22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਦੋਰਾਹਾ ਦੇ ਕਰੀਬ 18 ਹਜਾਰ ਵੋਟਰ ਕਰਨਗੇ 62 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ

ਅਜੀਤ ਡੈਸਕ 26-05-2026
ਦੋਰਾਹਾ, 25 ਮਈ (ਪੱਤਰ ਪ੍ਰੇਰਕ)-ਨਗਰ ਕੌਂਸਲ ਚੋਣਾਂ ਦੋਰਾਹਾ ਲਈ ਰਿਟਰਨਿੰਗ ਅਫ਼ਸਰ ਐਕਸੀਅਨ ਨਿਰਪਾਲ ਸਿੰਘ ਸਿੰਘ ਨੇ ਦੱਸਿਆ ਕਿ ਦੋਰਾਹਾ ਨਗਰ ਕੌਂਸਲ ਦੇ 15 ਵਾਰਡਾਂ ਦੀ ਚੋਣ ਲਈ 26 ਮਈ ਨੂੰ ਵੋਟਾਂ ਪੈਣਗੀਆਂ ਤੇ ਨਤੀਜਾ 29 ਮਈ ਨੂੰ ਆਵੇਗਾ | ਉਨ੍ਹਾਂ ਦੱਸਿਆ ਕਿ ਦੋਰਾਹਾ ਸ਼ਹਿਰ ਦੇ 15 ਵਾਰਡਾਂ ਨਾਲ ਸਬੰਧਿਤ ਕਰੀਬ 18 ਹਜਾਰ ਵੋਟਰ ਹਨ ਤੇ ਵੋਟਾਂ ਸਵੇਰੇ 8 ਤੋ ਸਾਮ 5 ਵਜੇ ਤੱਕ ਪੈਣਗੀਆਂ | ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 1 ਦੀਆਂ ਵੋਟਾਂ ਖ਼ਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਵਾਰਡ ਨੰਬਰ 2 ਦੀਆ ਵੋਟਾਂ ਪ੍ਰਾਇਮਰੀ ਸਕੂਲ ਦੋਰਾਹਾ, ਵਾਰਡ ਨੰਬਰ 3 ਤੇ 4 ਦੀਆਂ ਵੋਟਾਂ ਸਰਕਾਰੀ ਪ੍ਰਾਇਮਰੀ ਸਕੂਲ ਮਸਾਲ ਨਗਰ, ਵਾਰਡ ਨੰਬਰ 5 ਤੇ 6 ਦੀਆ ਵੋਟਾਂ ਹਿੰਦੀ ਆਰੀਆ ਪੁੱਤਰੀ ਪਾਠਸ਼ਾਲਾ, ਵਾਰਡ ਨੰਬਰ 7 ਤੇ 8 ਦੀਆ ਵੋਟਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਵਾਰਡ ਨੰਬਰ 9 ਤੇ 11 ਦੀਆ ਵੋਟਾਂ ਖ਼ਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਵਾਰਡ ਨੰਬਰ 10, 12 ਤੇ 13 ਦੀਆ ਵੋਟਾਂ ਦਸਮੇਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਅਤੇ ਵਾਰਡਾਂ ਨੰਬਰ 14 ਤੇ 15 ਦੀਆ ਵੋਟਾਂ ਸਰਕਾਰੀ ਐਲੀਮੈਂਟਰੀ ਸਕੂਲ ਦੋਰਾਹਾ ਵਿਖੇ ਪੈਣਗੀਆਂ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਚੋਣ ਵਿਚ ਸਿਆਸੀ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਬਸਪਾ ਦੇ 52 ਅਤੇ 10 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ |
ਪਿਛਲੀ ਖ਼ਬਰ 'ਆਪ' ਅਤੇ ਕਾਂਗਰਸ ਤੋਂ ਭੰਗ ਲੋਕਾਂ ਦਾ ਮੋਹ ਇਸ ਵਾਰ ਦੋਰਾਹਾ 'ਚ ਅਕਾਲੀ ਦਲ ਸਿਰਜੇਗਾ ਇਤਿਹਾਸ-ਧਮੋਟ ਅਗਲੀ ਖ਼ਬਰ ਦੀਪ ਮਾਂਗਟ ਦੇ ਹੱਕ 'ਚ ਯੂਥ ਆਗੂ ਗੁਰਦੇਵ ਸਿੰਘ ਬਾਵਾ ਵਲੋਂ ਘਰ-ਘਰ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।