23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਯੂਥ ਆਗੂ ਸੁਲਤਾਨ ਮੁਹੰਮਦ ਚੱਕ ਸਰਾਏ ਵਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਦਾ ਸਨਮਾਨ

ਅਜੀਤ ਡੈਸਕ 12-04-2026
ਬੀਜਾ, 11 ਅਪ੍ਰੈਲ (ਅਵਤਾਰ ਸਿੰਘ ਜੰਟੀ ਮਾਨ)-ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਵੱਲੋਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੁਭਾਵਾਂ ਬਦਲੇ ਬੀਜੇਪੀ ਦੇ ਸੀਨੀਅਰ ਆਗੂ ਸੁਲਤਾਨ ਮੁਹੰਮਦ ਚੱਕ ਸਰਾਏ ਵਲੋਂ ਸਨਮਾਨ ਚਿੰਨ ਨਾਲ ਵਿਸ਼ੇਸ਼ ਸਨਮਾਨਿਤ ਕੀਤਾ | ਇਸ ਸਮੇਂ ਸੁਲਤਾਨ ਮੁਹੰਮਦ ਨੇ ਕਿਹਾ ਕਿ ਪੁਲਿਸ ਜ਼ਿਲ•ਾ ਖੰਨਾ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਜੇ ਬੁਲੰਦ ਕੀਤਾ ਤਾਂ ਉਹ ਭੁਪਿੰਦਰ ਸਿੰਘ ਚੀਮਾ ਦੀ ਮਿਹਨਤ ਦੀ ਬਦੌਲਤ ਬੁਲੰਦ ਹੋਇਆ ਹੈ | ਭਾਰਤੀ ਜਨਤਾ ਪਾਰਟੀ ਦੇ ਹਰ ਵਰਕਰ ਅਤੇ ਅਹੁਦੇਦਾਰਾਂ ਨਾਲ ਚੰਗੇ ਮਾੜੇ ਸਮੇਂ ਵਿੱਚ ਭੁਪਿੰਦਰ ਸਿੰਘ ਚੀਮਾਖੜਦੇ ਨਜ਼ਰ ਆਉਂਦੇ ਹਨ | ਇਹਨਾਂ ਕਿਹਾ ਕਿ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਵੱਲੋਂ ਪੁਲਿਸ ਜਿਲਾ ਖੰਨਾ ਵਿਖੇ ਭਾਰਤੀ ਜਨਤਾ ਪਾਰਟੀ ਦਾ ਦਫ਼ਤਰ ਖੋਲਿਆ ਗਿਆ ਹੈ | ਇਸ ਦਫ਼ਤਰ ਵਿੱਚ ਹਰ ਇੱਕ ਵਿਅਕਤੀ ਦੀ ਮੁਸ਼ਕਿਲ ਸੁਣੀ ਜਾਵੇਗੀ | ਇਸ ਸਮੇਂ ਭੁਪਿੰਦਰ ਚੀਮਾ ਨੇ ਕਿਹਾ ਕਿ ਨੌਜਵਾਨ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ | ਹਰ ਇੱਕ ਨੌਜਵਾਨ ਨੂੰ ਪਾਰਟੀ ਪ੍ਰਤੀ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ | ਇਸ ਸਮਾਗਮ ਮੌਕੇ ਯੂਥ ਦੇ ਜ਼ਿਲਾ ਪ੍ਰਧਾਨ ਬਲਜੀਤ ਸਿੰਘ ਰਾਏ ਮੰਜਾਲੀ, ਸਤਨਾਮ ਸਿੰਘ ਲੋਪੋ, ਕਮਲ ਮਾਂਗਟ ਸਮੇਤ ਹਾਜ਼ਰ ਸਨ |
ਪਿਛਲੀ ਖ਼ਬਰ ਅਮਨ ਕਟਾਰੀਆ ਫਿਰ ਬਣੇ ਕਾਂਗਰਸ ਦੇ ਜ਼ਿਲ੍ਹਾ ਉਪ-ਪ੍ਰਧਾਨ • ਕੋਟਲੀ, ਲੱਖਾ ਤੇ ਮਿੰਟੂ ਦਾ ਧੰਨਵਾਦ ਅਗਲੀ ਖ਼ਬਰ ਗਿੱਲ ਬੇਰਕਲਾਂ ਦਾ ਦੂਜੀ ਵਾਰ ਮਲੌਦ ਬਲਾਕ ਪ੍ਰਧਾਨ ਬਣਨ 'ਤੇ ਸਾਬਕਾ ਵਿਧਾਇਕ ਨੇ ਮੂੰਹ ਮਿੱਠਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।