11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਵਿਧਾਇਕ ਗਿਆਸਪੁਰਾ ਨੇ 'ਰੰਗਲਾ ਪੰਜਾਬ ਵਿਕਾਸ' ਤਹਿਤ 85 ਲੱਖ ਦੀਆਂ ਗਰਾਂਟਾਂ ਦੇ ਪੱਤਰ ਗ੍ਰਾਮ ਪੰਚਾਇਤਾਂ ਨੂੰ ਵੰਡੇ

ਅਜੀਤ ਡੈਸਕ 08-05-2026
ਮਲੌਦ, 7 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਵਿਕਾਸ ਕਾਰਜਾਂ ਦੀ ਲੜੀ ਤਹਿਤ ਵਿਧਾਨ ਸਭਾ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਰੰਗਲਾ ਪੰਜਾਬ ਵਿਕਾਸ ਫੇਜ-2 ਤਹਿਤ ਬਲਾਕ ਮਲੌਦ ਦੀਆਂ 19 ਗ੍ਰਾਮ ਪੰਚਾਇਤਾਂ ਨੂੰ 85 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਪੱਤਰ ਵੰਡੇ | ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਪਿੰਡਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਸੀਂ ਹਮੇਸ਼ਾ ਵਚਨਬੱਧ ਹਾਂ | ਗ੍ਰਾਂਟ ਹਾਸਲ ਕਰਨ ਵਾਲੇ ਪਿੰਡਾਂ 'ਚ ਪਿੰਡ ਨਿਜ਼ਾਮਪੁਰ ਦੀਆਂ ਗਲੀਆਂ ਦੀ ਉਸਾਰੀ ਲਈ 5 ਲੱਖ ਰੁਪਏ, ਪਿੰਡ ਸਿਆੜ ਦੀ ਐਸ. ਸੀ. ਕਮਿਊਨਿਟੀ ਸੈਂਟਰ ਲਈ 6.50 ਲੱਖ, ਭੀਖੀ ਖੱਟੜਾ ਐੱਸ. ਸੀ ਕਮਿਊਨਿਟੀ ਸੈਂਟਰ ਰਿਪੇਅਰ ਲਈ 6 ਲੱਖ, ਚੋਮੋਂ ਐੱਸ. ਸੀ. ਸ਼ਮਸ਼ਾਨਘਾਟ ਸ਼ੈੱਡ ਲਈ 4 ਲੱਖ, ਕਿਸ਼ਨਪੁਰਾ ਐਸ. ਸੀ ਧਰਮਸ਼ਾਲਾ ਰਿਪੇਅਰ ਲਈ 5 ਲੱਖ, ਲਸਾੜਾ ਲੱਖੋਵਾਸ ਐੱਸ. ਸੀ ਕਮਿਊਨਿਟੀ ਸੈਂਟਰ ਰਿਪੇਅਰ ਲਈ 5.5 ਲੱਖ, ਸ਼ਮਸ਼ਾਨਘਾਟ ਰਿਪੇਅਰ ਲਈ 3 ਲੱਖ, ਲਸਾੜਾ ਪੋਹਲੇਵਾਸ ਕਬਰਿਸਤਾਨ ਚਾਰਦੀਵਾਰੀ ਲਈ 2 ਲੱਖ, ਐੱਸ. ਸੀ ਕਮਿਊਨਿਟੀ ਸੈਂਟਰ ਰਿਪੇਅਰ ਲਈ 2 ਲੱਖ, ਸਿਹੌੜਾ ਐੱਸ. ਸੀ ਕਮਿਊਨਿਟੀ ਸੈਂਟਰ ਦੀ ਉਸਾਰੀ ਲਈ 9 ਲੱਖ, ਬਾਬਰਪੁਰ ਮੇਨ ਰੋਡ ਸਾਈਡ ਛੱਪੜ ਜਾਲੀ ਲਈ 5 ਲੱਖ, ਬੇਰ ਕਲਾਂ ਐਸ.ਸੀ ਕਮਿਊਨਿਟੀ ਸੈਂਟਰ ਲਈ 3 ਲੱਖ, ਪੰਧੇਰ ਖੇੜੀ ਖੇਡ ਮੈਦਾਨ ਉਸਾਰੀ ਲਈ 2 ਲੱਖ, ਗੋਸਲ ਸਟੇਡੀਅਮ ਸ਼ੈੱਡ ਲਈ 4 ਲੱਖ, ਮਾਡਲ ਟਾਊਨ ਗਲੀਆਂ ਦੀ ਉਸਾਰੀ ਲਈ 2 ਲੱਖ, ਰੱਬੋਂ ਉੱਚੀ ਐੱਸ.ਸੀ ਕਮਿਊਨਿਟੀ ਸੈਂਟਰ ਰਿਪੇਅਰ ਲਈ 4 ਲੱਖ, ਰਾਮਗੜ੍ਹ ਸਰਦਾਰਾਂ ਗਲੀਆਂ ਦੀ ਉਸਾਰੀ ਲਈ 7 ਲੱਖ, ਰੱਬੋਂ ਨੀਚੀ ਗਲੀਆਂ ਦੀ ਉਸਾਰੀ ਲਈ 5 ਲੱਖ ਅਤੇ ਸ਼ੀਹਾਂ ਦੌਦ ਪਾਰਕ ਦੀ ਉਸਾਰੀ ਲਈ 5 ਲੱਖ ਰੁਪਏ ਦੀ ਰਾਸੀ ਦੇ ਪੱਤਰ ਵੰਡੇ | ਇਸ ਮੌਕੇ ਪ੍ਰਗਟ ਸਿੰਘ ਸਿਆੜ, ਸਰਪੰਚ ਸਿਕੰਦਰ ਸਿੰਘ ਲਸਾੜਾ ਪੋਹਲੇਵਾਸ, ਸਰਪੰਚ ਲਖਵੀਰ ਸਿੰਘ ਨਿਜ਼ਾਮਪੁਰ, ਚੇਅਰਮੈਨ ਗੁਰਪ੍ਰੀਤ ਸਿੰਘ ਬੇਰਕਲਾਂ, ਕੁਮਟੈਂਟਰ ਗੁਰਪ੍ਰੀਤ ਸਿੰਘ ਬੇਰਕਲਾਂ, ਸਰਪੰਚ ਗੁਰਬਿੰਦਰ ਸਿੰਘ ਬਿੰਦਾ ਬੇਰ ਕਲਾਂ ਸਮੇਤ ਵੱਡੀ ਗਿਣਤੀ ਵਿਚ ਪੰਚਾਇਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ ਸਾਹਨੇਵਾਲ ਵਿਖੇ ਅਚੀਵਰਜ਼ ਡੇ ਮਨਾਇਆ ਅਗਲੀ ਖ਼ਬਰ ਬਾਬਾ ਡਾ. ਦਲਜੀਤ ਸਿੰਘ ਸੋਢੀ ਉਕਸੀ ਦੁਧਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਰੂਪ ਨਗਰ ਦੇ ਜ਼ਿਲ੍ਹਾ ਪ੍ਰਧਾਨ ਨਿਯੁਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।