14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਛੇਵੀਂ ਪਾਤਿਸ਼ਾਹੀ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਸਾਲਾਨਾ ਜੋੜ ਮੇਲੇ ਦੇ ਦੂਸਰੇ ਦਿਨ ਹੋਏ ਗੁਰਮਤਿ ਸਮਾਗਮ

ਬੀਜਾ, 13 ਅਗਸਤ (ਕਸ਼ਮੀਰਾ ਸਿੰਘ ਬਗਲੀ)-ਇੱਥੋਂ ਨਜਦੀਕ ਹੀ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਜੋੜ ਮੇਲੇ ਦੇ ਦੂਸਰੇ ਦਿਨ ਵਿਸ਼ਾਲ ਗੁਰਮਤਿ ਸਮਾਗਮ ਹੋਏ । ਵੱਡੀ ਗਿਣਤੀ ਵਿਚ ਰਾਗੀ ਢਾਡੀ ਜਥਿਆਂ ਨੇ ਸ਼ਮੂਲੀਅਤ ਕੀਤੀ ਅਤੇ ਇਲਾਕੇ ਦੀਆਂ ਸੰਗਤਾਂ ਸਮੇਤ ਦੇਸ਼ ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਨੇ ਪਵਿੱਤਰ ਗੁਰੂ ਘਰ ਵਿਚ ਮੱਥਾ ਟੇਕਿਆ।

ਅਜੀਤ ਡੈਸਕ 14-08-2026
ਬੀਜਾ, 13 ਅਗਸਤ (ਕਸ਼ਮੀਰਾ ਸਿੰਘ ਬਗਲੀ)-ਇੱਥੋਂ ਨਜਦੀਕ ਹੀ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਜੋੜ ਮੇਲੇ ਦੇ ਦੂਸਰੇ ਦਿਨ ਵਿਸ਼ਾਲ ਗੁਰਮਤਿ ਸਮਾਗਮ ਹੋਏ ।ਵੱਡੀ ਗਿਣਤੀ ਵਿਚ ਰਾਗੀ ਢਾਡੀ ਜਥਿਆਂ ਨੇ ਸ਼ਮੂਲੀਅਤ ਕੀਤੀ ਅਤੇ ਇਲਾਕੇ ਦੀਆਂ ਸੰਗਤਾਂ ਸਮੇਤ ਦੇਸ਼ ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਨੇ ਪਵਿੱਤਰ ਗੁਰੂ ਘਰ ਵਿਚ ਮੱਥਾ ਟੇਕਿਆ। ਇਸ ਮੌਕੇ ਖਿੱਚ ਦਾ ਕੇਂਦਰ ਬਣੇ ਵਿਸ਼ਾਲ ਸਜਾਵਟ ਵਾਲੇ ਸ੍ਰੀ ਦਰਬਾਰ ਸਾਹਿਬ ਵਿਚ ਪੁੱਜਣ ਵਾਲੀਆਂ ਸੰਗਤਾਂ ਦੀ ਗਿਣਤੀ ਬੇਮਿਸਾਲ ਸੀ । ਅੰਮ੍ਰਿਤ ਵੇਲੇ ਨਿੱਤਨੇਮ ਆਸਾ ਦੀ ਵਾਰ ਉਪਰੰਤ ਰਾਗੀ ਜਬਿਆਂ ਨੇ ਕੀਰਤਨ ਤੇ ਕਥਾ ਭਾਈ ਗੁਰਪ੍ਰੀਤ ਸਿੰਘ ਰੁਪਾਲੇ ਨੇ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਅੱਜ ਸਾਹਿਬ ਗਿਆਨੀ ਅਮਰਜੀਤ ਸਿੰਘ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ਼ਾਮੀ 7ਵਜੇ ਤੋਂ 10ਵਜੇ ਤੱਕ ਕਥਾ ਵਿਚਾਰਾਂ ਸਾਂਝੀਆਂ। ਕੀਤੀਆਂ। ਇਸ ਮੌਕੇ ਜੱਥੇਦਾਰ ਹਰਪਾਲ ਸਿੰਘ ਜੱਲ੍ਹਾ, ਨਵਤੇਜ ਸਿੰਘ ਖਟੜਾ, ਇਕਬਾਲ ਸਿੰਘ ਝਬਾਲ, ਪਰਮਜੀਤ ਸਿੰਘ ਗੁਰਦਾਸਪੁਰ ਰਣਜੀਤ ਸਿੰਘ ਪਾਇਲ, ਕਥਾਵਾਚਕ ਭਾਈ ਗੁਰਪ੍ਰੀਤ ਸਿੰਘ ਰੁਪਾਲੋਂ ਆਦਿ ਨੇ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੂੰ ਸਿਰਪਾਓ ਪਾ ਕੇ ਸਨਾਮਨਿਤ ਕੀਤਾ।14ਅਗਸਤ ਨੂੰ 10:00 ਵਜੇ ਤੋਂ ਸਾਮ 05:00 ਵਜੇ ਧਾਰਮਿਕ ਸਮਾਗਮ ਹੋਵੇਗਾ। ਇਸ ਮੌਕੇ ਭਾਈ ਗੁਲਜਾਰ ਸਿੰਘ ਗੁਲਸ਼ਨ ਢਾਡੀ ਜੱਥਾ,ਭਾਈ ਜਸਪਾਲ ਸਿੰਘ ਤਾਨ,ਭਾਈ ਜਸਬੀਰ ਸਿੰਘ ਮੋਹਲਕੇ ਢਾਂਡੀ ਜੱਥਾ,ਭਾਈ ਸਤਪਾਲ ਸਿੰਘ ਐਮ.ਏ.ਢਾਡੀ ਜੱਥਾਭਾਈ ਗੋਬਿੰਦਰ ਸਿੰਘ ਜੈਪੁਰਾ ਢਾਡੀ ਜੱਥਾ,ਭਾਈ-ਜਗਦੀਸ ਸਿੰਘ ਤਿਹਾੜਾ ਢਾਡੀ ਜੱਥਾ ਗੁਰ ਇਤਿਹਾਸ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ।ਮੈਨੇਜਰ ਇਕਬਾਲ ਸਿੰਘ ਝਬਾਲ, ਪਰਮਜੀਤ ਸਿੰਘ ਗੁਰਦਾਸਪੁਰੀ, ਕਥਾਵਾਚਕ ਭਾਈ ਗੁਰਪ੍ਰੀਤ ਸਿੰਘ ਰੁਪਾਲੋਂ ਨੇ ਦਸਿਆ ਕਿ ਸਲਾਨਾ ਜੋੜ ਮੇਲੇ ਦੀ ਸੰਪੂਰਨਤਾ ਮੌਕੇ 14ਅਗਸਤ ਨੂੰ ਸ਼ਾਮੀ 7ਵਜੇ ਤੋਂ 10ਵਜੇ ਤੱਕ ,ਦੂਜਾ ਮਹਾਨ ਗੱਤਕਾ ਮੁਕਾਬਲਾ ਜੱਥੇਦਾਰ ਬਾਬਾ ਬਲਜੀਤ ਅਕਾਲੀ ਦੀ ਦੇਖ ਰੇਖ ਹੇਠ ਕਰਵਾਇਆ ਜਾ ਰਿਹਾ ਹੈ । ਸੱਦਾ ਪੱਤਰ ਵਾਲੀਆਂ ਟੀਮਾਂ ਦੇ ਮੁਕਾਬਲੇ ਹੋਣਗੇ। ਜੇਤੂ ਟੀਮਾਂ ਨੂੰ ਕ੍ਰਮਵਾਰ 15000,11000, 