ਖੰਨਾ, 7 ਮਈ (ਹਰਜਿੰਦਰ ਸਿੰਘ ਲਾਲ)-ਕੋਆਪਰੇਟਿਵ ਬੈਂਕ ਵਲੋਂ ਨਵੇਂ ਐਮ. ਸੀ. ਐਲ. ਲਾਗੂ ਨਾ ਕਰਨ ਦੇ ਰੋਸ ਵਜੋਂ ਦੀ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵਲੋਂ ਪੰਜਾਬ ਦੇ ਹੱਕਾਂ ਦੀ ਰਾਖੀ ਲਈ 7 ਮਈ ਤੋਂ ਲੈ ਕੇ 10 ਮਈ ਤੱਕ ਵਲੋਂ ਹੜਤਾਲ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਫ਼ੈਸਲੇ ਨੂੰ ਲਾਗੂ ਕਰਦਿਆਂ ਅੱਜ ਖੰਨਾ ਵਿਚ ਲਗਪਗ ਸਾਰੀਆਂ ਸੁਸਾਇਟੀਆਂ ਬੰਦ ਰਹੀਆਂ | ਯੂਨੀਅਨ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਖੰਨਾ ਦੀਆਂ ਸਾਰੀਆਂ ਸੁਸਾਇਟੀਆਂ 9 ਮਈ ਤੱਕ ਬੰਦ ਰਹਿਣਗੀਆਂ | ਗੌਰਤਲਬ ਹੈ ਕਿ ਯੂਨੀਅਨ ਵਲੋਂ ਇਸ ਹੜਤਾਲ ਸਬੰਧੀ ਇਕ ਨੋਟਿਸ ਸੁਸਾਇਟੀਆਂ ਦੇ ਗੇਟ ਅੱਗੇ ਲਾਇਆ ਗਿਆ | ਜਿਸ ਵਿਚ ਲਿਖਿਆ ਗਿਆ ਕਿ ਅਗਲਾ ਫ਼ੈਸਲਾ ਆਉਣ ਤੇ ਆਪ ਜੀ ਨੂੰ ਸੂਚਨਾ ਭੇਜ ਦਿੱਤੀ ਜਾਵੇਗੀ | ਉਨ੍ਹੀ ਦੇਰ ਆਪ ਆਪਣੇ ਬਾਕੀ ਜ਼ਰੂਰੀ ਕੰਮ ਕਾਜ ਨੇਪਰੇ ਚੜਾ ਸਕਦੇ ਹੋ | ਇਹ ਹੜਤਾਲ ਰਜਿਸਟਰ ਸਹਿਕਾਰੀ ਸਭਾਵਾਂ ਪੰਜਾਬ ਚੰਡੀਗੜ੍ਹ ਵਲੋਂ ਜਾਰੀ ਨਵੇਂ ਸਕੇਲ ਆਫ਼ ਫ਼ਾਇਨਾਸ ਮੁਹਿੰਮ ਮੁੱਖ ਰੱਖਦੇ ਹੋਏ ਕਿਸਾਨਾਂ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਪਿਛਲੇ 7 ਸਾਲ ਤੋਂ ਇਕ ਸਕੇਲ ਆਫ਼ ਫ਼ਾਇਨਾਸ ਜਾਰੀ ਕੀਤਾ ਗਿਆ ਸੀ | ਸਕੱਤਰ ਸਹਿਕਾਰੀ ਸਭਾਵਾਂ ਵਲੋਂ ਨਵੇਂ ਸਕੇਲ ਆਫ਼ ਦੀਆਂ ਦਰਾਂ ਨਿਰਧਾਰਿਤ ਕੀਤੀਆਂ ਗਈਆਂ | ਪਰ ਬੈਂਕ ਦੀ ਇਮਪਲਾਇਜ ਫੈਡਰੇਸ਼ਨ ਵਲੋਂ ਇਸਨੂੰ ਨਕਾਰਿਆ ਗਿਆ | ਪਰ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਵਲੋਂ 2025 ਦੇ 2026 ਪੁਰਾਣੇ ਸਕੇਲ ਹੀ ਲਾਗੂ ਕੀਤੇ ਗਏ ਜਿਸ ਦੇ ਵਿਰੋਧ ਵਿਚ ਇਹ ਹੜਤਾਲ ਜਾਰੀ ਹੈ |