ਨੈਣਾ ਦੇਵੀ ਦੇ ਲੰਗਰਾਂ ਵਾਸਤੇ ਰਸਦ ਭੇਜੀ
ਫੁੱਲਾਂਵਾਲ, 9 ਅਗਸਤ (ਮਨਜੀਤ ਸਿੰਘ ਦੁੱਗਰੀ)-ਧਾਂਦਰਾ ਸੜਕ ਸਥਿਤ ਸ਼ਹੀਦ ਭਗਤ ਸਿੰਘ ਨਗਰ ਦੁਕਾਨਦਾਰ ਐਸੋਸੀਏਸ਼ਨ, ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਅਤੇ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਮਾਤਾ ਸ਼੍ਰੀ ਨੈਣਾਂ ਦੇਵੀ ਜੀ ਦੇ ਦਰਬਾਰ ਵਿਖੇ ਚੱਲਣ ਵਾਲੇ ਲੰਗਰਾਂ ਲਈ ਰਸਦ ਭੇਜੀ ਗਈ। ਇਸ ਮੌਕੇ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਗਰੇਵਾਲ ਨੇ ਰਸਦ ਦੀ ਗੱਡੀ ਨੂੰ ਰਵਾਨਾ ਕਰਨ ਦੀ ਰਸਮ ਅਦਾ ਕੀਤੀ।
ਪਿੰਡ ਗੁਰਮ ਅਤੇ ਰੁੜਕਾ ਵਿਖੇ ਘਰ-ਘਰ ਮਿਲਣੀ ਪ੍ਰੋਗਰਾਮ ਸਮੇਂ ਪਾਰਟੀ ਵਰਕਰਾਂ ਨਾਲ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿਮਕ, ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ, ਸਰਕਲ ਪ੍ਰਧਾਨ ਸੁਖਦਰਸ਼ਨ ਸਿੰਘ ਪੋਹੀੜ ਤੇ ਹੋਰ। ਤਸਵੀਰਾਂ : ਅੰਮ੍ਰਿਤਪਾਲ ਸਿੰਘ ਕੈਲੇ
10-08-2026