17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਖਿਤਾਬ ਜਿੱਤ ਕੇ ਪਿੰਡ ਪਰਤਣ ’ਤੇ ਗਾਇਕਾ ਦੀਪ ਅਮਨ ਦਾ ਭਰਵਾਂ ਸਵਾਗਤ

ਮਲੌਦ, 16 ਅਗਸਤ (ਦਿਲਬਾਗ ਸਿੰਘ ਚਾਪੜਾ)-ਪੀ. ਟੀ.

ਅਜੀਤ ਡੈਸਕ 17-08-2026
ਮਲੌਦ, 16 ਅਗਸਤ (ਦਿਲਬਾਗ ਸਿੰਘ ਚਾਪੜਾ)-ਪੀ. ਟੀ. ਸੀ ਪੰਜਾਬੀ ਚੈਨਲ ਦੇ ਸ਼ੋਅ ‘ਵਾਇਸ ਆਫ਼ ਪੰਜਾਬ’ ਦੀ ਜੇਤੂ ਰਹਿ ਕੇ ਫਸਟ ਰਨਰ ਅਪ ਬਣੀ ਗਾਇਕਾ ਦੀਪ ਅਮਨ ਦਾ ਪਿੰਡ ਪੁੱਜਣ ’ਤੇ ਸਰਪੰਚ ਗੁਰਬਿੰਦਰ ਸਿੰਘ ਬਿੰਦਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਰਪੰਚ ਬਿੰਦਾ ਬੇਰ ਕਲਾਂ ਨੇ ਕਿਹਾ ਕਿ ਦੀਪ ਅਮਨ ਨੇ ਆਪਣੀ ਦਮਦਾਰ ਆਵਾਜ਼ ਅਤੇ ਪਤੀ ਗੀਤਕਾਰ ਸੋਨੀ ਬੇਰ ਕਲਾਂ ਦੇ ਸਾਥ ਸਦਕਾ ਇਹ ਵੱਕਾਰੀ ਮੁਕਾਮ ਹਾਸਿਲ ਕਰਕੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਢੋਲ ਨਾਲ ਸਵਾਗਤ ਕੀਤਾ ਗਿਆ ਅਤੇ ਲੱਡੂ ਵੰਡੇ ਗਏ। ਇਸ ਮੌਕੇ ਪੰਚ ਰਾਮ ਦਿਆਲ, ਹਰਜਿੰਦਰ ਸਿੰਘ, ਬੇਅੰਤ ਸਿੰਘ, ਜਸਪ੍ਰੀਤ ਸਿੰਘ ਕਾਲਾ, ਸੋਨੂੰ ਪੰਡਿਤ, ਚਰਨ ਸਿੰਘ, ਜਤਿੰਤਰ ਸਿੰਘ, ਗਗਨ ਸਿੰਘ, ਸੰਦੀਪ ਸਿੰਘ, ਸਿੰਦਰ ਧਾਲੀਵਾਲ, ਡਾ. ਗੁਰਦੀਪ ਸਿੰਘ, ਸੱਤਜੀਤ ਸਿੰਘ ਸੱਤਾ, ਦਿਲਪ੍ਰੀਤ ਸਿੰਘ, ਪ੍ਰਭ ਗਿੱਲ, ਜਗਰੂਪ ਸਿੰਘ ਭੋਲਾ, ਮਾ. ਬਲਜਿੰਦਰ ਸਿੰਘ ਕਾਕਾ, ਚੇਅਰਮੈਨ ਗੁਰਪ੍ਰੀਤ ਸਿੰਘ ਗੁਰੀ ਬੇਰ ਕਲਾਂ, ਕਾਲਾ ਜੌਹਲ, ਰਿਸ਼ੀ ਬੇਰ ਕਲਾਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਪਪੜੌਦੀ ਵਿਖੇ ਸੰਤ ਬਾਬਾ ਪਿਆਰਾ ਸਿੰਘ ਦੀ ਯਾਦ ’ਚ 38ਵਾਂ ਬਰਸੀ ਸਮਾਗਮ ਮਨਾਇਆ ਅਗਲੀ ਖ਼ਬਰ ਮਾਛੀਵਾੜਾ ਪੁਲਸ ਵਲੋਂ ਗੁਰੂ ਘਰ ਜਾ ਰਹੀ ਔਰਤ ਤੋਂ ਚੇਨ ਝਪਟਣ ਵਾਲੇ 2 ਝਪਟਮਾਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।