23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਕਾਂਗਰਸੀ ਆਗੂਆਂ ਦਾ ਸਨਮਾਨ

ਅਜੀਤ ਡੈਸਕ 20-04-2026
ਮਲੌਦ, 19 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਕਾਂਗਰਸ ਮਲੌਦ ਦੇ ਦੂਜੀ ਵਾਰ ਪ੍ਰਧਾਨ ਬਣੇ ਨਿਧੜਕ ਆਗੂ ਗੁਰਮੇਲ ਸਿੰਘ ਗਿੱਲ ਬੇਰਕਲਾਂ, ਅਵਤਾਰ ਸਿੰਘ ਤਾਰੀ ਰਾਮਗੜ੍ਹ ਸਰਦਾਰਾਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਨਿਰਮਲ ਸਿੰਘ ਗੋਗਾ ਚੇਅਰਮੈਨ ਬਲਾਕ ਸੰਮਤੀ ਮਲੌਦ ਅਤੇ ਕਿ੍ਸਨ ਦੇਵ ਜੋਗੀਮਾਜਰਾ ਦਾ ਸਨਮਾਨ ਕੀਤਾ ਗਿਆ | ਉਕਤ ਆਗੂਆਂ ਦਾ ਰਾਜਵਿੰਦਰ ਸਿੰਘ ਸੋਹੀਆਂ ਮੀਤ ਪ੍ਰਧਾਨ ਬਲਾਕ ਕਾਂਗਰਸ ਮਲੌਦ ਵਲੋਂ ਡਾ: ਭੀਮ ਰਾਓ ਅੰਬੇਦਕਰ ਦੀ ਤਸਵੀਰ ਅਤੇ ਸਿਰਪਾਓ ਨਾਲ ਸਨਮਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਹੋ-ਜਿਹੇ ਟਕਸਾਲੀ ਆਗੂਆਂ ਨੂੰ ਪਾਰਟੀ ਦੁਆਰਾ ਮਾਣ ਸਨਮਾਨ ਦੇਣ 2027 ਦੀਆਂ ਚੋਣਾਂ ਲਈ ਇੱਕ ਵਧੀਆ ਟੀਮ ਦਾ ਗਠਨ ਕਰਨਾ ਸ਼ਲਾਘਾਯੋਗ ਫੈਸਲਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ, ਮਾ: ਹਰਬੰਸ ਸਿੰਘ, ਅਕਾਸ ਸਿੰਘ, ਅਵਤਾਰ ਸਿੰਘ ਜਿੱਤਵਾਲ, ਬੂਟਾ ਸਿੰਘ ਸਕੱਤਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਚੋਰਾਂ ਨੇ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ ਅਗਲੀ ਖ਼ਬਰ ਸਾਹਿਤ ਦੀ ਸੁਗੰਧ ਨਾਲ ਮਹਿਕੀ ਸੱਥ ਦੀ ਮਹੀਨਾਵਾਰ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।