ ਬਂਣਾਉਣ ਵਿਚ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਡਾ ਆਹਲੂਵਾਲੀਆ ਦੀ ਅਗਵਾਈ ਵਿਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਵੀ ਪੁਲਿਸ ਜਿਲਾ ਖੰਨਾ ਨੇ ਪੰਜਾਬ ਵਿਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਪਿਛਲੀ ਖ਼ਬਰ ਸਾਇਆ ਕਲਾਂ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਭਰਵੀਂ ਇਕੱਤਰਤਾ ਅਗਲੀ ਖ਼ਬਰ ਨਸ਼ਿਆਂ ਦੇ ਮਾਮਲੇ ’ਚ ਜ਼ਮਾਨਤ ’ਤੇ ਆਇਆ ਨੌਜਵਾਨ 22 ਗ੍ਰਾਮ ਹੈਰੋਇਨ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।