18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਭਾਜਪਾ ਖੰਨਾ ਮੰਡਲ-2 ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸੁਣੀ ਪ੍ਰਧਾਨ ਮੰਤਰੀ ਦੀ 'ਮਨ ਕੀ ਬਾਤ'

ਅਜੀਤ ਡੈਸਕ 31-03-2026
ਖੰਨਾ, 30 ਮਾਰਚ (ਹਰਜਿੰਦਰ ਸਿੰਘ ਲਾਲ)-ਭਾਜਪਾ ਖੰਨਾ ਮੰਡਲ 2 ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਮਨ ਕੀ ਬਾਤ' ਸਾਥੀਆਂ ਸਮੇਤ ਇਕੱਠੇ ਬੈਠ ਕੇ ਸੁਣੀ | ਇਸ ਮੌਕੇ ਵਿਸ਼ੇਸ਼ ਤੌਰ ਉਤੇ ਪੰਜਾਬ ਭਾਜਪਾ ਦੇ ਬੁਲਾਰੇ ਇਕਬਾਲ ਸਿੰਘ ਚੰਨੀ ਅਤੇ ਸੰਜੀਵ ਕੌਸ਼ਲ ਵੀ ਹਾਜ਼ਰ ਸਨ | ਮੰਡਲ ਪ੍ਰਧਾਨ ਬਿੰਨੀ ਮਲਹੋਤਰਾ ਨੇ ਕਿਹਾ ਦੀ ਪ੍ਰਧਾਨ ਮੰਤਰੀ ਮੋਦੀ ਨੇ ਮਿਡਿਲ ਈਸਟ ਵਿੱਚ ਲੜਾਈ ਦੇ ਕਾਰਨ ਬਣੇ ਸੰਸਾਰਿਕ ਸੰਕਟ, ਪਟਰੋਲ - ਡੀਜ਼ਲ ਦੀਆਂ ਕੀਮਤਾਂ ਅਤੇ ਜ਼ਰੂਰੀ ਵਸਤਾਂ ਦੀ ਆਪੂਰਤੀ ਉਤੇ ਗੱਲ ਕੀਤੀ ¢ ਉਨ੍ਹਾਂ ਨੇ ਸਬਰ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਭਾਰਤ ਸਰਕਾਰ ਸੰਕਟ ਨੂੰ ੂ ਨਿੱਬੜਨ ਲਈ ਹਰ ਸੰਭਵ ਕਦਮ ਉਠਾ ਰਹੀ ਹੈ ਤਾਂਕਿ ਜਨਤਾ ਉਤੇ ਬੋਝ ਨਾ ਪਏ¢ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਰਚ ਦਾ ਮਹੀਨਾ ਸੰਸਾਰਿਕ ਪੱਧਰ ਉਤੇ ਘਟਨਾਪੂਰਣ ਰਿਹਾ ਹੈ¢ ਪੰਜਾਬ ਭਾਜਪਾ ਦੇ ਬੁਲਾਰੇ ਇਕਬਾਲ ਸਿੰਘ ਚੰਨੀ ਨੇ ਕਿਹਾ ਕਿ ਭਾਰਤ ਇਨ੍ਹਾਂ ਚੁਨੌਤੀਆਂ ਦਾ ਡਟ ਕੇ ਸਾਹਮਣਾ ਕਰ ਰਿਹਾ ਹੈ ਅਤੇ ਸੰਸਾਰਿਕ ਸੰਬੰਧਾਂ ਦੇ ਦਮ ਉਤੇ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ ਹੈ ¢ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਫ਼ਵਾਹਾਂ ਉਤੇ ਧਿਆਨ ਨਹੀਂ ਦੇਣ ਅਤੇ ਸਬਰ ਦੇ ਨਾਲ ਮਿਲਕੇ ਕੰਮ ਕਰਨ ਦੀ ਅਪੀਲ ਕੀਤੀ¢ ਉਨ੍ਹਾਂ ਨੇ ਦੱਸਿਆ ਕਿ ਇਸ ਸੰਸਾਰਿਕ ਵਿਪਰੀਤ ਪਰੀਸਥਤੀਆਂ ਦੇ ਬਾਵਜੂਦ ਦੇਸ਼ ਤਰੱਕੀ ਦੀ ਰਾਹ ਤੇ ਹੈ ¢ ਇਸ ਮੌਕੇ ਖੰਨਾ ਮੰਡਲ ਦੇ ਵਾਇਸ ਪ੍ਰਧਾਨ ਐਡਵੋਕੇਟ ਜਤਿਨ ਮਿੱਤਲ, ਮੁਖ ਸਕੱਤਰ ਵਿਸ਼ਾਲ ਮਿੱਤਲ, ਹਰਵਿੰਦਰ ਸ਼ਾਹੀ, ਰਾਜੇਸ਼ ਮਲਹੋਤਰਾ, ਯੁਵਾ ਸੋਸ਼ਲ ਮੀਡੀਆ ਇੰਚਾਰਜ ਕਵਿਸ਼ ਸਿੰਗਲਾ, ਆਈ. ਟੀ. ਸੈਲ ਇੰਚਾਰਜ ਜਯਤ ਮਿੱਤਲ, ਬੱਬੂ ਵਾਲਿਆ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕ ਘੁੰਮਣ ਦੀ ਅਗਵਾਈ 'ਚ ਕਈ ਭਾਜਪਾ ਆਗੂ 'ਆਪ' ਵਿਚ ਸ਼ਾਮਿਲ ਅਗਲੀ ਖ਼ਬਰ ਕੈਬਨਿਟ ਮੰਤਰੀ ਸੌਂਦ ਨੇ ਕੀਤਾ ਨਵੀਆਂ ਸੜਕਾਂ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।