17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਖੰਨਾ ’ਚ ਸੁਤੰਤਰਤਾ ਦਿਵਸ ਸਮਾਗਮ ’ਚ ਐਸ. ਡੀ. ਐਮ. ਸਵਾਤੀ ਟਿਵਾਣਾ ਨੇ ਲਹਿਰਾਇਆ ਕੌਮੀ ਤਿਰੰਗਾ ਦੇਸ਼ ਦੀ ਆਜ਼ਾਦੀ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਦਿੱਤੀ ਸ਼ਰਧਾਂਜਲੀ

ਖੰਨਾ, 16 ਅਗਸਤ (ਹਰਜਿੰਦਰ ਸਿੰਘ ਲਾਲ)- ਖੰਨਾ ’ਚ 80ਵੇਂ ਸੁਤੰਤਰਤਾ ਦਿਵਸ ਮੌਕੇ ਦਾਣਾ ਮੰਡੀ ਵਿਖੇ ਕਰਵਾਏ ਗਏ ਮੁੱਖ ਸਮਾਗਮ ਦੌਰਾਨ ਐਸ. ਡੀ. ਐਮ. ਸਵਾਤੀ ਟਿਵਾਣਾ ਨੇ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ...

ਅਜੀਤ ਡੈਸਕ 17-08-2026

ਖੰਨਾ, 16 ਅਗਸਤ (ਹਰਜਿੰਦਰ ਸਿੰਘ ਲਾਲ)- ਖੰਨਾ ’ਚ 80ਵੇਂ ਸੁਤੰਤਰਤਾ ਦਿਵਸ ਮੌਕੇ ਦਾਣਾ ਮੰਡੀ ਵਿਖੇ ਕਰਵਾਏ ਗਏ ਮੁੱਖ ਸਮਾਗਮ ਦੌਰਾਨ ਐਸ. ਡੀ. ਐਮ. ਸਵਾਤੀ ਟਿਵਾਣਾ ਨੇ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ । ਇਸ ਮੌਕੇ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਨਮਨ ਕੀਤਾ । ਸਮਾਗਮ ਦੌਰਾਨ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਦੇਸ਼ਭਗਤੀ ਦੇ ਨਾਅਰਿਆਂ ਅਤੇ ਦੇਸ਼-ਪ੍ਰੇਮ ਦੇ ਜਜ਼ਬੇ ਨਾਲ ਸਮੂਚਾ ਮਾਹੌਲ ਗੂੰਜ ਉੱਠਿਆ । ਐਸ. ਡੀ. ਐਮ. ਸਵਾਤੀ ਟਿਵਾਣਾ ਨੇ ਆਪਣੇ ਸੰਬੋਧਨ ਦੌਰਾਨ ਖੰਨਾ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਮਿਲਜੁਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਜੱਜ ਸਨਦੀਪ ਕੌਰ, ਈ. ਓ. ਚਰਨਜੀਤ ਸਿੰਘ, ਨਾਇਬ ਤਹਿਸੀਲਦਾਰ ਗੁਰੂਚਰਨ ਸਿੰਘ, ਐਸ. ਐਮ. ਓ. ਮਨਿੰਦਰ ਸਿੰਘ ਭਸੀਨ, ਡਾ. ਰਾਘਵ ਅਗਰਵਾਲ, ਡਾ. ਜੈਨਥ ਸੂਦ, ਡੀ. ਐਸ. ਪੀ. ਵਿਨੋਦ ਕੁਮਾਰ, ਜਸਵੀਰ ਸਿੰਘ, ਮਾਰਕੀਟ ਕਮੇਟੀ ਸੈਕਟਰੀ ਕਮਲਜੀਤ ਸਿੰਘ, ਪੀ. ਏ. ਮਹੇਸ਼ ਕੁਮਾਰ, ਫ਼ੂਡ ਸਪਲਾਈ ਅਫ਼ਸਰ ਹਰਭਜਨ ਸਿੰਘ, ਨਰਿੰਦਰ ਸਿੰਘ, ਬੀ. ਡੀ. ਪੀ. ਓ. ਸਤਵਿੰਦਰ ਸਿੰਘ, ਸੁਪਰਵਾਈਜਰ ਦੀਪਕ ਚਾਂਦਲੇ, ਐਕਸੀਅਨ ਰਾਓ ਵਰਿੰਦਰ ਸਿੰਘ, ਆਦਿ ਹਾਜਰ ਸਨ। ਚੌੜਾ ਬਾਜ਼ਾਰ ਰੋਇਲ ਕਲੱਬ ਵਲੋਂ ਆਜ਼ਾਦੀ ਦਿਵਸ ਸਮਾਗਮ ਅਹਿਮਦਗੜ੍ਹ, (ਅੰਮ੍ਰਿਤਪਾਲ ਸਿੰਘ ਕੈਲੇ)- ਚੌੜਾ ਬਾਜ਼ਾਰ ਰੋਇਲ ਕਲੱਬ ਅਹਿਮਦਗੜ੍ਹ ਵਲੋਂ ਪ੍ਰਧਾਨ ਤਰਸੇਮ ਗਰਗ ਦੀ ਅਗਵਾਈ ਹੇਠ ਆਜ਼ਾਦੀ ਦਿਵਸ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਅਹਿਮਦਗੜ੍ਹ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ ਅਤੇ ਸਿਟੀ ਇੰਚਾਰਜ ਪੁਸ਼ਪਿੰਦਰ ਸਿੰਘ ਨੇ ਸਾਂਝੇ ਤੌਰ ‘ਤੇ ਅਦਾ ਕੀਤੀ। ਇਸ ਸਮੇਂ ਨਗਰ ਕੌਸ਼ਲ ਪ੍ਰਧਾਨ ਕਮਲਜੀਤ ਸਿੰਘ ਉੱਭੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਸਾਨੂੰ ਬੇਸ਼ੁਮਾਰ ਕੁਰਬਾਨੀਆਂ ਅਤੇ ਸੰਘਰਸ਼ਾਂ ਤੋਂ ਬਾਅਦ ਪ੍ਰਾਪਤ ਹੋਈ ਹੈ। ਆਜ਼ਾਦੀ ਸੰਗਰਾਮ ਦੇ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਅਤੇ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਆਪਣਾ ਯੋਗਦਾਨ ਪਾਉਣਾ ਸਾਡਾ ਫ਼ਰਜ਼ ਹੈ। ਇਸ ਸਮੇਂ ਥਾਣਾ ਮੁਖੀ ਅਹਿਮਦਗੜ੍ਹ ਪੁਸ਼ਪਿੰਦਰ ਸਿੰਘ ਨੇ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਮਿਲਜੁਲ ਕੇ ਕੰਮ ਕਰਨਾ ਚਾਹੀਦਾ ਹੈ। ਇਸ ਸਮੇਂ ਵਿਜੇ ਕਾਕੜੀਆ, ਪ੍ਰਧਾਨ ਤਰਸੇਮ ਗਰਗ, ਕੌਂਸਲਰ ਕਮਿੱਕਰ ਰਾਮ, ਕੌਂਸਲਰ ਮਹਿੰਦਰ ਸਿੰਘ ਬਿੱਲੂ ਮਾਜਰੀ, ਕੌਂਸਲਰ ਮਨਦੀਪ ਬੱਧਣ, ਪ੍ਰਧਾਨ ਮਨਿੰਦਰਪਾਲ ਸਿੰਘ, ਸ਼ੰਕਰ, ਦੀਪਕ ਕੁਮਾਰ ਦੀਪਾ, ਸੂਰਜ ਢੰਡ, ਵਰਿੰਦਰ ਢੰਡ, ਸ਼ਾਮ ਲਾਲ ਕਾਲੀ ਸਿੰਗਲਾ, ਭਾਰਤ ਭੂਸ਼ਨ, ਕਾਕਾ ਭਗਤ ਰਾਮ, ਅਮਨ ਵਰਮਾ, ਨੀਰਜ ਗੋਇਲ, ਹਿੰਮਤ ਸਿੰਘ, ਰਿਤੇਸ਼ ਸਿੰਗਲਾ, ਸੁਰਿੰਦਰ ਵਰਮਾ, ਮਹਾਂਵੀਰ ਗੋਇਲ, ਪ੍ਰਮੋਦ ਵਰਮਾ, ਨਰਿੰਦਰ ਕੁਮਾਰ, ਕੁਲਭੂਸ਼ਨ ਕਾਂਸਲ, ਅਰੁਣ ਜਿੰਦਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਅੰਤ ਵਿਚ ਪ੍ਰਧਾਨ ਤਰਸੇਮ ਗਰਗ ਵਲੋਂ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਅੰਬੇਡਕਰ ਚੌਂਕ ’ਤੇ ਲਹਿਰਾਇਆ ਤਿਰੰਗਾ ਮਾਛੀਵਾੜਾ ਸਾਹਿਬ, (ਮਨੋਜ ਕੁਮਾਰ) - 15 ਅਗਸਤ ਦੇ ਆਜ਼ਾਦੀ ਦਿਹਾੜੇ ਮੌਕੇ ਸ਼ਹਿਰ ਦੇ ਬੀ. ਆਰ. ਅੰਬੇਡਕਰ ਚੌਂਕ ‘ਤੇ ਬਾਬਾ ਸਾਹਿਬ ਦੀ ਮੂਰਤੀ ਸਾਹਮਣੇ ਇਲਾਕੇ ਦੇ ਸਮੂਹ ਕਾਂਗਰਸੀ ਆਗੂਆਂ ਨੇ 80ਵੇਂ ਆਜ਼ਾਦੀ ਦਿਹਾੜੇ ਨੂੰ ਮਨਾਉਂਦੇ ਹੋਏ ਤਿਰੰਗਾ ਲਹਿਰਾਇਆ। ਇਸ ਰਸਮ ਨੂੰ ਅਦਾ ਕਰਨ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਕਪਿਲ ਆਨੰਦ, ਸਾਬਕਾ ਕੌਂਸਲਰ ਪਰਮਜੀਤ ਪੰਮੀ, ਚੇਤੰਨ ਚੁਰਾਇਆ, ਵਿਨੀਤ ਝੜੌਦੀ, ਰਾਕੇਸ਼ ਕੁਮਾਰ ਛਿੰਦੂ, ਸਾਬਕਾ ਕੌਂਸਲਰ ਅਮਰਜੀਤ ਸਿੰਘ, ਹਰਚੰਦ ਸਿੰਘ, ਨੰਦ ਕਿਸ਼ੋਰ ਸ਼ਰਮਾ, ਸੁਭਾਸ਼ ਬੀਟਨ ਤੋਂ ਇਲਾਵਾ ਹੋਰ ਕਈ ਪਾਰਟੀ ਵਰਕਰ ਵੀ ਮੌਜੂਦ ਸਨ। ਸਾਹਨੇਵਾਲ ’ਚ ਭਾਜਪਾ ਆਗੂਆਂ ਨੇ ਲਹਿਰਾਇਆ ਤਿਰੰਗਾ ਸਾਹਨੇਵਾਲ, (ਹਨੀ ਚਾਠਲੀ)- ਦੇਸ਼ ਦੇ 80ਵੇਂ ਆਜ਼ਾਦੀ ਦਿਵਸ ਮੌਕੇ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਸੰਤੋਸ਼ ਮਾਰਕੀਟ ਸਾਹਨੇਵਾਲ ਵਿਖੇ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕੀਤਾ ਗਿਆ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਸਮੂਹ ਹਾਜ਼ਰੀਨ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਰਮਿੰਦਰ ਸਿੰਘ ਸੰਗੋਵਾਲ, ਰਸ਼ਪਾਲ ਸਿੰਘ ਅਤੇ ਪਵਨ ਕੁਮਾਰ ਟਿੰਕੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਦਿਵਸ ਸਾਡੇ ਲਈ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਉਨ੍ਹਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਦਿਨ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਆਪਸੀ ਭਾਈਚਾਰਾ, ਏਕਤਾ ਅਤੇ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਇਸ ਦੌਰਾਨ ਮੌਜੂਦ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਤਿਰੰਗੇ ਨੂੰ ਸਲਾਮੀ ਦਿੱਤੀ ਗਈ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਭਾਜਪਾ ਜ਼ਿਲ੍ਹਾ ਦਿਹਾਤੀ ਦੇ ਸਾਬਕਾ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ, ਜ਼ਿਲ੍ਹਾ ਦਿਹਾਤੀ ਸਾਬਕਾ ਜਨਰਲ ਸਕੱਤਰ ਰਸ਼ਪਾਲ ਸਿੰਘ ਮੀਲੂ, ਸਾਬਕਾ ਮੰਡਲ ਪ੍ਰਧਾਨ ਹਰੀ ਸਿੰਘ ਭਾਟੀਆ, ਸਾਬਕਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਪਵਨ ਕੁਮਾਰ ਟਿੰਕੂ, ਸੋਹਣ ਸਿੰਘ ਢੋਲਣਵਾਲ, ਗੁਰਚਰਨ ਸਿੰਘ ਰਾਜਪੂਤ, ਵਰਮਾ, ਵਿਨੇ ਕੁਮਾਰ ਭੋਲੂ, ਕਸ਼ਮੀਰ ਸਿੰਘ, ਕੁਲਦੀਪ ਸਿੰਘ ਕੌਲ, ਰਾਮ ਪ੍ਰਸਾਦ, ਸਮਿਤ ਸੂਦ, ਜੱਸੀ ਚੌਧਰੀ, ਰਾਜਨ ਖਾਨ, ਅਨੁਜ ਪਾਂਡੇ, ਰਵਿੰਦਰ ਸਿੰਘ ਰਾਵਤ, ਸੁਰਜੀਤ ਸਿੰਘ, ਮਹਿੰਦਰ ਕੁਮਾਰ, ਨਿਤਿਨ ਕੁਮਾਰ, ਚੰਚਲ ਸਿੰਘ, ਬਲਜੀਤ ਸਿੰਘ, ਰਾਮਪਾਲ ਕੌਲ, ਹਰਪ੍ਰੀਤ ਸਿੰਘ, ਅਰੁਣ ਪਪਨੇਜਾ, ਬ੍ਰਿਜੇਸ਼ ਕੁਮਾਰ, ਅਜੇ ਪਾਲ, ਰਿੰਕੂ, ਵਿਕਾਸ, ਸੰਜੀਵ ਗਿੱਲ ਆਦਿ ਹਾਜ਼ਰ ਸਨ। ਨਗਰ ਕੌਂਸਲ ਸਾਹਨੇਵਾਲ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਸਾਹਨੇਵਾਲ, (ਹਨੀ ਚਾਠਲੀ)-ਸਾਹਨੇਵਾਲ ਨਗਰ ਕੌਂਸਲ ਦੇ ਦਫ਼ਤਰ ਵਿਖੇ ਆਜ਼ਾਦੀ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਪੂਜਾ ਰਾਣੀ ਭਾਟੀਆ ਪਤਨੀ ਆਮ ਆਦਮੀ ਪਾਰਟੀ ਟਰੇਡ ਵਿੰਗ ਦੇ ਜ਼ਿਲ੍ਹਾ ਵਾਈਸ ਚੇਅਰਮੈਨ ਰਾਜਦੀਪ ਭਾਟੀਆ, ਕਾਰਜ ਸਾਧਕ ਅਫ਼ਸਰ ਬਲਵੀਰ ਸਿੰਘ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਸਮੇਂ ਸਕੂਲੀ ਬੱਚਿਆਂ ਵਲੋਂ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆ ਪ੍ਰਧਾਨ ਪੂਜਾ ਰਾਣੀ ਭਾਟੀਆ ਨੇ ਕਿਹਾ ਕਿ ਸਾਨੂੰ ਆਜ਼ਾਦੀ ਬਹੁਤ ਮੁਸ਼ਕਿਲ ਨਾਲ ਮਿਲੀ ਹੈ। ਇਸ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਫ਼ਰਜ਼ਾਂ ਨੂੰ ਸਮਝੀਏ ਅਤੇ ਉਨ੍ਹਾਂ ਨੂੰ ਇਮਾਨਦਾਰੀ ਨਾਲ ਨਿਭਾਈਏ। ਇਸ ਮੌਕੇ ਸਵਰਨ ਕੁਮਾਰ ਸੋਨੀ, ਕੌਂਸਲਰ ਸਵਰਨਜੀਤ ਕੌਰ, ਕੌਂਸਲਰ ਕੁਲਦੀਪ ਕੌਰ, ਕੌਂਸਲਰ ਜਸਵਿੰਦਰ ਕੌਰ, ਕੌਂਸਲਰ ਪਲਵਿੰਦਰ ਸਿੰਘ, ਬੱਬੂ ਬਿਰਦੀ, ਕੌਂਸਲਰ ਅਮਨ ਪਨੇਸਰ, ਕੌਂਸਲਰ ਅਵਤਾਰ ਸਿੰਘ ਚਾਹਲ, ਕੌਂਸਲਰ ਕੁਲਜੀਤ ਸਿੰਘ ਸੰਧੂ, ਕੌਂਸਲਰ ਜੋਤੀ, ਗੁਰਦੀਪ ਸਿੰਘ ਕੌਲ, ਸਤਵਿੰਦਰ ਸਿੰਘ ਹੈਪੀ, ਚੇਅਰਮੈਨ ਸਤਪਾਲ ਸਿੰਘ ਸੱਤਾ ਧਰਮਸੋਤ, ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਓਮ ਪ੍ਰਕਾਸ਼ ਗੋਇਲ, ਪ੍ਰਭਜੋਤ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ ਪੱਪੂ ਤਲਵਾੜਾ, ਗਗਨ ਭਾਟੀਆ, ਜਗਵੰਤ ਕੌਰ, ਬੇਅੰਤ ਸਿੰਘ ਬਿਲਗਾ, ਜਸਵੀਰ ਸਿੰਘ ਕੱਦੋਂ, ਸੁਰੇਸ਼ ਭਗਤ ਆਦਿ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ। ਏ. ਐਸ. ਕਾਲਜ ਫਾਰ ਵੂਮੈਨ ਵਿਖੇ ਆਜ਼ਾਦੀ ਦਿਵਸ ਮਨਾਇਆ ਖੰਨਾ, (ਹਰਜਿੰਦਰ ਸਿੰਘ ਲਾਲ)- ਏ. ਐਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੋਸਾਇਟੀ, ਖੰਨਾ ਦੀ ਰਹਿਨੁਮਾਈ ਅਤੇ ਕਾਲਜ ਦੀ ਪ੍ਰਿੰਸੀਪਲ ਡਾ. ਨੀਤੂ ਓਹਰੀ ਹਾਂਡਾ ਦੇ ਯੋਗ ਮਾਰਗਦਰਸ਼ਨ ਹੇਠ ਆਜ਼ਾਦੀ ਦਿਵਸ ਕਾਲਜ ਕੈਂਪਸ ਵਿਚ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਆਯੋਜਨ ਡਾ. ਮੋਨਿਕਾ ਜਿੰਦਲ (ਕਨਵੀਨਰ, ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ), ਡਾ. ਗੋਲਡੀ ਗਰਗ (ਐਨ. ਸੀ. ਸੀ. ਇੰਚਾਰਜ) ਅਤੇ ਡਾ. ਅਮਰਦੀਪ (ਕੋ-ਕਨਵੀਨਰ) ਵਲੋਂ ਕੀਤਾ ਗਿਆ। ਰਾਸ਼ਟਰੀ ਝੰਡਾ ਏ. ਐਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੋਸਾਇਟੀ, ਖੰਨਾ ਦੇ ਪ੍ਰਧਾਨ ਰਾਜੇਸ਼ ਡਾਲੀ, ਉਪ-ਪ੍ਰਧਾਨ ਐਡਵੋਕੇਟ ਨਵੀਨ ਥੰਮਨ, ਜਨਰਲ ਸਕੱਤਰ ਸੰਜੀਵ ਧਮੀਜਾ, ਸੰਯੁਕਤ ਜਨਰਲ ਸਕੱਤਰ ਅਤੇ ਇੰਟਰਨਲ ਆਡੀਟਰ ਜਤਿੰਦਰ ਦੇਵਗਨ, ਸਕੱਤਰ ਏ. ਐਸ. ਕਾਲਜ ਫਾਰ ਵੂਮੈਨ ਖੰਨਾ ਕਵਿਤਾ ਗੁਪਤਾ, ਸਕੱਤਰ ਏ. ਐਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸੁਬੋਧ ਮਿੱਤਲ, ਮੈਨੇਜਰ ਏ. ਐਸ. ਸੀਨੀਅਰ ਸੈਕੰਡਰੀ ਸਕੂਲ ਖੰਨਾ ਮੋਹਿਤ ਗੋਇਲ, ਮੈਂਬਰ ਏ. ਐਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੋਸਾਇਟੀ ਖੰਨਾ ਸ਼ਾਲੂ ਕਾਲੀਆ, ਇੰਦੂ ਥੰਮਨ ਪਤਨੀ ਐਡਵੋਕੇਟ ਨਵੀਨ ਥੰਮਨ ਅਤੇ ਕਾਲਜ ਪ੍ਰਿੰਸੀਪਲ ਡਾ. ਨੀਤੂ ਓਹਰੀ ਹਾਂਡਾ, ਅਧਿਆਪਕ, ਗੈਰ-ਅਧਿਆਪਕ ਸਟਾਫ਼ ਅਤੇ ਕਾਲਜ ਦੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਲਹਿਰਾਇਆ ਗਿਆ। ਝੰਡਾ ਲਹਿਰਾਉਣ ਅਤੇ ਰਾਸ਼ਟਰੀ ਗੀਤ ਤੋਂ ਬਾਅਦ ਪ੍ਰਿੰਸੀਪਲ ਡਾ. ਨੀਤੂ ਓਹਰੀ ਹਾਂਡਾ ਨੇ ਫੁੱਲਾਂ ਨਾਲ ਸਵਾਗਤ ਕੀਤਾ ਅਤੇ ਸਵਾਗਤੀ ਭਾਸ਼ਣ ਦਿੱਤਾ। ਸਮਾਗਮ ਦਾ ਸਮਾਪਨ ਆਜ਼ਾਦੀ ਘੁਲਾਟੀਆਂ ਪ੍ਰਤੀ ਧੰਨਵਾਦ ਦੇ ਸੰਦੇਸ਼ ਅਤੇ ਰਾਸ਼ਟਰ ਦੀ ਤਰੱਕੀ ਤੇ ਖੁਸ਼ਹਾਲੀ ਲਈ ਮਿਲ ਕੇ ਕੰਮ ਕਰਨ ਦੀ ਸਹੁੰ ਨਾਲ ਹੋਇਆ। ਧੰਨਵਾਦ ਦਾ ਮਤਾ ਡਾ. ਮੋਨਿਕਾ ਵਲੋਂ ਪੇਸ਼ ਕੀਤਾ ਗਿਆ। ਐਨ. ਸੀ. ਸੀ. ਕੈਡਿਟਾਂ ਨੇ ਖੰਨਾ ਪ੍ਰਸ਼ਾਸਨ ਵਲੋਂ ਕਰਵਾਈ ਗਈ ਆਜ਼ਾਦੀ ਦਿਵਸ ਪਰੇਡ ਵਿਚ ਭਾਗ ਲਿਆ। ਵਿਦਿਆਰਥੀਆਂ ਨੂੰ ਉਨ੍ਹਾਂ ਦੀ ਭਾਗੀਦਾਰੀ ਲਈ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ। ਗੋਪਾਲ ਪਬਲਿਕ ਸਕੂਲ ਈਸੜੂ ਵਿਖੇ ਆਜਾਦੀ ਦਿਵਸ ਮਨਾਇਆ ਈਸੜੂ, (ਬਲਵਿੰਦਰ ਸਿੰਘ)-ਗੋਪਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿਖੇ ਪ੍ਰਿੰਸੀਪਲ ਸੁਮਨ ਜੌਲੀ ਦੀ ਅਗਵਾਈ ਵਿੱਚ ਆਜ਼ਾਦੀ ਦਿਵਸ ਮਨਾਇਆ ਗਿਆ। ਸਕੂਲ ਵਿੱਚ ਕੀਤੇ ਗਏ ਸਮਾਗਮ ਵਿੱਚ ਸਕੂਲ ਦੇ ਬੱਚਿਆਂ ਦੁਆਰਾ ਦੇਸ਼ ਭਗਤੀ ਨਾਲ ਸੰਬੰਧਿਤ ਭਾਸ਼ਣ, ਗੀਤ ਅਤੇ ਕੋਰੀੳਗ੍ਰਾਫੀ ਰਾਹੀਂ ਦੇਸ ਦੀ ਆਜ਼ਾਦੀ ਲਈ ਸ਼ਹੀਦ ਹੋਏ ਸ਼ਹੀਦਾਂ ਲਈ ਸ਼ਰਧਾਂਜਲੀ ਭੇਂਟ ਕੀਤੀ ਗਈ । ਸਕੂਲ ਡਾਇਰੈਕਟਰ ਸੰਜੀਵ ਗੋਪਾਲ ਦੁਆਰਾ ਬੱਚਿਆਂ ਨੂੰ ਸੰਬੋਧਿਤ ਕਰਦਿਆਂ ਸਾਡੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਆਜ਼ਾਦੀ ਦੀ ਮਹੱਤਤਾ ਬਾਰੇ ਦੱਸਿਆ ਗਿਆ ਤੇ ਵਿਦਿਆਰਥੀਆਂ ਨੂੰ ਏਕਤਾ, ਸਮਾਨਤਾ ਅਤੇ ਰਾਸ਼ਟਰ ਪ੍ਰਤੀ ਸਕਾਰਾਤਮਕ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਤੇ ਕਰਮ ਸਿੰਘ, ਸ਼ਿਵ ਗੋਪਾਲ, ਸਤਵੀਰ ਸਿੰਘ, ਜਸਪ੍ਰੀਤ ਕੌਰ, ਗੁਰਜੀਤ ਕੌਰ, ਰਾਜਿੰਦਰ ਕੌਰ, ਹਰਜੀਤ ਕੌਰ, ਰਵਿੰਦਰ ਕੌਰ, ਅੰਮ੍ਰਿਤਪਾਲ ਕੌਰ, ਅਮਨਪ੍ਰੀਤ ਕੌਰ, ਕਰਮਜੀਤ ਕੌਰ, ਰੀਆ ਵਰਮਾ, ਜਸਪ੍ਰੀਤ, ਅਮਨਦੀਪ ਕੌਰ, ਕਿਰਨਦੀਪ ਕੌਰ, ਰਮਨਜੀਤ ਕੌਰ, ਹਰਜੋਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਸਨ। ਧਾਨ ਸੋਨੀਆ ਗੋਇਲ ਨੇ ਨਗਰ ਪੰਚਾਇਤ ਮਲੌਦ ਵਿਖੇ ਝੰਡਾ ਲਹਿਰਾਇਆ ਮਲੌਦ, (ਦਿਲਬਾਗ ਸਿੰਘ ਚਾਪੜਾ)-ਦੇਸ਼ ਦਾ 80ਵਾਂ ਸੁਤੰਤਰਤਾ ਦਿਵਸ ਨਗਰ ਪੰਚਾਇਤ ਮਲੌਦ ਵਿਖੇ ਮਨਾਇਆ ਗਿਆ, ਜਿਸ ਦੌਰਾਨ ਝੰਡਾ ਲਹਿਰਾਉਣ ਦੀ ਰਸਮ ਪ੍ਰਧਾਨ ਸੋਨੀਆ ਗੋਇਲ ਵੱਲੋਂ ਅਦਾ ਕੀਤੀ ਗਈ। ਥਾਣਾ ਮਲੌਦ ਦੀ ਪੁਲਿਸ ਟੁੱਕੜੀ ਵੱਲੋਂ ਏ ਐਸ ਆਈ ਸੁਖਜੀਤ ਸਿੰਘ ਦੀ ਅਗਵਾਈ ਹੇਠ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਕੰਨਿਆ ਸਕੂਲ ਮਲੌਦ ਦੀ ਵਿਦਿਆਰਥਣਾਂ ਵੱਲੋਂ ਰਾਸ਼ਟਰੀ ਗਾਣ ਗਾਇਆ ਗਿਆ। ਇਸ ਮੌਕੇ ਐਕਸ ਸਰਵਿਸਮੈਨ ਲੀਗ ਦੇ ਸਾਬਕਾ ਫੌਜੀਆ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਪ੍ਰਧਾਨ ਸੋਨੀਆ ਗੋਇਲ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੰਦਿਆਂ ਦੇਸ਼ ਪ੍ਰਤੀ ਆਪਣੇ ਫਰਜ਼ਾ ਨੂੰ ਪਛਾਣਦੇ ਹੋਏ ਦੇਸ਼ ਹਿੱਤ ਵਿੱਚ ਆਪਣਾ ਯੋਗਦਾਨ ਪਾਉਂਣ ਲਈ ਪ੍ਰੇਰਿਤ ਕੀਤਾ। ਈ. ਓ. ਹਰਨਰਿੰਦਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੰਦਿਆਂ ਸਵੱਛਤਾ ਮੁਹਿੰਮ ਵਿੱਚ ਸਹਿਯੋਗ ਮੰਗਿਆ। ਇਸ ਮੌਕੇ ਨਗਰ ਪੰਚਾਇਤ ਮਲੌਦ ਵੱਲੋਂ ਸਿੰਗਲ ਯੂਜ ਪਲਾਸਟਿਕ ਨਾ ਵਰਤਣ, ਗਿੱਲਾ ਸੁੱਕਾ ਕੂੜਾ ਅਲੱਗ ਰੱਖਣ, ਡਿਸਪੋਜਲ ਦੀ ਬਜਾਏ ਸਟੀਲ ਦੇ ਭਾਂਡੇ ਵਰਤਣ ਆਦਿ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਗਿੱਲੇ ਕੂੜੇ ਤੋਂ ਤਿਆਰ ਕੀਤੀ ਖਾਦ ਅਤੇ ਬੂਟੇ ਵੰਡੇ ਗਏ। ਇਸ ਸਮੇਂ ਕੌਂਸਲਰ ਦੀਪਕ ਗੋਇਲ, ਕੌਂਸਲਰ ਜਸਵਿੰਦਰ ਸਿੰਘ ਗਿਆਨੀ, ਕੌਂਸਲਰ ਭਗਵਾਨ ਸਿੰਘ ਸੋਮਲ ਖੇੜੀ, ਕੌਂਸਲਰ ਪਰਮਜੀਤ ਕੌਰ, ਸਾਬਕਾ ਕੌਂਸਲਰ ਨਿਰਮਲ ਸਿੰਘ ਨਿੰਮਾ, ਸਾਬਕਾ ਕੌਂਸਲਰ ਰਾਮ ਸਿੰਘ ਖੇੜੀ, ਕੁਲਦੀਪ ਸਿੰਘ, ਮਨਜੀਤ ਸਿੰਘ ਧਾਲੀਵਾਲ, ਮਨੀਸ਼ ਕੁਮਾਰ ਵਡੇਰਾ, ਗੁਰਜੀਤ ਸਿੰਘ ਰੋੜੀਆ, ਰਾਕੇਸ਼ ਕੁਮਾਰ, ਗੁਰਜੀਤ ਕੌਰ, ਸਾਬਕਾ ਪ੍ਰਿੰਸੀਪਲ ਜਸਵਿੰਦਰ ਕੌਰ, ਪਿਊਸ਼ ਸਿੰਗਲਾ, ਸੋਨੂੰ ਗਰੇਵਾਲ, ਲੈਕਚਰਾਰ ਬਿਕਰਮਜੀਤ ਸਿੰਘ, ਰਾਮ ਆਸਰਾ ਸਿੰਘ ਆਦਿ ਹਾਜ਼ਰ ਸਨ। ਬ੍ਰਿਟਿਸ਼ ਕਾਨਵੈਂਟ ਸਕੂਲ ਫਤਿਹਪੁਰ ਵਿਖੇ ਆਜ਼ਾਦੀ ਦਿਵਸ ਮਨਾਇਆ ਈਸੜੂ, (ਬਲਵਿੰਦਰ ਸਿੰਘ)-ਬ੍ਰਿਟਿਸ਼ ਕਾਨਵੈਂਟ ਸਕੂਲ ਫਤਿਹਪੁਰ ਵਿਖੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੌਲੀ, ਚੇਅਰ ਪਰਸਨ ਸਤਿੰਦਰਜੀਤ ਕੌਰ ਜੋਲੀ, ਵਾਈਜ ਪ੍ਰੈਜੀਡੈਂਟ ਨਵੇਰਾ ਜੋਲੀ ਅਤੇ ਪ੍ਰਿੰਸੀਪਲ ਗਗਨਪ੍ਰੀਤ ਕੌਰ ਗਿੱਲ ਦੀ ਅਗਵਾਈ ਹੇਠ ਆਜ਼ਾਦੀ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵਿਸ਼ੇਸ਼ ਪ੍ਰਾਰਥਨਾ ਸਭਾ ਨਾਲ ਹੋਈ। ਇਸ ਦੌਰਾਨ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਵਿਦਿਆਰਥੀਆਂ ਤੇ ਸਟਾਫ਼ ਵੱਲੋਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਸਹੁੰ ਚੁੱਕੀ ਗਈ। ਵਿਦਿਆਰਥੀਆਂ ਵੱਲੋਂ ਦੇਸ਼ਭਗਤੀ ਦੇ ਗੀਤ, ਕਵਿਤਾਵਾਂ, ਸਕਿੱਟਾਂ, ਡਾਂਸ ਤੇ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਕਲਾਸਾਂ ਵਿੱਚ ਵੀ ਆਜ਼ਾਦੀ ਦਿਵਸ ਨਾਲ ਸਬੰਧਤ ਵੱਖ-ਵੱਖ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਰਾਹੀਂ ਬੱਚਿਆਂ ਵਿੱਚ ਦੇਸ਼ ਪ੍ਰਤੀ ਪਿਆਰ ਤੇ ਸਤਿਕਾਰ ਦੀ ਭਾਵਨਾ ਪੈਦਾ ਕੀਤੀ ਗਈ। ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨੇ ਸਮਾਗਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਗਗਨਪ੍ਰੀਤ ਕੌਰ ਗਿੱਲ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਦੇਸ਼ ਦੇ ਮਹਾਨ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਦੇਸ਼ ਨਾਲ ਪਿਆਰ ਕਰਨ, ਦੇਸ਼ ਦੀ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਬੱਚਿਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਸਾਨੂੰ ਆਪਣੇ ਕਰਤੱਵਾਂ ਨੂੰ ਇਮਾਨਦਾਰੀ ਨਾਲ ਨਿਭਾਉਣਾ ਚਾਹੀਦਾ ਹੈ। ਸਮੂਹ ਸਮਾਗਮ ਨੇ ਵਿਦਿਆਰਥੀਆਂ ਵਿੱਚ ਦੇਸ਼ਪ੍ਰੇਮ, ਏਕਤਾ ਅਤੇ ਰਾਸ਼ਟਰੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ।ਅੰਤ ਵਿੱਚ ਸਮਾਗਮ ਸਫਲਤਾਪੂਰਵਕ ਸੰਪੰਨ ਹੋਇਆ। ਪਲੈਨਟ-ਈ ਸਕੂਲ ਵਿਚ ਆਜ਼ਾਦੀ ਦਿਵਸ ਮਨਾਇਆ ਖੰਨਾ, (ਹਰਜਿੰਦਰ ਸਿੰਘ ਲਾਲ)- ਪਲੈਨਟ-ਈ ਸਕੂਲ ਵਿਚ ਦੇਸ਼ ਭਗਤੀ ਅਤੇ ਉਤਸ਼ਾਹ ਨਾਲ ਸਤੰਤਰਤਾ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਮਨੀਸ਼ ਧਵਨ, ਸੋਨੀਆ ਧਵਨ ਅਤੇ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਠਾਕੁਰ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ। ਇਸ ਉਪਰੰਤ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ। ਵਿਦਿਆਰਥੀਆਂ ਨੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਕਵਿਤਾਵਾਂ, ਭਾਸ਼ਣ, ਗੀਤ, ਨਾਚ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਅਤੇ ਮਹਾਨ ਦੇਸ਼ ਭਗਤਾਂ ਨੂੰ ਯਾਦ ਕੀਤਾ। ਵਿਦਿਆਰਥੀਆਂ ਨੇ ਆਜ਼ਾਦੀ ਦੇ ਮਹੱਤਵ ਅਤੇ ਦੇਸ਼ ਪ੍ਰਤੀ ਆਪਣੇ ਫਰਜ਼ਾਂ ਬਾਰੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪ੍ਰਿੰਸੀਪਲ ਰਾਕੇਸ਼ ਠਾਕੁਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਸਾਨੂੰ ਅਨੇਕਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਪ੍ਰਾਪਤ ਹੋਈ ਹੈ। ਸਾਨੂੰ ਆਪਣੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਸਕੂਲ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਿਦਿਆਰਥੀਆਂ ਨੂੰ ਇੱਕ ਜ਼ਿੰਮੇਵਾਰ, ਇਮਾਨਦਾਰ ਅਤੇ ਦੇਸ਼-ਪ੍ਰੇਮੀ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਸਮਾਗਮ ਦਾ ਸਮਾਪਨ ਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਦੀ ਕਾਮਨਾ ਨਾਲ ਕੀਤਾ ਗਿਆ। ਪੂਰਾ ਸਕੂਲ ਕੈਂਪਸ ਭਾਰਤ ਮਾਤਾ ਕੀ ਜੈ ਅਤੇ ਵੰਦੇ ਮਾਤਰਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਡਾਕਘਰ ਖੰਨਾ ਵਿਖੇ ਅਜਾਦੀ ਦਿਵਸ ਦੇ ਸਬੰਧੀ ਸਮਾਰੋਹ ਕਰਵਾਇਆ ਖੰਨਾ, (ਹਰਜਿੰਦਰ ਸਿੰਘ ਲਾਲ)-ਡਾਕਘਰ ਖੰਨਾ ਵਿਖੇ ਅਜਾਦੀ ਦਿਵਸ ਦੇ ਸਬੰਧ ਵਿੱਚ ਇੱਕ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਝੰਡੇ ਲਹਿਰਾਉਣ ਦੀ ਰਸਮ ਪੋਸਟਮਾਸਟਰ ਗੁਰਪ੍ਰੀਤ ਸਿੰਘ ਦੁਆਰਾ ਨਿਭਾਈ ਗਈ। ਇਸਦੇ ਉਪਰੰਤ ਡਾਕਘਰ ਵਿੱਖੇ ਇੱਕ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਛੋਟੇ ਛੋਟੇ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤਾਂ ਤੇ ਪੇਸ਼ਕਾਰੀ ਪੇਸ਼ ਕੀਤੀ ਗਈ, ਇਸ ਦੇ ਨਾਲ ਹੀ ਜਸਵੀਰ ਸਿੰਘ ਸਬ ਪੋਸਟਮਾਸਟਰ ਵੱਲੋਂ ਅਜਾਦੀ ਦਾ ਗੀਤ ਗਾ ਕੇ ਸੂਰਬੀਰ ਯੋਧਿਆਂ ਨੂੰ ਯਾਦ ਕੀਤਾ ਗਿਆ। ਡਾਕਘਰ ਵਿੱਖੇ ਅਲੱਗ ਅਲੱਗ ਖੇਤਰਾਂ ਵਿੱਚ ਮਹਿਕਮੇ ਲਈ ਯੋਗਦਾਨ ਦੇਣ ਵਾਲੇ ਸਟਾਫ਼ ਮੈਂਬਰਾਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮੁੱਚੇ ਪ੍ਰੋਗਰਾਮ ਦੀ ਕਾਰਵਾਈ ਅੰਕਿਤਾ ਓਬਰਾਏ ਕੱਕੜ, ਕਿਰਨ ਕੁਮਾਰੀ ਅਤੇ ਦੀਪਕ ਕਾਲੀਆ ਵੱਲੋਂ ਬਹੁਤ ਹੀ ਅੱਛੇ ਢੰਡ ਨਾਲ ਨਿਭਾਈ ਗਈ। ਜਿੱਥੇ ਡਾਕਘਰ ਵੱਲੋਂ ਸਟਾਫ਼ ਨੂੰ ਸਨਮਾਨਿਤ ਕੀਤਾ ਗਿਆ ਉਸ ਦੇ ਨਾਲ ਹੀ ਮਹਿਕਮੇ ਨਾਲ ਜੁੜੇ ਵੱਡਾ ਬਲਕ ਬੁਕਿੰਗ ਬਿਜ਼ਨਸ ਦੇਣ ਵਾਲੇ ਗ੍ਰਾਹਕਾਂ ਨੂੰ ਵੀ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਡਾਕਘਰ ਦੇ ਪੋਸਟਮਾਸਟਰ ਗੁਰਪ੍ਰੀਤ ਸਿੰਘ ਨੇ ਬਾਹਰਲੇ ਦਫ਼ਤਰਾਂ ਤੋਂ ਆਏ ਹੋਏ ਸਟਾਫ਼ ਮੈਂਬਰਾਂ ਨੂੰ ਜੀ ਆਇਆਂ ਆਖਦੇ ਹੋਏ 15 ਅਗਸਤ ਦੇ ਆਜ਼ਾਦੀ ਦਿਵਸ ਦੀ ਮਹੱਤਤਾ ਵਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਆਜ਼ਾਦੀ ਦਿਵਸ ਸਮਾਰੋਹ ਵਿੱਚ ਬਾਹਰਲੇ ਦਾਕਘਰਾਂ ਦੇ ਸਟਾਫ਼ ਤੋਂ ਬਿਨ੍ਹਾ ਪ੍ਰੀਤੀ ਏ ਪੀ ਐਮ ਕਾਉੰਟਰ, ਅਛਰਜੀਤ ਏ. ਪੀ ਐਮ. ਮੇਲ, ਮਨਿੰਦਰ ਸਿੰਘ, ਕੁਦਰਤ ਸਿੰਘ, ਪਵਨ ਕਲਿਆਣ, ਰਾਜੀਵ ਕੁਮਾਰ ਤੋਂ ਇਲਾਵਾ ਪੋਸਟ ਆਫਿਸ ਖੰਨਾ ਦਾ ਸਟਾਫ਼ ਸ਼ਾਮਿਲ ਸੀ। ਦਯਾਨੰਦ ਆਦਰਸ਼ ਵਿਦਿਆਲਿਆ ਅਹਿਮਦਗੜ੍ਹ ਵਿਖੇ ਆਜ਼ਾਦੀ ਦਿਵਸ ਮਨਾਇਆ ਅਹਿਮਦਗੜ੍ਹ (ਅੰਮ੍ਰਿਤਪਾਲ ਸਿੰਘ ਕੈਲੇ)- ਦਯਾਨੰਦ ਆਦਰਸ਼ ਵਿਦਿਆਲਿਆ (ਸੀ. ਸੈਕੰਡਰੀ), ਅਹਿਮਦਗੜ੍ਹ ਵਿਖੇ 80ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ, ਦੇਸ਼ ਭਗਤੀ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਬੱਚਿਆਂ ਦੇ ਮਾਪਿਆਂ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਰਾਸ਼ਟਰੀ ਗੀਤ ਨਾਲ ਸਮਾਗਮ ਦੀ ਸ਼ੁਰੂਆਤ ਹੋਈ। ਇਸ ਮੌਕੇ ਮੁੱਖ ਮਹਿਮਾਨ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵਿਧਾਇਕ ਹਲਕਾ ਅਮਰਗੜ੍ਹ ਦੇ ਭਰਾ ਸਰਪੰਚ ਕੁਲਵੰਤ ਸਿੰਘ ਗੱਜਣਮਾਜਰਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਕਮਲਜੀਤ ਸਿੰਘ ਉੱਭੀ ਪ੍ਰਧਾਨ ਨਗਰ ਕੌਂਸਲ ਅਹਿਮਦਗੜ੍ਹ, ਜਗਦੀਸ਼ ਗੋਇਲ, ਵਾਈਸ ਪ੍ਰਧਾਨ ਸਵੀਟੀ ਕੱਕੜੀਆ ਅਤੇ ਰਾਈਸ ਮਿੱਲ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਰਹੇ। ਵਿਦਿਆਰਥੀਆਂ ਨੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਕਵਿਤਾਵਾਂ, ਕਾਵਿ ਗੀਤ ਅਤੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ। ਇਸ ਤੋਂ ਇਲਾਵਾ ਗਿੱਧਾ, ਭੰਗੜਾ ਅਤੇ ਹੋਰ ਕਈ ਸਭਿਆਚਾਰਕ ਆਈਟਮਾਂ ਵਿਦਿਆਰਥੀਆਂ ਵਲੋਂ ਪੂਰੇ ਜੋਸ਼, ਜਜ਼ਬੇ ਅਤੇ ਉਤਸ਼ਾਹ ਨਾਲ ਪੇਸ਼ ਕੀਤੀਆਂ ਗਈਆਂ। ਇਸ ਸਮੇਂ ਸਕੂਲ ਵਲੋਂ ਮੈਰਿਟ ਸੂਚੀ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਕਮੇਟੀ ਪ੍ਰਧਾਨ ਡਾ. ਸੁਨੀਤ ਕੁਮਾਰ ਹਿੰਦ ਅਤੇ ਸਰਪ੍ਰਸਤ ਰਾਜ ਕੁਮਾਰ ਨੇ ਕਿਹਾ ਕਿ ਅੱਜ ਦੇ ਵਿਦਿਆਰਥੀ ਹੀ ਦੇਸ਼ ਦਾ ਭਵਿੱਖ ਹਨ। ਸਿੱਖਿਆ ਦੇ ਨਾਲ ਚੰਗੇ ਸੰਸਕਾਰ, ਮਿਹਨਤ ਅਤੇ ਦੇਸ਼ ਸੇਵਾ ਦੀ ਭਾਵਨਾ ਹੀ ਇੱਕ ਮਜ਼ਬੂਤ ਸਮਾਜ ਦੀ ਨੀਂਹ ਬਣਦੀ ਹੈ। ਉਨ੍ਹਾਂ ਨੇ ਆਜ਼ਾਦੀ ਦਿਵਸ ਮੌਕੇ ਸਮੂਹ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ। ਸਕੂਲ ਦੀ ਪ੍ਰਿੰਸੀਪਲ ਵਰਸ਼ਾ ਕਾਲੜਾ ਨੇ ਕਿਹਾ ਕਿ ਆਜ਼ਾਦੀ ਦਿਵਸ ਸਿਰਫ਼ ਇੱਕ ਰਾਸ਼ਟਰੀ ਤਿਉਹਾਰ ਹੀ ਨਹੀਂ, ਸਗੋਂ ਵਿਦਿਆਰਥੀਆਂ ਵਿਚ ਦੇਸ਼ ਭਗਤੀ, ਅਨੁਸ਼ਾਸਨ, ਜ਼ਿੰਮੇਵਾਰੀ ਅਤੇ ਚੰਗੇ ਨਾਗਰਿਕ ਬਣਨ ਦੀ ਭਾਵਨਾ ਪੈਦਾ ਕਰਨ ਦਾ ਮਹੱਤਵਪੂਰਨ ਮੌਕਾ ਹੈ। ਇਸ ਸਮੇਂ ਅਹਿਮਦਗੜ੍ਹ ਕਮੇਟੀ ਮੈਂਬਰ ਈਸਾ ਖਾਨ, ਕਮਿੱਕਰ ਰਾਮ, ਸੰਦੀਪ ਬੱਧਨ, ਸੰਜੇ ਸੂਦ, ਹਨੀ ਗੁਪਤਾ, ਵਿਜੇ ਕਾਕੜੀਆ, ਮਨਿੰਦਰਪਾਲ ਸਿੰਘ, ਮਹਿੰਦਰ ਸਿੰਘ, ਅਮਿਤ ਗੋਇਲ, ਕਰਨ ਕਰੀਰ, ਮਨੀਸ਼ ਸਿੰਗਲਾ, ਗੁਰਪ੍ਰੀਤ ਸਿੰਘ ਪ੍ਰੀਤ, ਤਰਸੇਮ ਗਰਗ ਅਤੇ ਬੀਨੂੰ ਗੋਪਾਲ ਸ਼ਰਮਾ ਅਤੇ ਸਕੂਲ ਪ੍ਰਬੰਧਕ ਕਮੇਟੀ ਵਲੋਂ ਨਿਸ਼ਾਂਤ ਕੁਮਾਰ, ਡਾ. ਪੁਨੀਤ ਕੁਮਾਰ ਹਿੰਦ, ਡਾ. ਪਰੀਕਸ਼ਿਤ ਸੋਫਤ, ਊਸ਼ਾ ਹਿੰਦ, ਰੇਣੂ ਸੋਫਤ, ਸੁਰੇਸ਼ ਕੁਮਾਰ, ਪ੍ਰਵੀਨ ਰਾਣੀ, ਪਾਇਲ ਅਰੋੜਾ ਸਮੇਤ ਸਕੂਲ ਸਟਾਫ਼, ਵਿਦਿਆਰਥੀ ਅਤੇ ਮਾਪੇ ਹਾਜ਼ਰ ਸਨ। ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ’ਚ ‘ਆਜ਼ਾਦੀ ਦਿਵਸ’ ਸਬੰਧੀ ਵਿਸ਼ੇਸ਼ ਸਭਾ ਸਮਰਾਲਾ, (ਗੋਪਾਲ ਸੋਫਤ)- ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦਿਆਲਪੁਰਾ, ਸਮਰਾਲਾ ਵਿਖੇ ਆਜ਼ਾਦੀ ਦਿਵਸ ਦੇ ਮੌਕੇ ‘ਤੇ ਵਿਸ਼ੇਸ਼ ਸਭਾ ਕੀਤੀ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਵਾਤੀ ਘਈ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਵਿਦਿਆਰਥੀਆਂ ਵਲੋਂ ਆਜ਼ਾਦੀ ਦਿਵਸ ਦੀ ਮਹੱਤਤਾ ‘ਤੇ ਪ੍ਰੇਰਣਾਦਾਇਕ ਭਾਸ਼ਣ ਅਤੇ ਦੇਸ਼-ਭਗਤੀ ਭਰਪੂਰ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਵਿਦਿਆਰਥੀਆਂ ਵਲੋਂ ਇੱਕ ਵਿਸ਼ੇਸ਼ ਐਕਟ ਅਤੇ ਦੇਸ਼-ਭਗਤੀ ਭਰਿਆ ਗੀਤ ਪੇਸ਼ ਕੀਤਾ ਗਿਆ, ਜਿਸ ਨੇ ਸਭ ਦਾ ਮਨ ਮੋਹ ਲਿਆ। ਇਸ ਉਪਰੰਤ ਵਿਦਿਆਰਥੀਆਂ ਨੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਸਹੁੰ ਚੁੱਕੀ ਅਤੇ ਰਾਸ਼ਟਰੀ ਗੀਤ ਨਾਲ ਪ੍ਰੋਗਰਾਮ ਦਾ ਸਮਾਪਨ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਵਾਤੀ ਘਈ ਵਲੋਂ ਵਿਦਿਆਰਥੀਆਂ ਨੂੰ ਦੇਸ਼ ਪ੍ਰਤੀ ਸੱਚੀ ਭਗਤੀ ਭਾਵਨਾ ਰੱਖਣ ਅਤੇ ਦੇਸ਼ ਨੂੰ ਤਰੱਕੀ ਦੇ ਰਸਤੇ ‘ਤੇ ਲੈ ਕੇ ਜਾਣ ਲਈ ਪ੍ਰੇਰਿਤ ਕੀਤਾ ਗਿਆ। ਅਨੰਦ ਈਸ਼ਰ ਸਕੂਲ ਛਪਾਰ ਵਿਖੇ ਸਮਾਗਮ ਅਹਿਮਦਗੜ੍ਹ, (ਅੰਮ੍ਰਿਤਪਾਲ ਸਿੰਘ ਕੈਲੇ)-ਅਨੰਦ ਈਸ਼ਰ ਸਕੂਲ ਛਪਾਰ ਵਿਖੇ 80ਵਾਂ ਸੁਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਪ੍ਰਬੰਧਕ ਜਗਬੀਰ ਕੌਰ ਗਰੇਵਾਲ ਨੇ ਕੀਤੀ। ਇਸ ਦੌਰਾਨ ਛੋਟੇ-ਛੋਟੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ। ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਸੁਤੰਤਰਤਾ ਦਿਵਸ ਦੇ ਸਬੰਧਿਤ ਸਕਿੱਟ ਅਤੇ ਲੋਕ ਨਾਚ ਪੇਸ਼ ਕਰ ਕੇ ਦੇਸ਼ ਦੇ ਸਭਿਆਚਾਰ ਅਤੇ ਸੰਸਕ੍ਰਿਤੀ ਨੂੰ ਪੇਸ਼ ਕੀਤਾ। ਸਕੂਲ ਦੇ ਡਾਇਰੈਕਟਰ ਕਰਤਾਰ ਸਿੰਘ ਨੇ ਪ੍ਰੋਗਰਾਮ ਦੇ ਅੰਤ ਵਿਚ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਇਸ ਦਿਨ ਸਾਡਾ ਦੇਸ਼ ਆਜ਼ਾਦ ਹੋਇਆ ਸੀ। ਸਾਨੂੰ ਆਪਣੀ ਆਜ਼ਾਦੀ ਨੂੰ ਮਾਣਦੇ ਹੋਏ ਆਪਣੇ ਕਰਤੱਵਾਂ ਨੂੰ ਵੀ ਸਮਝਣਾ ਚਾਹੀਦਾ ਹੈ ਅਤੇ ਮਹਾਨ ਸ਼ਹੀਦਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਸਮੇਂ ਡਾਇਰੈਕਟਰ ਕਰਤਾਰ ਸਿੰਘ, ਪ੍ਰਬੰਧਕ ਜਗਬੀਰ ਕੌਰ ਗਰੇਵਾਲ, ਪ੍ਰਿੰਸੀਪਲ ਮਨਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਸੈਮੀ ਕਪੂਰ ਸਮੇਤ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਪਾਇਲ ’ਚ ਆਜ਼ਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ ਪਾਇਲ, (ਨਿਜ਼ਾਮਪੁਰ, ਰਾਜਿੰਦਰ ਸਿੰਘ)- ਪਾਇਲ ਵਿਖੇ ਅਨਾਜ ਮੰਡੀ ਵਿਚ ਦੇਸ ਦੇ 80ਵੇਂ ਆਜ਼ਾਦੀ ਦਿਹਾੜੇ ਨੂੰ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਮੇਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਉਚੇਚੇ ਤੌਰ ’ਤੇ ਹਾਜ਼ਰ ਸਨ। ਮੁੱਖ ਮਹਿਮਾਨ ਐਸ. ਡੀ. ਐਮ ਪ੍ਰੀਤਇੰਦਰ ਸਿੰਘ ਬੈਂਸ (ਪੀ. ਸੀ. ਐਸ) ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਨ੍ਹਾਂ ਸਬ-ਡਵੀਜ਼ਨ ਪਾਇਲ ਦੇ ਲੋਕਾਂ ਨੂੰ ਸੰਦੇਸ਼ ਵੀ ਦਿੰਦਿਆਂ ਦੇਸ ਦੇ ਆਜ਼ਾਦੀ ਘੋਲ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਦੇਸ਼ ਨੂੰ ਆਜ਼ਾਦ ਕਰਵਾਇਆ ਅਤੇ ਸਾਨੂੰ ਅੰਗਰੇਜ਼ਾਂ ਦੇ ਸ਼ਾਸਨ ਤੋਂ ਮੁਕਤੀ ਦਿਵਾ ਕੇ ਆਜ਼ਾਦ ਕਰਵਾਇਆ। ਇਸ ਮੌਕੇ ਪਾਇਲ ਨਾਲ ਸੰਬੰਧਿਤ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ। ਸਕੂਲੀ ਬੱਚਿਆਂ ਨੇ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਸਮਾਗਮ ਦੌਰਾਨ ਸਟੇਜ ਸੰਚਾਲਨ ਦੀ ਭੂਮਿਕਾ ਹਰਦੀਪ ਸਿੰਘ ਜੁਲਮਗੜ ਵਲੋਂ ਨਿਭਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੀਤੂ ਗੁਪਤਾ ਤਹਿਸੀਲਦਾਰ, ਰਵਿੰਦਰਜੀਤ ਸਿੰਘ ਨਾਇਬ-ਤਹਿਸੀਲਦਾਰ, ਪਰਮਿੰਦਰ ਕੌਰ ਅਡੀਸ਼ਨਲ ਸੈਸ਼ਨ ਜੱਜ-ਕਮ-ਪ੍ਰਿੰਸੀਪਲ ਜੱਜ, ਸਤੀਸ਼ ਕੁਮਾਰ ਸ਼ਰਮਾਂ ਅਡੀਸ਼ਨਲ ਸਿਵਲ ਜੱਜ, ਵਕੀਲਾਂ ਬੀਬੀ ਜੁਡੀਸ਼ੀਅਲ ਮੈਜਿਸਟਰੇਟ, ਹਿਮਾਨੀ, ਸਿਵਲ ਜੱਜ, ਜੁਨੀਅਰ ਡਵੀਜਨ, ਡੀ.ਐਸ. ਪੀ ਹਰਮਨਪ੍ਰੀਤ ਸਿੰਘ, ਹਰਪ੍ਰੀਤ ਕੌਰ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸਮੇਤ ਪਤਵੰਤੇ ਤੇ ਇਲਾਕੇ ਦੇ ਮੋਹਤਬਰ ਹਾਜ਼ਰ ਸਨ।

ਪਿਛਲੀ ਖ਼ਬਰ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਤੇ ਨਿੱਜੀ ਸਕੂਲਾਂ ’ਚ ਅੱਜ ਛੁੱਟੀ ਅਗਲੀ ਖ਼ਬਰ ਮਾਛੀਵਾੜਾ ਵਿਚ 11 ਬੀ. ਐੱਲ. ਓਜ਼. ਰਹੇ ਤਾਇਨਾਤ ਵੋਟਰਾਂ ਦੀ ਸਹੂਲਤ ਲਈ ਇੱਕ ਦਿਨਾਂ ਕੈਂਪ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।