13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਡਿਗਰੀ ਵੰਡ ਸਮਾਰੋਹ

ਅਜੀਤ ਡੈਸਕ 15-04-2026
ਦੋਰਾਹਾ, 14 ਅਪ੍ਰੈਲ (ਪੱਤਰ ਪ੍ਰੇਰਕ)-ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਡਾ. ਈਸ਼ਵਰ ਸਿੰਘ ਯਾਦਗਾਰੀ ਹਾਲ ਵਿਖੇ ਡਿਗਰੀਆਂ ਵੰਡਣ ਲਈ ਕਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ | ਜਿਸ ਵਿੱਚ ਵਿਸ਼ਿਸ਼ਟ ਸੇਵਾ ਮੈਡਲ ਨਾਲ਼ ਸਨਮਾਨਿਤ ਕਰਨਲ ਹਰਵਿੰਦਰਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਡਿਗਰੀ ਵੰਡ ਸਮਾਰੋਹ ਵਿੱਚ ਵੱਖ ਵੱਖ ਕਲਾਸਾਂ ਦੇ 133 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ | ਸਮਾਰੋਹ ਦਾ ਆਰੰਭ ਵਿੱਚ ਕਾਲਜ ਦੇ ਸੰਸਥਾਪਕ ਪ੍ਰਧਾਨ ਡਾ. ਈਸ਼ਵਰ ਸਿੰਘ ਦੇ ਬੁੱਤ ਨੂੰ ਮੁੱਖ ਮਹਿਮਾਨ, ਕਾਲਜ ਪ੍ਰਬੰਧਕੀ ਕਮੇਟੀ ਅਹੁਦੇਦਾਰਾਂ ਅਤੇ ਕਾਲਜ ਪਿ੍ੰਸੀਪਲ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਕੀਤਾ ਗਿਆ | ਕਾਲਜ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਉਪਰੰਤ ਕਾਲਜ ਪਿ੍ੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਕਾਲਜ ਦੀਆਂ ਅਕਾਦਮਿਕ ਪ੍ਰਾਪਤੀਆਂ ਦੀ ਮੁਕੰਮਲ ਰਿਪੋਰਟ ਪੇਸ਼ ਕੀਤੀ | ਕੋ-ਆਰਡੀਨੇਟਰ ਪ੍ਰੋ. ਰਣਜੀਤ ਕੌਰ, ਸਹਾਇਕ ਕੋ-ਆਰਡੀਨੇਟਰ ਡਾ. ਨਿਰਲੇਪ ਕੌਰ ਅਤੇ ਡਾ. ਅਮਨਦੀਪ ਕੁਲਾਰ ਦੀ ਅਗਵਾਈ ਹੇਠ ਕਰਵਾਏ ਗਏ, ਇਸ ਡਿਗਰੀ ਵੰਡ ਸਮਾਰੋਹ ਵਿੱਚ ਵਿੱਦਿਅਕ ਸੈਸ਼ਨਾਂ 2024 2025 ਦੌਰਾਨ ਪਰੀਖਿਆਵਾਂ ਪਾਸ ਕਰਨ ਵਾਲੇ ਵਿਭਿੰਨ ਫ਼ੈਕਲਟੀਆਂ ਦੇ 133 ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ | ਡਿਗਰੀਆਂ ਤੋਂ ਇਲਾਵਾ ਅਕਾਦਮਿਕ, ਸੱਭਿਆਚਾਰਕ ਤੇ ਖੇਡਾਂ ਦੇ ਖੇਤਰ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲ਼ੇ ਕਾਲਜ ਵਿਦਿਆਰਥੀਆਂ ਮਨਿਕਾ ਨੂੰ 'ਰੋਲ ਆਫ਼ ਆਨਰ', ਨਵਨੀਤ ਕੌਰ ਅਤੇ ਸਾਕਸ਼ੀ ਨਿਥਾਨੀ ਨੂੰ 'ਸਟੂਡੈਂਟ ਆਫ਼ ਦਾ ਯੀਅਰ' ਅਤੇ ਰੋਹਿਤ ਕੁਮਾਰ, ਯੁਵਰਾਜ ਸਿੰਘ, ਅਦਿਤਯ, ਸੁਰੀਤਾ ਮਸੀਹ, ਅਨੀਰੁਧ, ਅਭਿਯ, ਗੋਬਿੰਦ ਕੁਮਾਰ, ਬਲਜਿੰਦਰ ਸਿੰਘ ਅਤੇ ਸ਼ਿਵਮ ਕੁਮਾਰ ਨੂੰ 'ਕਾਲਜ ਕਲਰ' ਨਾਲ਼ ਸਨਮਾਨਿਆ ਗਿਆ | ਮੁੱਖ-ਮਹਿਮਾਨ ਕਰਨਲ ਹਰਵਿੰਦਰਪਾਲ ਸਿੰਘ ਨੇ ਡਿਗਰੀਆਂ ਪ੍ਰਾਪਤ ਕਰਨ ਲਈ ਮੁਬਾਰਕਬਾਦ ਦਿੰਦਿਆਂ ਨਸ਼ਿਆਂ ਤੋਂ ਦੂਰ ਰਹਿ ਕੇ ਜੀਵਨ ਵਿੱਚ ਵਡੇਰੀਆਂ ਸਫ਼ਲਤਾਵਾਂ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਦਿਆਂ ਨਵੇਂ ਤਕਨੀਕੀ ਅਤੇ ਮਸਨੂਈ ਬੁੱਧੀ ਦੇ ਦੌਰ ਵਿੱਚ ਆਪਣੇ ਆਪ ਨੂੰ ਨਵੀਨ ਸੰਭਾਵਨਾਵਾਂ ਦੇ ਹਾਣ ਦਾ ਬਣਨ ਲਈ ਪ੍ਰੇਰਿਆ | ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਸੀ. ਮੀਤ ਪ੍ਰਧਾਨ ਸਰਤਾਜ ਢਿੱਲੋਂ, ਮੀਤ ਪ੍ਰਧਾਨ ਮਾਨਿਕ ਰੰਧਾਵਾ, ਜਰਨਲ ਸਕੱਤਰ ਡਾ. ਪਵਿੱਤਰਪਾਲ ਸਿੰਘ ਪਾਂਗਲੀ, ਪਿ੍ੰਸੀਪਲ ਡਾ. ਸਰਵਜੀਤ ਕੌਰ ਬਰਾੜ ਅਤੇ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਵਲੋਂ ਮੁੱਖ ਮਹਿਮਾਨ ਨੂੰ ਸਨਮਾਨ ਚਿੰਨਭੇਂਟ ਕੀਤੇ ਗਏ | ਇਸ ਅਵਸਰ 'ਤੇ ਪੰਜਾਬੀ ਵਿਭਾਗ ਵੱਲੋਂ ਪਿਛਲੇ ਵਿੱਦਿਅਕ ਵਰੇ੍ਹ ਦੌਰਾਨ ਕਰਵਾਏ ਗਏ ਸੈਮੀਨਾਰ ਦੀ ਕਿਤਾਬ ਮੁੱਖ ਸੰਪਾਦਕ ਡਾ. ਸਰਵਜੀਤ ਕੌਰ ਬਰਾੜ, ਸਹਿ ਸੰਪਾਦਕਾਂ ਡਾ. ਸੋਮਪਾਲ ਹੀਰਾ, ਡਾ. ਗੁਰਪ੍ਰੀਤ ਸਿੰਘ ਅਤੇ ਪ੍ਰੋ. ਹਰਪ੍ਰੀਤ ਕੌਰ ਕਾਹਲੋਂ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤੀ ਗਈ | ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ |
ਮੰਚ ਸੰਚਾਲਕ ਦੀ ਭੂਮਿਕਾ ਡਾ. ਲਵਲੀਨ ਬੈਂਸ, ਡਾ. ਨਿਧੀ ਸਰੂਪ ਅਤੇ ਪ੍ਰੋ. ਦੀਪਾਲੀ ਆਰੋੜਾ ਨੇ ਅਦਾ ਕੀਤੀ | ਇਸ ਸਮੇਂ ਕਾਲਜ ਕਮੇਟੀ ਮੈਂਬਰ ਕਰਨਲ ਰੁਪਿੰਦਰ ਸਿੰਘ ਬਰਾੜ, ਰੂਪਇੰਦਰ ਕੌਰ ਬਰਾੜ, ਹਰਜੀਵਨਪਾਲ ਸਿੰਘ ਗਿੱਲ ਤੇ ਉਨਾਂ ਦੀ ਸੁਪਤਨੀ, ਸ਼ਿਵ ਕੁਮਾਰ ਸੋਨੀ, ਚਰਨਜੀਤ ਸਿੰਘ ਖ਼ਾਲਸਾ, ਨਵਨੀਤ ਸਿੰਘ ਮਾਂਗਟ, ਰਵਿੰਦਰ ਸਿੰਘ ਮਲਹਾਂਸ, ਡਾ. ਜੈਸਮੀਨ ਸ਼ਾਹ, ਜੋਗਿੰਦਰ ਸਿੰਘ ਓਬਰਾਏ, ਭੁਪਿੰਦਰ ਓਬਰਾਏ, ਐਡਵੋਕੇਟ ਅਭੈ ਬੈਕਟਰ, ਹਰਿੰਦਰ ਸਿੰਘ ਗਰੇਵਾਲ, ਰੁਪਿੰਦਰ ਕੌਰ ਗਰੇਵਾਲ, ਹਰਬੰਸ ਸਿੰਘ ਕਾਹਲੋਂ, ਗੁਨਤਾਸ ਸਿੰਘ ਕਾਹਲੋਂ, ਸੋਨੀ ਸਿੱਧੂ, ਸਾਬਕਾ ਪਿ੍ੰਸੀਪਲ ਡਾ. ਨਰਿੰਦਰ ਸਿੰਘ ਸਿੱਧੂ, ਪਿ੍ੰਸੀਪਲ ਡਾ. ਨੀਨਾ ਸੇਠ ਪਜਨੀ, ਸੁਖਪਾਲ ਸਿੰਘ ਧਾਰਨੀ ਆਦਿ ਸ਼ਾਮਿਲ ਹੋਏ |
ਪਿਛਲੀ ਖ਼ਬਰ ਕਾਂਗਰਸ ਨੇ ਡਾ. ਭੀਮ ਰਾਉ ਅੰਬੇਡਕਰ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।