22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸਰਕਾਰੀ ਹਾਈ ਸਕੂਲ ਚੀਮਾ ਵਿਖੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ

ਅਜੀਤ ਡੈਸਕ 12-04-2026
ਖੰਨਾ, 11 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਅੱਜ ਸਰਕਾਰੀ ਹਾਈ ਸਕੂਲ ਚੀਮਾ ਵਿਖੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ | ਜਿਸ ਦੌਰਾਨ ਸੈਸ਼ਨ 2025-26 ਦੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ, ਸਟੇਟ ਤੇ ਨੈਸ਼ਨਲ ਲੈਵਲ ਦੇ ਖਿਡਾਰੀਆਂ, ਮੈਰੀਟੋਰੀਅਸ ਸਕੂਲਾਂ ਵਿਚ ਗਏ ਵਿਦਿਆਰਥੀ, ਸਾਇੰਸ ਮੇਲੇ ਵਿਚ ਬਲਾਕ ਪੱਧਰ 'ਤੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਮਿਡ-ਡੇ-ਮੀਲ ਵਰਕਰ ਤੇ ਸਫ਼ਾਈ ਕਰਮਚਾਰੀ ਅਤੇ ਸਕੂਲ ਮੁਖੀ ਅਤੇ ਸਮੂਹ ਸਟਾਫ਼ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਹਰਕੇਵਲ ਸਿੰਘ ਨੇ ਆਪਣੇ ਪਿਤਾ ਬੁੱਧ ਸਿੰਘ ਦੀ ਯਾਦ ਵਿਚ 2100 ਰੁਪਏ ਸਕੂਲ ਨੂੰ ਦਾਨ ਦਿੱਤੇ | ਦਰਸ਼ਨ ਸਿੰਘ ਚੀਮਾ ਨੇ ਵਿਦਿਆਰਥੀਆਂ ਨੂੰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਦੇ ਪ੍ਰਧਾਨ ਪ੍ਰਕਾਸ਼ ਸਿੰਘ ਚੀਮਾ, ਮੈਂਬਰ ਡਾ. ਦਰਸ਼ਨ ਸਿੰਘ ਚੀਮਾ, ਗੁਲਜ਼ਾਰ ਸਿੰਘ, ਸੁਖਦੇਵ ਸਿੰਘ, ਹਰਕੇਵਲ ਸਿੰਘ, ਅਮਰਨਾਥ ਸਿੰਘ, ਦਰਸ਼ਨਜੀਤ ਸਿੰਘ, ਰਜਿੰਦਰ ਸਿੰਘ, ਧਰਮ ਸਿੰਘ, ਯਾਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਮੁੱਖ ਸਿੰਘ, ਰਜਿੰਦਰ ਸਿੰਘ, ਗੁਰਮੀਤ ਸਿੰਘ, ਰਣਜੀਤ ਸਿੰਘ, ਸਕੂਲ ਮੁਖੀ ਭਾਰਤੀ ਅਤੇ ਸਮੂਹ ਸਟਾਫ਼ ਹਾਜਰ ਸਨ | ਅਖੀਰ ਵਿਚ ਸਕੂਲ ਮੁਖੀ ਭਾਰਤੀ ਨੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਦੇ ਆਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਧਾਰਮਿਕ ਸਮਾਗਮ ਦੌਰਾਨ ਸੰਤ ਬੇਅੰਤ ਸਿੰਘ ਲੰਗਰਾਂ ਵਾਲੇ, ਸੰਤ ਸੁਖਦੇਵ ਸਿੰਘ ਬੇਰ ਕਲਾਂ ਕਾਰ ਸੇਵਾ ਵਾਲੇ ਅਤੇ ਸਮਾਜ ਸੇਵੀ... ਅਗਲੀ ਖ਼ਬਰ ਸੀ. ਐਚ. ਸੀ. ਮਾਨੂੰਪੁਰ ਵਿਖੇ ਹੋਮਿਓਪੈਥੀ ਜਾਗਰੂਕਤਾ ਹਫ਼ਤਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।