7100ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਇਸ ਮੌਕੇ ਨਵਤੇਜ ਸਿੰਘ ਖਟੜਾ ਨੇ ਨੌਜਵਾਨਾਂ ਵਿੱਚ ਰਵਾਇਤੀ ਸ਼ਸਤਰ ਵਿੱਦਿਆ ਪ੍ਰਤੀ ਰੁਚੀ ਪੈਦਾ ਕਰਨ ਵਾਲੇ ਇਸ ਮਹਾਨ ਮੁਕਾਬਲੇ ਵਿੱਚ ਹੁੰਮ-ਹੁਮਾ ਕੇ ਪੁੱਜਣ ਦੀ ਅਪੀਲ ਕੀਤੀ। ਅੱਜ ਪਹਿਲੇ ਦਿਨ ਹਾਜ਼ਰੀ ਭਰਨ ਸੰਗਤਾਂ ਚ ਜੱਥੇਦਾਰ ਦਵਿੰਦਰ ਸਿੰਘ ਖਟੜਾ, ਜੱਥੇਦਾਰ ਹਰਪਾਲ ਸਿੰਘ ਜੱਲ੍ਹਾ, ਜਸਮੇਲ ਸਿੰਘ ਬੌਂਦਲੀ ਸੂਬਾ ਮੀਤ ਪ੍ਰਧਾਨ ਅਕਾਲੀ ਦਲ, ਨਵਤੇਜ ਸਿੰਘ ਖਟੜਾ, ਮੈਨੇਜਰ ਇਕਬਾਲ ਸਿੰਘ, ਪਰਮਜੀਤ ਸਿੰਘ ਗੁਰਦਾਸਪੁਰ, ਰਣਜੀਤ ਸਿੰਘ ਪਾਇਲ, ਜਸਵੰਤ ਸਿੰਘ ਬੀਜਾ , ਕੇਹਰ ਸਿੰਘ ਮਗਰ,ਸੁਰਜੀਤ ਸਿੰਘ ਪੁਰਬਾ, ਮਨਪ੍ਰੀਤ ਸਿੰਘ ਰਾਜਾ ਸਰਪੰਚ ਹਰਬੰਸਪੁਰਾ, ਸੁਖਵਿੰਦਰ ਸਿੰਘ ਸੁੱਖਾ, ਰਣਜੀਤ ਸਿੰਘ ਮਾਂਗਟ, ਗੁਰਮੁੱਖ ਸਿੰਘ ਮਾਂਗਟ, ਹਰਪ੍ਰੀਤ ਸਿੰਘ ਪ੍ਰਚਾਰਕ, ਦਲਭੰਜਨ ਸਿੰਘ ਆਰ ਕੇ, ਗੁਰਬੀਰ ਸਿੰਘ ਜੱਲ੍ਹਾ, ਰੁਪਿੰਦਰ ਸਿੰਘ ਗਾਂਧੀ,ਬਲਜੀਤ ਸਿੰਘ ਲਿਬੜਾ, ਗੁਰਵਿੰਦਰ ਸਿੰਘ ਗਗਨ, ਅੰਮ੍ਰਿਤਪਾਲ ਸਿੰਘ, ਗੁਰਮੁੱਖ ਸਿੰਘ, ਜਸਵੀਰ ਸਿੰਘ ਘੁੰਗਰਾਲੀ, ਸਤਨਾਮ ਸਿੰਘ ਚਾਪੜਾ, ਭਗਵੰਤ ਸਿੰਘ, ਮਹਿੰਦਰ ਸਿੰਘ ਕੋਟ, ਜਸਵੀਰ ਸਿੰਘ, ਹਰਦੀਪ ਸਿੰਘ, ਚਰਨਜੀਤ ਸਿੰਘ ਚੰਨੀ ਪਾਇਲ ਆਦਿ ਸੰਗਤਾਂ ਨੇ ਹਾਜ਼ਰੀ ਭਰੀ।
ਪਿਛਲੀ ਖ਼ਬਰ ਭੁਪਿੰਦਰ ਸਿੰਘ ‘ਆਪ’ ਨੈਸ਼ਨਲ ਕੌਂਸਲ ਦੇ ਮੈਂਬਰ ਬਣੇ ਅਗਲੀ ਖ਼ਬਰ ਜੀਨੀਅਰ ਬੋਪਾਰਾਏ ਤੇ ਹੋਰਨਾਂ ਆਗੂਆਂ ਵੱਲੋਂ ਜਥੇਦਾਰ ਪੰਧੇਰ ਖੇੜੀ ਦਾ ਕੌਮੀ ਮੀਤ ਪ੍ਰਧਾਨ ਬਣਨ ’ਤੇ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।