23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਗੁਰਦੁਆਰਾ ਕਿ੍ਪਾਨ ਭੇਟ ਸਾਹਿਬ ਵਿਖੇ ਬਾਬਾ ਗੁਰਦਿਆਲ ਸਿੰਘ ਦੀ ਬਰਸੀ ਸ਼ਰਧਾ ਨਾਲ ਮਨਾਈ

ਅਜੀਤ ਡੈਸਕ 12-04-2026
ਮਾਛੀਵਾੜਾ ਸਾਹਿਬ, 11 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਸੰਤ ਬਾਬਾ ਗੁਰਦਿਆਲ ਸਿੰਘ ਦੀ ਸਲਾਨਾ ਬਰਸੀ ਇਤਿਹਾਸਕ ਗੁਰਦੁਆਰਾ ਸ਼੍ਰੀ ਕਿ੍ਪਾਨ ਭੇਂਟ ਸਾਹਿਬ ਵਿਖੇ ਮੁੱਖ ਸੇਵਾਦਾਰ ਜਥੇ. ਸਰਵਣ ਸਿੰਘ ਰਸਾਲਦਾਰ ਦੀ ਅਗਵਾਈ ਵਿਚ ਸੰਗਤਾਂ ਵਲੋਂ ਬੜੀ ਸ਼ਰਧਾ ਨਾਲ ਮਨਾਈ ਗਈ | ਗੁਰਦੁਆਰਾ ਸਾਹਿਬ ਵਿਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਸਵਾ ਮਹੀਨੇ ਦੀ ਲੜੀ ਭੋਗ ਪਾਉਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਹਜ਼ੂਰੀ ਰਾਗੀ ਭਾਈ ਜਸਦੇਵ ਸਿੰਘ, ਬਾਬਾ ਬਲਦੇਵ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਰਸਮਈ ਕੀਰਤਨ ਕੀਤਾ ਅਤੇ ਦਿਲਬਾਗ ਸਿੰਘ ਵਲਟੋਹਾ ਨੇ ਕਵੀਸ਼ਰੀ ਪੇਸ਼ ਕੀਤੀ | ਸਮਾਗਮ ਵਿਚ ਉਚੇਚੇ ਤੌਰ 'ਤੇ ਪੁੱਜੇ ਅੰਤਰਰਾਸ਼ਟਰੀ ਕਵੀਸ਼ਰੀ ਜਥਾ ਭਾਈ ਗੁਰਮੁਖ ਸਿੰਘ ਐੈੱਮ. ਏ. ਨੇ ਸਾਥੀ ਦਲਜੀਤ ਸਿੰਘ ਸੇਖਵਾਂ, ਰਣਜੀਤ ਸਿੰਘ ਚੀਮਾ, ਜੁਗਰਾਜ ਸਿੰਘ ਨਾਲ ਮਿਲ ਕੇ ਸ਼ਹੀਦ ਬਾਬਾ ਤਾਰਾ ਸਿੰਘ ਦਾ ਪ੍ਰਸੰਗ ਸੁਣਾਇਆ ਅਤੇ ਸੰਗਤਾਂ ਨੂੰ ਉਚੇਚੇ ਤੌਰ 'ਤੇ 'ਮੈਂ ਹੈਰਾਨ ਹਾਂ ਗੁਜਰੀ ਦੇ ਸੋਹਲ ਚੰਨਾ, ਨੀਂਦ ਸੂਲਾਂ 'ਤੇ ਕਿਸ ਤਰ੍ਹਾਂ ਆਈ ਤੈਨੂੰ' ਪੇਸ਼ ਕਰ ਕੇ ਸੰਗਤਾਂ ਵਿਚ ਜੋਸ਼ ਭਰ ਦਿੱਤਾ | ਜਥੇਦਾਰ ਬਾਬਾ ਸਰਵਣ ਸਿੰਘ ਨੇ ਦੱਸਿਆ ਕਿ 14 ਅਪ੍ਰੈਲ ਨੂੰ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਾਉਣ ਉਪਰੰਤ ਅੰਮਿ੍ਤ ਸੰਚਾਰ ਕੀਤਾ ਜਾਵੇਗਾ | ਸਟੇਜ ਦੀ ਕਾਰਵਾਈ ਡਾਇਰੈਕਟਰ ਗੁਰਮੁਖ ਦੀਪ ਨੇ ਚਲਾਈ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਜੱਸੋਵਾਲ, ਜਥੇਦਾਰ ਸਵਰਨਜੀਤ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ, ਮੈਨੇਜਰ ਜਸਵੀਰ ਸਿੰਘ ਮੰਗਲੀ, ਬਾਬਾ ਮੋਹਣ ਸਿੰਘ, ਕਥਾ ਵਾਚਕ ਇਕਨਾਮ ਸਿੰਘ, ਬਾਬਾ ਅਨੋਖ ਸਿੰਘ, ਨੰਬਰਦਾਰ ਗੁਰਨਾਮ ਸਿੰਘ ਨਾਗਰਾ, ਜਸਦੇਵ ਸਿੰਘ ਬਿੱਟੂ, ਸੁਰਜੀਤ ਸਿੰਘ ਮਾਂਗਟ, ਸੁਖਪਾਲ ਸਿੰਘ ਭੈਰੋ ਮਾਜਰਾ, ਬੇਅੰਤ ਸਿੰਘ ਮਾਂਗਟ, ਅਮਰਜੀਤ ਸਿੰਘ ਬਾਲਿਓਾ, ਕਰਮਜੀਤ ਗਿੱਲ ਬਾਲਿਓਾ, ਸੁਖਵਿੰਦਰ ਸਿੰਘ ਸੁੱਖਾ ਪਵਾਤ, ਸੁਜਾਨ ਸਿੰਘ ਮੰਜਾਲੀਆਂ, ਇਸ਼ਟਪਾਲ ਸਿੰਘ ਸੋਢੀ, ਮਨਮੋਹਣ ਸਿੰਘ ਖੇੜਾ, ਸੁਖਵਿੰਦਰ ਸਿੰਘ ਗਰੇਵਾਲ, ਨੰਬਰਦਾਰ ਸੁਖਪਾਲ ਸਿੰਘ ਬੈਨੀਪਾਲ, ਕਰਮਜੀਤ ਸਿੰਘ ਮਾਂਗਟ, ਪਰਮਿੰਦਰ ਸਿੰਘ ਲਾਡੀ, ਗੁਰਨਾਮ ਸਿੰਘ ਖ਼ਾਲਸਾ, ਜਸਵਿੰਦਰ ਸਿੰਘ ਜੋਇਆ, ਬੀਬੀ ਗੁਰਪ੍ਰੀਤ ਕੌਰ ਝੱਜ, ਦਲਜੀਤ ਕੌਰ ਲੋਟੇ, ਰਛਪਾਲ ਕੌਰ ਬਾਲਿਓਾ ਵੀ ਮੌਜੂਦ ਸਨ | ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਸਰਵਣ ਸਿੰਘ ਵਲੋਂ ਆਏ ਰਾਗੀ ਜਥਿਆਂ ਅਤੇ ਸੰਤਾਂ, ਮਹਾਂਪੁਰਸ਼ਾਂ ਨੂੰ ਸਿਰੋਪਾਓ ਵੀ ਭੇਂਟ ਕੀਤੇ | ਸਮਾਗਮ ਤੋਂ ਬਾਅਦ ਜਿੱਥੇ ਜੁਝਾਰੂ ਸਿੰਘਾਂ ਨੇ ਗਤਕਾਬਾਜ਼ੀ ਦੇ ਜੌਹਰ ਦਿਖਾਏ | ਆਈਆਂ ਸੰਗਤਾਂ ਲਈ ਅਤੁੱਟ ਲੰਗਰ ਵੀ ਵਰਤਾਇਆ ਗਿਆ |
ਪਿਛਲੀ ਖ਼ਬਰ ਗਿੱਲ ਬੇਰਕਲਾਂ ਦਾ ਦੂਜੀ ਵਾਰ ਮਲੌਦ ਬਲਾਕ ਪ੍ਰਧਾਨ ਬਣਨ 'ਤੇ ਸਾਬਕਾ ਵਿਧਾਇਕ ਨੇ ਮੂੰਹ ਮਿੱਠਾ ਕਰਵਾਇਆ ਅਗਲੀ ਖ਼ਬਰ ਪੈਨਸ਼ਨਰ ਕਾਮਿਆਂ ਨੇ ਵਧੀਕ ਨਿਗਰਾਨ ਇੰਜ. ਨੂੰ ਮੰਗ ਪੱਤਰ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।