21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਮਾਮਲਾ ਸੀ. ਐਸ. ਆਰ. ਦੇ ਰੇਟ ਘਟਣ ਕਾਰਨ ਠੇਕੇਦਾਰਾਂ ਵਲੋਂ ਟੈਂਡਰਾਂ ਦੇ ਬਾਈਕਾਟ ਕਰਨ ਦਾ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਡਿਵੀਜ਼ਨ ਖੰਨਾ ਦੇ ਇੰਜੀਨੀਅਰ ਨੂੰ ਠੇਕੇਦਾਰ ਯੂਨੀਅਨ ਨੇ ਦਿੱਤਾ ਮੰਗ ਪੱਤਰ <br/>

ਟੈਂਡਰਾਂ ਦੇ ਰੇਟਾਂ 'ਚ ਸੋਧ ਕਰਨ ਸੰਬੰਧੀ ਜਲ ਸਪਲਾਈ ਸੈਨੀਟੇਸ਼ਨ ਸਬ ਡਿਵੀਜ਼ਨ ਖੰਨਾ ਦੇ ਇੰਜੀਨੀਅਰ ਰਾਏਵਰਿੰਦਰ ਸਿੰਘ ਨੂੰ ਮੰਗ ਪੱਤਰ ਦਿੰਦੇ ਹੋਏ ਯੂਨੀਅਨ ਦੇ ਆਗੂ | ਤਸਵੀਰ : ਸੋਨੀ ਗਿੱਲ <br/> 07-05-2026
ਖੰਨਾ, 6 ਮਈ (ਹਰਜਿੰਦਰ ਸਿੰਘ ਲਾਲ)-ਪੰਜਾਬ ਕੰਟਰੈਕਟ ਯੂਨੀਅਨ ਵਾਟਰ ਸਪਲਾਈ ਸੈਨੀਟੇਸ਼ਨ ਦੇ ਠੇਕੇਦਾਰਾਂ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਸਰਕਾਰੀ ਟੈਂਡਰ ਨਾ ਪਾਉਣ ਦਾ ਫ਼ੈਸਲਾ ਲਿਆ ਹੈ, ਕਿਉਂਕਿ ਟੈਂਡਰਾਂ 'ਚ ਨਵੇਂ ਸੀ. ਐਸ. ਆਰ. ਦੇ ਰੇਟ ਘੱਟ ਹੋਣ ਕਾਰਨ ਸਮੁੱਚੇ ਠੇਕੇਦਾਰਾਂ ਵਿਚ ਹਾਹਾਕਾਰ ਮਚੀ ਹੋਈ ਹੈ, ਜਿਸ ਨੂੰ ਲੈ ਕੇ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਸਮੁੱਚੇ ਠੇਕੇਦਾਰਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ | ਇਸ ਸੰਬੰਧੀ ਅੱਜ ਹੋਈ ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਕੂਕਾ, ਜਸਵੀਰ ਸਿੰਘ ਰੁਪਾਣਾ, ਗੁਰਸਰਨ ਸਿੰਘ ਧਾਲੀਵਾਲ, ਪ੍ਰੇਮ ਕੁਮਾਰ, ਜੱਸੀ ਖਾਨ ਸੰਗਰੂਰ, ਜਤਿੰਦਰ ਸਿੰਘ ਗੁਰਾਇਆ, ਗੁਰਜੰਟ ਸਿੰਘ, ਰਾਕੇਸ਼ ਕੁਮਾਰ ਧੂਰੀ, ਬਲਜੀਤ ਕੁਮਾਰ ਧੂਰੀ, ਪੰਕਜ ਸੁਨਾਮ, ਵਿਜੇ ਕੁਮਾਰ ਸਮਾਣਾ, ਪੁਸ਼ਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਟੈਂਡਰਾਂ ਦੇ ਰੇਟ ਘੱਟ ਪਾਉਣ ਕਾਰਨ ਠੇਕੇਦਾਰਾਂ ਦੇ ਪੱਲੇ ਸਹੀ ਕੰਮ ਕਰਨ ਦੇ ਬਾਵਜੂਦ ਕੁਝ ਵੀ ਪੱਲੇ ਨਹੀਂ ਪੈ ਰਿਹਾ, ਜਿਸ ਕਰਕੇ ਠੇਕੇਦਾਰਾਂ ਨੂੰ ਕੰਮ ਕਰਨ ਦੇ ਬਾਵਜੂਦ ਘਾਟਾ ਝੱਲਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਸੀ ਆਈ ਫਿਟਿੰਗ ਐਕਸੈਸਰੀ, ਸਮਰਸੀਬਲ ਕੇਬਲ, ਮਸ਼ੀਨਰੀ ਪੈਪ, ਡਰਿਲਿੰਗ ਰੇਟ ਆਦਿ ਹੋਰ ਸਮਾਨ ਵਿੱਚ ਵੀ ਮਾਰਕੀਟ ਰੇਟ ਤੇਜ਼ ਹੋਣ ਕਾਰਨ ਅਤੇ ਟੈਂਡਰਾਂ 'ਚ ਰੇਟ ਘੱਟ ਕਾਰਨ ਕੰਮ ਕਰਨ ਵਿਚ ਘਾਟਾ ਪੈਦਾ ਹੈ | ਜਿਸ ਕਾਰਨ ਸਮੁੱਚੇ ਠੇਕੇਦਾਰਾਂ ਨੇ ਟੈਂਡਰਾਂ ਦੇ ਰੇਟ ਸਹੀ ਨਾ ਹੋਣ ਤੱਕ ਟੈਂਡਰ ਨਾ ਪਾਉਣ ਦਾ ਫੈਸਲਾ ਲਿਆ ਹੈ | ਉਨ੍ਹਾਂ ਕਿਹਾ ਕਿ ਸਮੁੱਚੀ ਠੇਕੇਦਾਰ ਯੂਨੀਅਨ ਦੇ ਆਗੂਆਂ ਨੇ ਅੱਜ ਜਲ ਸਪਲਾਈ ਸੈਨੀਟੇਸ਼ਨ ਖੰਨਾ ਸਬ ਡਿਵੀਜ਼ਨ ਦੇ ਇੰਜੀਨੀਅਰ ਰਾਏਵਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਟੈਂਡਰਾਂ ਦੇ ਰੇਟ ਵਧਾਉਣ ਸੰਬੰਧੀ ਗੱਲਬਾਤ ਕੀਤੀ, ਯੂਨੀਅਨ ਆਗੂਆਂ ਵਲੋਂ ਇੰਜੀਨੀਅਰ ਰਾਏ ਵਰਿੰਦਰ ਸਿੰਘ ਖੰਨਾ ਨੂੰ ਮੈਮੋਰੰਡਮ ਵੀ ਦਿੱਤਾ ਗਿਆ, ਇੰਜੀਨੀਅਰ ਨੇ ਯੂਨੀਅਨ ਆਗੂ ਦੀਆਂ ਮੰਗਾਂ ਸੁਣਨ ਉਪਰੰਤ ਵਿਸ਼ਵਾਸ ਦਿਵਾਇਆ ਕਿ ਟੈਂਡਰ ਦੇ ਰੇਟਾਂ 'ਚ ਸੁਧਾਰ ਕਰਨ ਸੰਬੰਧੀ ਯੂਨੀਅਨ ਦੀਆਂ ਮੰਗਾਂ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਇਆ ਜਾਵੇਗਾ |

ਪਿਛਲੀ ਖ਼ਬਰ ਹਲਕਾ ਸਾਹਨੇਵਾਲ ਦੇ 25 ਪਿੰਡਾਂ ਦੇ ਸਰਪੰਚਾਂ ਸਮੇਤ 50 ਪਿੰਡਾਂ ਦੇ ਲੋਕਾਂ ਨੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਡੀ. ਸੀ. ਨੂੰ... ਅਗਲੀ ਖ਼ਬਰ ਡੀ. ਜੀ. ਪੀ ਗੌਰਵ ਯਾਦਵ ਵਲੋਂ ਡੀ. ਐਸ. ਪੀ.ੇੇ ਪਿ੍ਤਪਾਲ ਸਿੰਘ ਸੰਧੂ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।