24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਕੋਆਪਰੇਟਿਵ ਸੋਸਾਇਟੀ ਜੰਡਿਆਲੀ ਗਿੱਲਾਂ ਦਾ 100 ਸਾਲਾ ਸਮਾਰੋਹ ਮਨਾਇਆ

ਅਜੀਤ ਡੈਸਕ 12-04-2026
ਕੁਹਾੜਾ, 11 ਅਪ੍ਰੈਲ (ਸੰਦੀਪ ਸਿੰਘ ਕੁਹਾੜਾ) -ਕੋਆਪਰੇਟਿਵ ਐਗਰੀਕਲਚਰਲ ਮਲਟੀਪਰਪਜ਼ ਸੋਸਾਇਟੀ ਜੰਡਿਆਲੀ ਗਿੱਲਾਂ ਨੇ ਆਪਣਾ 100 ਸਾਲਾਂ ਸਮਾਰੋਹ ਬੜੀ ਧੂਮਧਾਮ ਨਾਲ ਮਨਾਇਆ | ਇਸ ਮੌਕੇ ਸੀਨੀਅਰ ਆਡੀਟਰ ਗੁਰਦਰਸ਼ਨ ਸਿੰਘ ਅਤੇ ਹਰਬਾਗ ਸਿੰਘ ਗਿੱਲ ਸੀਨੀਅਰ ਐਡਵੋਕੇਟ ਵਲੋਂ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਗਈ | ਸਮਾਗਮ ਵਿਚ ਇੰਸਪੈਕਟਰ ਈਸ਼ਵਿੰਦਰ ਸਿੰਘ, ਇੰਸਪੈਕਟਰ ਪੁਨੀਤ, ਮਨਜਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸਮਾਗਮ ਦੌਰਾਨ ਮੈਂਬਰਾਂ ਦਾ ਸਵਾਗਤ ਸੋਸਾਇਟੀ ਦੇ ਪ੍ਰਧਾਨ ਧਰਮਜੀਤ ਸਿੰਘ ਗਿੱਲ ਤੇ ਸਕੱਤਰ ਜਗਮੀਤ ਸਿੰਘ ਗਿੱਲ ਵਲੋਂ ਕੀਤਾ ਗਿਆ | ਇਸ ਮੌਕੇ ਸੁਖਵਿੰਦਰ ਸਿੰਘ ਕੁਹਾੜਾ ਸਰਪ੍ਰਸਤ ਮੁਲਾਜ਼ਮ ਯੂਨੀਅਨ, ਰੀਤਕਮਲ ਸਿੰਘ ਸਕੱਤਰ ਕਨੇਚ, ਸਿਮਰਨਜੀਤ ਸਿੰਘ ਸਕੱਤਰ ਸਾਹਬਾਣਾ, ਹਰਿੰਦਰ ਸਿੰਘ ਸਕੱਤਰ ਲੱਖੋਵਾਲ, ਗੁਰਦੀਪ ਸਿੰਘ ਸਕੱਤਰ ਪਹਾੜੂਵਾਲ, ਵੀ ਹਾਜ਼ਰ ਸਨ | ਇਸ ਮੌਕੇ ਗੁਰਦਰਸ਼ਨ ਸਿੰਘ ਸੀਨੀਅਰ ਆਡੀਟਰ ਨੇ ਸੋਸਾਇਟੀ ਦੀਆਂ 100 ਸਾਲਾਂ ਦੀਆਂ ਉਪਲਬਧੀਆਂ ਦੀ ਸਹਾਰਨਾ ਕਰਦੇ ਹੋਏ ਕਿਹਾ ਕਿ ਸਹਿਕਾਰੀ ਸੰਸਥਾਵਾਂ ਕਿਸਾਨਾਂ ਦੀ ਤਰੱਕੀ ਵਿਚ ਵੱਡਾ ਯੋਗਦਾਨ ਨਿਭਾਉਂਦੀਆਂ ਹਨ | ਉਨ੍ਹਾਂ ਨੇ ਮੈਨੇਜਿੰਗ ਕਮੇਟੀ ਅਤੇ ਸਭਾ ਦੇ ਮੈਂਬਰਾਂ ਦੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਸਾਬਕਾ ਸਰਪੰਚ ਉਦੇਰਾਜ ਸਿੰਘ ਗਿੱਲ, ਮਾਸਟਰ ਅਮਰਪਾਲ ਸਿੰਘ, ਹਰਿੰਦਰਪਾਲ ਸਿੰਘ ਗਿੱਲ, ਜਸਪ੍ਰੀਤ ਸਿੰਘ ਜੱਸਾ ਸਮੇਤ ਪਿੰਡ ਦੇ ਵਿਅਕਤੀਆਂ ਤੋਂ ਇਲਾਵਾ ਰਾਮਗੜ੍ਹ ਤੇ ਜੰਡਿਆਲੀ ਪਿੰਡ ਨਾਲ ਸੰਬੰਧਿਤ ਸੋਸਾਇਟੀ ਦੇ ਮੈਂਬਰਾਂ ਵਲੋਂ ਸ਼ਮੂਲੀਅਤ ਕੀਤੀ ਗਈ |
ਪਿਛਲੀ ਖ਼ਬਰ ਬਲਾਕ ਮਲੌਦ ਦੇ ਸੀਨੀਅਰ ਆਗੂ ਜ਼ਿਲ੍ਹਾ ਕਮੇਟੀ 'ਚ ਸ਼ਾਮਿਲ ਅਗਲੀ ਖ਼ਬਰ ਨਗਰ ਕੌਂਸਲ ਪ੍ਰਧਾਨ ਕੁੰਦਰਾ ਨੇ ਜਿੰਮ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।