21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਕਲਗ਼ੀਧਰ ਅਕੈਡਮੀ ਸਕੂਲ ਦੁੱਗਰੀ ਦੇ ਐਨ. ਸੀ. ਸੀ. 19 ਪੰਜਾਬ ਬਟਾਲੀਅਨ ਦੇ ਕੈਡਟਾਂ ਦੀ ਨਵੀਂ ਭਰਤੀ

ਅਜੀਤ ਡੈਸਕ 21-04-2026
ਸਾਹਨੇਵਾਲ, 20 ਅਪ੍ਰੈਲ (ਹਨੀ ਚਾਠਲੀ)-ਪ੍ਰਸਿੱਧ ਪ੍ਰਚਾਰਕ ਅਤੇ ਕਥਾ ਵਾਚਕ ਸੰਤ ਬਾਬਾ ਹਰੀ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਕਲਗ਼ੀਧਰ ਅਕੈਡਮੀ ਦੁੱਗਰੀ ਸਕੂਲ ਵਿਖੇ 19 ਪੰਜਾਬ ਬਟਾਲੀਅਨ ਲੁਧਿਆਣਾ ਦੁਆਰਾ ਸਕੂਲ ਵਿਚ ਚੱਲ ਰਹੇ ਐਨ. ਸੀ. ਸੀ. ਵਿੰਗ ਦੇ ਬੱਚਿਆਂ ਦੀ ਨਵੀਂ ਭਰਤੀ ਜੇ. ਡੀ. ਅਤੇ ਜੇ. ਡਬਲਿਊ. ਵਿਚ ਕੀਤੀ ਗਈ | ਜਿਸ ਵਿੱਚ ਸਕੂਲ ਦੇ ਅੱਠਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਧ-ਚੜ ਕੇ ਹਿੱਸਾ ਲਿਆ, ਤਕਰੀਬਨ 55 ਵਿਦਿਆਰਥੀਆਂ ਨੇ ਸਰੀਰਕ ਫਿਟਨੈੱਸ ਅਤੇ ਲਿਖਤੀ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿਚੋਂ 16 ਲੜਕੇ ਅਤੇ 11 ਲੜਕੀਆਂ ਨੇ ਨਵੀਂ ਭਰਤੀ ਵਿਚ ਆਪਣੀ ਜਗ੍ਹਾ ਬਣਾਈ | ਇਹ ਭਰਤੀ 19 ਪੰਜਾਬ ਦੇ ਕਮਾਂਡਿੰਗ ਅਫ਼ਸਰ ਲੈਫਟੀਨੈਂਟ ਕਰਨਲ ਫੈਜ਼ਾਨ ਜਹੂਰ ਅਤੇ ਸੂਬੇਦਾਰ ਮੇਜਰ ਸੁਖਦੇਵ ਸਿੰਘ ਦੀ ਅਗਵਾਈ ਵਿਚ ਸੂਬੇਦਾਰ ਬਲਵੀਰ ਸਿੰਘ ਅਤੇ ਸੀ. ਐੈੱਚ. ਐੈੱਮ. ਗੁਰਧਿਆਨ ਸਿੰਘ ਦੁਆਰਾ ਯੋਗ ਕੈਡਟਾਂ ਦੀ ਚੋਣ ਕੀਤੀ ਗਈ | ਇਸ ਚੋਣ ਪ੍ਰਕਿਰਿਆ ਸਮੇਂ ਏ. ਐਨ. ਓ. ਗੁਰਦੀਪ ਸਿੰਘ ਹਾਜ਼ਰ ਸਨ | ਇਸ ਮੌਕੇ ਸਕੂਲ ਦੇ ਮੈਨੇਜਰ ਲਖਵੀਰ ਸਿੰਘ ਹਰਾ ਅਤੇ ਸਕੂਲ ਪਿ੍ੰਸੀਪਲ ਭੁਪਿੰਦਰਜੀਤ ਕੌਰ ਬੇਦੀ ਮੌਜੂਦ ਸਨ ਅਤੇ ਉਨ੍ਹਾਂ ਨੇ ਚੁਣੇ ਗਏ ਕੈਡਟਾਂ ਨੂੰ ਵਧਾਈ ਦਿੰਦੇ ਹੋਏ ਆਰਮੀ ਖੇਤਰ ਵਿਚ ਮੱਲ੍ਹਾਂ ਮਾਰਨ ਅਤੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ ਸਿਹਤ ਜਾਗਰੂਕਤਾ ਸੈਸ਼ਨ ਅਗਲੀ ਖ਼ਬਰ ਕਿਸਾਨ ਸਬਜ਼ੀ ਦੀ ਬੰਪਰ ਪੈਦਾਵਾਰ ਕਰ ਕੇ ਫਸੇ, ਨਹੀਂ ਮਿਲ ਰਹੇ ਵਾਜਬ ਭਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।