18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਮੁਕੰਮਲ ਬੰਦ ਰਹੀਆਂ ਰਾੜਾ ਸਾਹਿਬ ਤੇ ਆਲੇ-ਦੁਆਲੇ ਪਿੰਡਾਂ 'ਚ ਦਵਾਈਆਂ ਦੀਆਂ ਦੁਕਾਨਾਂ

ਅਜੀਤ ਡੈਸਕ 21-05-2026
ਰਾੜਾ ਸਾਹਿਬ, 20 ਮਈ (ਸੁਖਵੀਰ ਸਿੰਘ ਚਣਕੋਈਆਂ)-ਅੱਜ -ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਆਨਲਾਈਨ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਅਤੇ ਕਾਰਪੋਰੇਟ ਕੰਪਨੀਆਂ ਦੀ ਮਨਮਾਨੀ ਖ਼ਿਲਾਫ਼ ਦਿੱਤੇ ਗਏ 'ਭਾਰਤ ਬੰਦ' ਦੇ ਸੱਦੇ 'ਤੇ ਕਸਬਾ ਰਾੜਾ ਸਾਹਿਬ ਅਤੇ ਆਲੇ-ਦੁਆਲੇ ਪਿੰਡਾਂ ਵਿੱਚ ਮੈਡੀਕਲ ਦੀਆਂ ਸਾਰੀਆਂ ਦੁਕਾਨਾਂ ਮੁਕੰਮਲ ਤੌਰ ਬੰਦ ਰਹੀਆਂ | ਮਨਦੀਪ ਸ਼ਰਮਾ ਦੀਪਕ ਮੈਡੀਕਲ ਸਟੋਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਪੰਜਾਬ ਦੇ ਲਗਭਗ ਸਾਰੇ ਜ਼ਿਲਿ੍ਹਆਂ ਦੇ ਕੈਮਿਸਟ ਇਸ ਹੜਤਾਲ ਵਿੱਚ ਸਰਗਰਮੀ ਨਾਲ ਸ਼ਾਮਲ ਹੋਏ ਹਨ ਅਤੇ ਸਾਰੇ ਕੈਮਿਸਟ ਵੱਲੋਂ ਦਵਾਈਆਂ ਦੀਆਂ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਰੱਖੀਆਂ ਗਈਆਂ ਹਨ | ਰਾੜਾ ਸਾਹਿਬ ਦੇ ਜੌਨੀ ਮੈਡੀਕਲ, ਤਾਜ ਮੈਡੀਕਲ, ਸਹਿਜ ਮੈਡੀਕਲ, ਮਾਨ ਮੈਡੀਕਲ (ਗੁਰਦੀਪ ਸਿੰਘ ਮਾਨ), ਗੁਰੂ ਨਾਨਕ ਮੈਡੀਕਲ ਆਦਿ ਸਮੇਤ ਸਾਰੀਆਂ ਦਵਾਈਆਂ ਦੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ |
ਪਿਛਲੀ ਖ਼ਬਰ ਆਕਸਫੋਰਡ ਸਕੂਲ ਦੇ ਹੋਣਹਾਰ ਖਿਡਾਰੀਆਂ ਦੀ ਨੈਸ਼ਨਲ ਫੈੱਡਰੇਸ਼ਨ ਖੇਡਾਂ 'ਚ ਧਮਾਲ ਅਗਲੀ ਖ਼ਬਰ ਲਹਿਰਾ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।