ਈਸੜੂ ਵਿਖੇ ਕਾਂਗਰਸ ਪਾਰਟੀ ਦੀ 15 ਅਗਸਤ ਨੂੰ ਹੋਵੇਗੀ ਇਤਿਹਾਸਕ ਕਾਨਫਰੰਸ: ਗਿੱਲ ਬੇਰਕਲਾਂ
ਮਲੌਦ, 9 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਕਾਂਗਰਸੀ ਆਗੂ ਕੁਲਵੀਰ ਸਿੰਘ ਸੋਹੀਆਂ ਅਤੇ ਬਲਾਕ ਸੰਮਤੀ ਮਲੌਦ ਦੇ ਚੇਅਰਮੈਨ ਨਿਰਮਲ ਸਿੰਘ ਗੋਗਾ ਦੀ ਹਾਜਰੀ ਵਿਚ ਕਿਹਾ ਕਿ 15 ਅਗਸਤ ਨੂੰ ਕਾਂਗਰਸ ਪਾਰਟੀ ਦੀ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿਚ ਹੋਣ ਵਾਲੀ ਕਾਨਫਰੰਸ ਇਤਿਹਾਸਕ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਈਸੜੂ ਵਿਖੇ ਹੋਣ ਵਾਲੀ ਰੈਲੀ ਵਿਚ ਹੋਣ ਵਾਲਾ ਇਤਿਹਾਸਕ ਇਕੱਠ ਆਮ ਆਦਮੀ ਪਾਰਟੀ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦੇਵੇਗਾ।
ਅਜੀਤ ਡੈਸਕ
10-08-2026