22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਪੁਲਿਸ ਵਲੋਂ ਸਾਬਤ ਸੂਰਤ ਦਸਤਾਰਧਾਰੀ ਸਿੱਖ ਦਾ ਬਿਨਾਂ ਹੈਲਮਟ ਚਲਾਨ ਕੱਟੇ ਜਾਣ 'ਤੇ ਭੜਕੇ ਭਾਜਪਾ ਆਗੂ ਪਿ੍ਤਪਾਲ ਸਿੰਘ ਬੱਲੀਏਵਾਲ

ਅਜੀਤ ਡੈਸਕ 12-04-2026
ਸਾਹਨੇਵਾਲ, 11 ਅਪ੍ਰੈਲ (ਅਮਰਜੀਤ ਸਿੰਘ ਮੰਗਲੀ)-ਪੰਜਾਬ ਪੁਲਿਸ ਵਲੋਂ ਇੱਕ ਸਾਬਤ ਸੂਰਤ ਦਰਸਾਤਧਾਰੀ ਸਿੱਖ ਅਧਿਆਪਕ ਜਗਜੀਤ ਸਿੰਘ ਮਾਨ ਦਾ ਬਿਨਾਂ ਹੈਲਮਟ ਚਲਾਨ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਤੇ ਭਾਜਪਾ ਪੰਜਾਬ ਦੇ ਬੁਲਾਰੇ ਪਿ੍ਤਪਾਲ ਸਿੰਘ ਬਲੀਏਵਾਲ ਨੇ ਸਖ਼ਤ ਇਤਰਾਜ਼ ਜਤਾਇਆ ਹੈ | ਪੰਜਾਬ ਦੀ ਮੌਜੂਦਾ ਆਪ ਸਰਕਾਰ ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਬਲੀਏਵਾਲ ਨੇ ਕਿਹਾ ਕਿ ਇੱਕ ਪਾਸੇ ਆਪ ਸਰਕਾਰ ਖ਼ਾਲਸਾ ਸਾਜਨਾ ਦਿਵਸ ਤੇ ਸਰਕਾਰ ਬੇਅਦਬੀ ਕਾਨੂੰਨ ਬਾਰੇ ਸਪੈਸ਼ਲ ਸੈਸ਼ਨ ਬੁਲਾ ਰਹੀ ਹੈ | ਦੂਜੇ ਪਾਸੇ ਪੰਜਾਬ ਅੰਦਰ ਪੁਲਿਸ ਸਾਬਤ ਸੂਰਤ ਸਿੱਖ ਦਾ ਦਸਤਾਰ ਸਜਾਉਣ ਤੇ ਹੈਲਮਟ ਨਾ ਪਾਉਣ ਕਰ ਕੇ ਚਲਾਨ ਕੱਟ ਰਹੀ ਹੈ | ਕੀ ਹੁਣ ਸਿੱਖ ਨੂੰ ਦਸਤਾਰ ਸਜਾਉਣ ਵੀ ਪੰਜਾਬ ਅਪਰਾਧ ਹੋ ਗਿਆ? ਬਲੀਏਵਾਲ ਨੇ ਕਿਹਾ ਸਰਕਾਰ ਜੀ ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਇਸ ਦਸਤਾਰ ਸਜਾਉਣ ਲਈ ਗੁਰੂ ਕਾਲ ਤੋਂ ਲੈ ਕੇ ਹੁਣ ਤਕ ਅਸੀਂ ਕਿੰਨੀਆਂ ਕੁਰਬਾਨੀਆਂ ਕੀਤੀਆਂ ਹਨ | ਕੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਇਹ ਨਹੀਂ ਪਤਾ ਕੀ ਸਾਬਤ ਸੂਰਤ ਸਿੱਖ ਦਾ ਹੈਲਮਟ ਦਾ ਚਲਾਨ ਨਹੀਂ ਕੱਟਿਆ ਜਾ ਸਕਦਾ? ਇਹ ਸਾਬਤ ਸੂਰਤ ਸਿੱਖ, ਮੁੱਖ ਮੰਤਰੀ ਤੋਂ ਗੁਹਾਰ ਲਗਾ ਰਿਹਾ ਹੈ ਕਿ ਪੰਜਾਬ ਅੰਦਰ ਵੀ ਸਿੱਖਾਂ ਨੂੰ ਆਪਣੀ ਹੋਂਦ ਸਾਬਤ ਕਰਨ ਦੀ ਲੋੜ ਪੈ ਗਈ.? ਬਲੀਏਵਾਲ ਨੇ ਕਿਹਾ ਪੰਜਾਬ ਪੁਲਿਸ ਦੇ ਨਿੱਤ ਨਵੇਂ ਕਾਰਨਾਮੇ ਸਾਹਮਣੇ ਆ ਰਹੇ ਹਨ | ਪਿਛਲੀ ਦਿਨੀਂ ਲੁਧਿਆਣਾ ਵਿਚ ਵੀ ਇੱਕ ਇੰਸਪੈਕਟਰ ਨੇ ਇੱਕ ਸਿੱਖ ਦੀ ਮਾਰਕੁੱਟ ਕੀਤੀ ਸੀ, ਪਹਿਲਾਂ ਪਟਿਆਲਾ ਵਿਚ ਵੀ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਦੇ ਤਸ਼ੱਦਦ ਤੋਂ 4 ਵਿਅਕਤੀਆਂ ਨੂੰ ਛਡਵਾਇਆ ਸੀ | ਬਲੀਏਵਾਲ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕਰਦੇ ਹਾਂ ਕਿ ਇਸ ਚਲਾਨ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਉਨ੍ਹਾਂ ਪੁਲਿਸ ਅਫ਼ਸਰਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ | ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਿੱਖ ਸੰਗਤ ਨਾਲ ਵਿਚਾਰ ਤੋਂ ਬਾਅਦ ਕੁੱਝ ਫ਼ੈਸਲੇ ਲਏ ਜਾਣਗੇ |
ਪਿਛਲੀ ਖ਼ਬਰ ਗੁ. ਸ਼ਹੀਦ ਸਿੰਘਾਂ ਕੁੱਪ ਕਲਾਂ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਅੱਜ ਅੰਮਿ੍ਤ ਸੰਚਾਰ ਹੋਣਗੇ- ਭਾਈ ਮਨਪ੍ਰੀਤ ਸ... ਅਗਲੀ ਖ਼ਬਰ ਕੰਨਿਆ ਸਕੂਲ ਮਲੌਦ ਦਾ ਅੱਠਵੀਂ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।