23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਗੁਰਦੁਆਰਾ ਬਾਬਾ ਸਿੱਧਸਰ ਸਾਹਿਬ ਪਿੰਡ ਕਦੋਂ ਦੀ ਨਵੀਂ ਇਮਾਰਤ ਦਾ ਨਿਰਮਾਣ ਕਾਰਜ ਸ਼ੁਰੂ

ਅਜੀਤ ਡੈਸਕ 12-04-2026
ਦੋਰਾਹਾ, 11 ਅਪ੍ਰੈਲ ਮਨਜੀਤ ਸਿੰਘ ਗਿੱਲ-ਦੋਰਾਹਾ ਲਾਗਲੇ ਪਿੰਡ ਕਦੋਂ ਵਿਖੇ ਗੁਰਦੁਆਰਾ ਬਾਬਾ ਸਿੱਧਸਰ ਸਾਹਿਬ ਦੀ ਨਵੀਂ ਇਮਾਰਤ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਹੈ | ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਜਵੀਰ ਸਿੰਘ ਰਾਜੀ, ਐਡਵੋਕੇਟ ਪਰਮਜੀਤ ਸਿੰਘ ਮੁੰਡੀ, ਸਾਬਕਾ ਸਰਪੰਚ ਪਰਮਿੰਦਰ ਸਿੰਘ ਕਾਲਾ ਅਤੇ ਆੜ੍ਹਤੀ ਰਘਵੀਰ ਸਿੰਘ ਕਦੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਸਮੇਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਅਤੇ ਸੰਗਤਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਵੀਨੀਕਰਨ ਕਰਕੇ ਨਵੀਂ ਦਿੱਖ ਦਿੱਤੀ ਜਾਵੇਗੀ | ਜਿਸ ਅਨੁਸਾਰ ਨਵੀਂ ਇਮਾਰਤ ਵਿੱਚ ਲੰਗਰ ਹਾਲ ਅਤੇ ਵਿਸ਼ਾਲ ਦਰਬਾਰ ਸਾਹਿਬ ਦਾ ਨਿਰਮਾਣ ਪ੍ਰਬੰਧਕੀ ਕਮੇਟੀ ਗਰਾਮ ਪੰਚਾਇਤ ਤੇ ਨਗਰ ਵਿੱਚ ਕੰਮ ਕਰ ਰਹੀਆਂ ਵੱਖ ਵੱਖ ਸੰਸਥਾਵਾਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੱਸਦੇ ਪਿੰਡ ਵਾਸੀਆਂ ਅਤੇ ਇਸ ਧਾਰਮਿਕ ਅਸਥਾਨ ਪ੍ਰਤੀ ਆਸਥਾ ਰੱਖਣ ਵਾਲੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ | ਉਨ੍ਹਾਂ ਨਗਰ ਦੀ ਮਿੱਟੀ ਨਾਲ ਮੋਹ ਰੱਖਣ ਅਤੇ ਬਾਬਾ ਸਿੱਧ ਸਤੀ ਦੇ ਅਸਥਾਨ ਪ੍ਰਤੀ ਵਿਸ਼ਵਾਸ ਰੱਖਣ ਵਾਲੀਆਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਿਰਮਾਣ ਕਾਰਜ ਵਿੱਚ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਕਿ ਇਹ ਵਿਸ਼ਾਲ ਕਾਰਜ ਸਮੇਂ ਸਿਰ ਪੂਰਾ ਕੀਤਾ ਜਾ ਸਕੇ | ਇਸ ਮੌਕੇ ਚਰਨਜੀਤ ਸਿੰਘ ਚੰਨਾ, ਜਸਕੀਰਤ ਸਿੰਘ ਬੱਗਾ, ਸ਼ਿੰਗਾਰਾ ਸਿੰਘ, ਸੁਖਦੇਵ ਸਿੰਘ ਪਿਲੀ, ਗੁਰਜੰਟ ਸਿੰਘ, ਗੁਰਦੀਪ ਸਿੰਘ ਪੰਚ, ਜਗਜੀਤ ਸਿੰਘ ਫ਼ੌਜੀ, ਕੁਲਵਿੰਦਰ ਸਿੰਘ, ਮਨਦੀਪ ਸਿੰਘ ਪੰਚ, ਗੁਰਮੇਲ ਸਿੰਘ ਪਾਠੀ, ਜਗਦੇਵ ਸਿੰਘ, ਮੇਵਾ ਸਿੰਘ, ਜੰਗ ਸਿੰਘ, ਦਰਸਨ ਸਿੰਘ, ਰਘਵੀਰ ਸਿੰਘ ਗੋਲਾ, ਅਮਰੀਕ ਸਿੰਘ ਇਟਲੀ, ਰਣਜੀਤ ਸਿੰਘ, ਧੀਰ ਸਿੰਘ ਅਤੇ ਜੱਸੀ ਕਦੋਂ ਹਾਜ਼ਰ ਸਨ |
ਪਿਛਲੀ ਖ਼ਬਰ ਗੁ. ਕਰਮਸਰ ਰਾੜਾ ਸਾਹਿਬ ਵਿਖੇ 14 ਅਪ੍ਰੈਲ ਨੂੰ ਮਨਾਇਆ ਜਾਵੇਗਾ ਖਾਲਸਾ ਸਾਜਨਾ ਦਿਵਸ ਤੇ (ਵਿਸਾਖੀ) ਦਾ ਦਿਹਾੜਾ ਪ੍ਰਬੰ... ਅਗਲੀ ਖ਼ਬਰ ਚੇਅਰਮੈਨ ਨਿਰਮਲ ਸਿੰਘ ਗੋਗਾ ਨੇ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।