10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਯੂਰੀਆ ਖਾਦ ਦੀ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਵਿਰੁੱਧ ਖੇਤੀਬਾੜੀ ਵਿਭਾਗ ਦੀ ਸਖ਼ਤ ਕਾਰਵਾਈ

ਸਮਰਾਲਾ, 9 ਅਗਸਤ (ਗੋਪਾਲ ਸੋਫਤ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸਮਰਾਲਾ ਵਲੋਂ ਕਿਸਾਨਾਂ ਨੂੰ ਯੂਰੀਆ ਖਾਦ ਦੀ ਨਿਰਵਿਘਨ, ਨਿਰਧਾਰਿਤ ਰੇਟਾਂ ‘ਤੇ ਅਤੇ ਸਮੇਂ ਸਿਰ ਉਪਲਬਧਤਾ ਯਕੀਨੀ ਬਣਾਉਣ ਲਈ ਅੱਜ ਖਾਦ ਵਿਕ੍ਰੇਤਾਵਾਂ ਦੀ ਜਾਂਚ ਕੀਤੀ ਗਈ। ਖੇਤੀਬਾੜੀ ਵਿਭਾਗ ਦੀ ਟੀਮ ਵਲੋਂ ਸਮਰਾਲਾ ਖੇਤਰ ਦੇ ਵੱਖ-ਵੱਖ ਖਾਦ ਵਿਕ੍ਰੇਤਾਵਾਂ ਦੇ ਸਟਾਕ ਰਜਿਸਟਰ, ਵਿੱਕਰੀ ਰਿਕਾਰਡ ਅਤੇ ਮੌਜੂਦਾ ਖਾਦ ਸਟਾਕ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸਮਰਾਲਾ ’ਚ ਖਾਦ ਵਿਕ੍ਰੇਤਾਵਾਂ ਦੀ ਜਾਂਚ ਕਰਦੇ ਹੋਏ। ਤਸਵੀਰ : ਗੋਪਾਲ ਸੋਫਤ ਸਰਕਾਰੀ ਮਿਡਲ ਸਕੂਲ ਸਿਆੜ ਵਿਖੇ ਤੀਆਂ ਦਾ ਤਿਉਹਾਰ ਮਨਾਉਣ ਸਮੇਂ ਸਕੂਲ ਦੀਆਂ ਵਿਦਿਆਰਥਣਾਂ ਤੇ ਸਕੂਲ ਸਟਾਫ ਨਾਲ ਬਲਜਿੰਦਰ ਸਿੰਘ ਅਤੇ ਹੋਰ। ਤਸਵੀਰ : ਸੁਖਵੀਰ ਸਿੰਘ ਚਣਕੋਈਆਂ ਆਵਾਜ਼ ਪੰਜਾਬ-11 ਬਣਨ ’ਤੇ ਦੀਪ ਗਗਨ ਦਾ ਭਗਤ ਸਿੰਘ ਮਿੰਟੂ ਸਿਹੌੜਾ ਤੇ ਹੋਰ ਵਿਖੇ ਸਨਮਾਨ ਕਰਨ ਸਮੇਂ। ਤਸਵੀਰ: ਕੁਲਵਿੰਦਰ ਸਿੰਘ ਨਿਜ਼ਾਮਪੁਰ * 4 ਮਹੀਨਿਆਂ ਦੀ ਕਣਕ ਲਈ ਹਰ ਮਹੀਨੇ ਦਾ ਵਾਰ-ਵਾਰ ਅੰਗੂਠਾ ਲਗਾਉਣ ਦੀ ਪ੍ਰਕਿਰਿਆ ਤੋਂ ਲੋਕ ਪ੍ਰੇਸ਼ਾਨ, ਪੁਰਾਣੀ ਸਰਲ ਪ੍ਰਣਾਲੀ ਬਹਾਲ ਕਰਨ ਦੀ ਮੰਗ 10-08-2026
ਸਮਰਾਲਾ, 9 ਅਗਸਤ (ਗੋਪਾਲ ਸੋਫਤ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸਮਰਾਲਾ ਵਲੋਂ ਕਿਸਾਨਾਂ ਨੂੰ ਯੂਰੀਆ ਖਾਦ ਦੀ ਨਿਰਵਿਘਨ, ਨਿਰਧਾਰਿਤ ਰੇਟਾਂ ‘ਤੇ ਅਤੇ ਸਮੇਂ ਸਿਰ ਉਪਲਬਧਤਾ ਯਕੀਨੀ ਬਣਾਉਣ ਲਈ ਅੱਜ ਖਾਦ ਵਿਕ੍ਰੇਤਾਵਾਂ ਦੀ ਜਾਂਚ ਕੀਤੀ ਗਈ। ਖੇਤੀਬਾੜੀ ਵਿਭਾਗ ਦੀ ਟੀਮ ਵਲੋਂ ਸਮਰਾਲਾ ਖੇਤਰ ਦੇ ਵੱਖ-ਵੱਖ ਖਾਦ ਵਿਕ੍ਰੇਤਾਵਾਂ ਦੇ ਸਟਾਕ ਰਜਿਸਟਰ, ਵਿੱਕਰੀ ਰਿਕਾਰਡ ਅਤੇ ਮੌਜੂਦਾ ਖਾਦ ਸਟਾਕ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਖਾਦ ਦੇ ਸੈਂਪਲ ਵੀ ਭਰੇ ਗਏ, ਤਾਂ ਜੋ ਕਿਸਾਨਾਂ ਨੂੰ ਮਿਆਰੀ ਅਤੇ ਗੁਣਵੱਤਾ ਵਾਲੇ ਖੇਤੀ ਵਸਤੂਆਂ ਦੀ ਉਪਲਬਧਤਾ ਯਕੀਨੀ ਬਣਾਈ ਜਾ ਸਕੇ। ਵਿਭਾਗੀ ਟੀਮ ਵਲੋਂ ਖਾਦ ਵਿਕ੍ਰੇਤਾਵਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਯੂਰੀਆ ਖਾਦ ਦੀ ਵਿੱਕਰੀ ਸਰਕਾਰ ਵਲੋਂ ਨਿਰਧਾਰਿਤ ਨਿਯਮਾਂ ਅਤੇ ਰੇਟਾਂ ਅਨੁਸਾਰ ਹੀ ਕੀਤੀ ਜਾਵੇ। ਕਿਸਾਨਾਂ ਨੂੰ ਯੂਰੀਆ ਦੇ ਨਾਲ ਕਿਸੇ ਵੀ ਹੋਰ ਖੇਤੀ ਇਨਪੁੱਟ ਜਾਂ ਉਤਪਾਦ ਦੀ ਜ਼ਬਰਦਸਤੀ ਖ਼ਰੀਦ ਲਈ ਮਜਬੂਰ ਨਾ ਕੀਤਾ ਜਾਵੇ। ਇਸ ਮੌਕੇ ਹਿਮਾਂਸ਼ੂ ਅਗਰਵਾਲ, ਖੇਤੀਬਾੜੀ ਵਿਕਾਸ ਅਫ਼ਸਰ, ਸਮਰਾਲਾ ਨੇ ਕਿਹਾ ਕਿ ਕਿਸਾਨਾਂ ਨੂੰ ਖਾਦ ਦੀ ਉਪਲਬਧਤਾ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਲਾਬਾਜ਼ਾਰੀ, ਜਮ੍ਹਾਂਖੋਰੀ, ਵੱਧ ਰੇਟ ਵਸੂਲਣ ਜਾਂ ਕਿਸਾਨਾਂ ਨੂੰ ਕਿਸੇ ਹੋਰ ਉਤਪਾਦ ਦੀ ਜ਼ਬਰਦਸਤੀ ਵਿੱਕਰੀ ਕਰਨ ਸਬੰਧੀ ਕੋਈ ਵੀ ਮਾਮਲਾ ਸਾਹਮਣੇ ਆਉਣ ‘ਤੇ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਯੂਰੀਆ ਜਾਂ ਹੋਰ ਖੇਤੀ ਇਨਪੁੱਟ ਖ਼ਰੀਦਦੇ ਸਮੇਂ ਬਿੱਲ ਤੇ ਰਸੀਦ ਜ਼ਰੂਰ ਪ੍ਰਾਪਤ ਕਰਨ ਅਤੇ ਜੇਕਰ ਕਿਸੇ ਵਿਕਰੇਤਾ ਵਲੋਂ ਵੱਧ ਰੇਟ ਵਸੂਲਿਆ ਜਾਂਦਾ ਹੈ, ਖਾਦ ਦੀ ਜਮਾ ਖੋਰੀ ਕੀਤੀ ਜਾਂਦੀ ਹੈ ਜਾਂ ਕਿਸੇ ਹੋਰ ਉਤਪਾਦ ਦੀ ਜ਼ਬਰਦਸਤੀ ਵਿੱਕਰੀ ਕੀਤੀ ਜਾਂਦੀ ਹੈ ਤਾਂ ਇਸ ਸਬੰਧੀ ਤੁਰੰਤ ਖੇਤੀਬਾੜੀ ਵਿਭਾਗ ਨੂੰ ਸੂਚਿਤ ਕਰਨ।ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਪਸ਼ਟ ਕੀਤਾ ਗਿਆ ਕਿ ਕਿਸਾਨਾਂ ਦੇ ਹਿਤਾਂ ਦੀ ਰੱਖਿਆ, ਖਾਦ ਦੀ ਨਿਰਵਿਘਨ ਉਪਲਬਧਤਾ ਅਤੇ ਮਿਆਰੀ ਖੇਤੀ ਇਨਪੁੱਟਸ ਦੀ ਸਪਲਾਈ ਯਕੀਨੀ ਬਣਾਉਣ ਲਈ ਖਾਦ ਵਿਕ੍ਰੇਤਾਵਾਂ ਦੀਆਂ ਜਾਂਚਾਂ ਲਗਾਤਾਰ ਜਾਰੀ ਰਹਿਣਗੀਆਂ।
ਪਿਛਲੀ ਖ਼ਬਰ ਮਲੌਦ ਦੇ ਵਾਰਡ ਨੰਬਰ 6 ’ਚ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ- ਫਾਹਾ ਲੈ ਕੇ ਕੀਤੀ ਆਤਮਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।