04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸਾਬਕਾ ਕੌਂਸਲ ਪ੍ਰਧਾਨ ਲੱਧੜ ਦੀ ਪਤਨੀ ਸੁਖਵਿੰਦਰ ਕੌਰ ਲੱਧੜ ਦੇ ਹੱਕ ਵਿਚ ਸਾਬਕ ਮੰਤਰੀ ਦਾਖਾ ਨੇ ਕੀਤੀ ਰੈਲੀ

ਅਜੀਤ ਡੈਸਕ 22-05-2026
ਖੰਨਾ, 21 ਮਈ (ਹਰਜਿੰਦਰ ਸਿੰਘ ਲਾਲ)-ਨਗਰ ਕੌਂਸਲ ਖੰਨਾ ਦੇ ਸਾਬਕ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੀ ਪਤਨੀ ਸੁਖਵਿੰਦਰ ਕੌਰ ਲੱਧੜ ਦੇ ਹੱਕ ਵਿਚ ਵਾਰਡ ਨੰ. 25 ਵਿਚ ਵੱਡੀ ਰੈਲੀ ਕੀਤੀ ਗਈ | ਇਸ ਮੌਕੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਮਲਜੀਤ ਸਿੰਘ ਲੱਧੜ ਨੇ ਪ੍ਰਧਾਨ ਬਣ ਕੇ ਸਾਬਿਤ ਕੀਤਾ ਹੈ ਕਿ ਕਿਸੇ ਵਾਰਡ ਦਾ ਸੁਧਾਰ ਕਿਵੇਂ ਕਰਵਾਇਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਲੱਧੜ ਦੀ ਪਤਨੀ ਸੁਖਵਿੰਦਰ ਕੌਰ ਨੂੰ ਜਿੱਤਾ ਕੇ ਇਹ ਸਾਬਿਤ ਕੀਤਾ ਜਾਵੇ ਕਿ ਕੰਮ ਕਰਨ ਵਾਲੇ ਦੀ ਲੋਕ ਕਦਰ ਕਰਦੇ ਹਨ ਅਤੇ ਧੱਕਾ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਦੇ | ਇਸ ਮੌਕੇ ਬੋਲਦਿਆਂ ਲੱਧੜ ਅਤੇ ਚੇਅਰਮੈਨ ਜੱਸੀ ਕਿਸ਼ਨਗੜ੍ਹ ਨੇ ਕਿਹਾ ਕਿ ਅਸੀਂ ਲੋਕਾਂ ਦੇ ਹਰ ਦੁੱਖ ਸੁੱਖ ਵਿਚ ਖੜੇ੍ਹ ਹਾਂ ਤੇ ਖੜ੍ਹਾਂਗੇ | ਉਨ੍ਹਾਂ ਕਿਹਾ ਕਿ ਸਥਾਨਕ ਵਿਧਾਇਕ ਤੇ ਮੰਤਰੀ ਇਹ ਸਮਝਦਾ ਹੈ ਕਿ ਲੋਕਾਂ ਨੂੰ ਰਲਾ ਕੇ ਹੀ ਚੋਣ ਜਿੱਤੀ ਜਾ ਸਕਦੀ ਹੈ ਪਰ ਤੁਹਾਡਾ ਇੰਨਾ ਵੱਡਾ ਇਕੱਠ ਇਹ ਸਾਬਿਤ ਕਰਦਾ ਹੈ ਕਿ ਲੋਕ ਧਕਿਆਂ ਤੋਂ ਨਹੀਂ ਡਰਦੇ |
ਪਿਛਲੀ ਖ਼ਬਰ ਇੰਜੀ : ਜਗਦੇਵ ਸਿੰਘ ਬੋਪਾਰਾਏ ਵਲੋਂ ਵਾਰਡ 10 ਨੰਬਰ ਤੋਂ ਉਮੀਦਵਾਰ ਮਨਦੀਪ ਸਿੰਘ ਚੀਮਾ ਦੇ ਹੱਕ 'ਚ ਚੋਣ ਪ੍ਰਚਾਰ ਅਗਲੀ ਖ਼ਬਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਲੋਕਾਂ ਦੀ ਜੇਬ 'ਤੇ ਮਹਿੰਗਾਈ ਦੀ ਵੱਡੀ ਮਾਰ ਪਵੇਗੀ- ਡਾ. ਸ਼ਾਹਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।