ਖੰਨਾ, 30 ਮਾਰਚ (ਹਰਜਿੰਦਰ ਸਿੰਘ ਲਾਲ)-ਅੱਜ ਹਲਕਾ ਖੰਨਾ ਦੇ ਜੋਨ ਨੰ. 1 ਦੇ ਆਪ ਕਿਸਾਨ ਵਿੰਗ ਦੀ ਮੀਟਿੰਗ ਹਲਕਾ ਖੰਨਾ ਦੇ ਪ੍ਰਧਾਨ ਯਾਦਵਿੰਦਰ ਸਿੰਘ ਲਿਬੜਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਪੁੱਜੇ | ਮੰਤਰੀ ਸੌਂਦ ਨੇ ਕਿਸਾਨਾਂ ਦੀ ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਜੋ ਕੰਮ ਕਿਸਾਨਾਂ ਲਈ ਪਿਛਲੇ 4 ਸਾਲ ਵਿਚ ਕਰ ਦਿੱਤੇ ਹਨ | ਉਹ ਇਹ ਰਵਾਇਤੀ ਪਾਰਟੀਆਂ ਪਿਛਲੇ 75 ਸਾਲ 'ਚ ਨਹੀਂ ਕਰ ਸਕੀਆਂ | ਭਾਵੇਂ ਕਿਸਾਨਾਂ ਨੂੰ ਦਿਨੇ 8 ਘੰਟੇ ਨਿਰਵਿਘਨ ਬਿਜਲੀ ਦੇਣਾ ਹੋਵੇ ਭਾਵੇਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਣ ਦਾ ਇਤਿਹਾਸਿਕ ਕੰਮ ਹੋਣ | ਹੁਣ ਕਿਸਾਨਾਂ ਨੂੰ ਰਾਤਾਂ ਨੂੰ ਮੋਟਰ ਤੇ ਧੱਕੇ ਨਹੀਂ ਖਾਣੇ ਪੈਂਦੇ ਸਗੋਂ ਦਿਨੇ ਦਿਨੇ ਆਪਣੀ ਫ਼ਸਲ ਨੂੰ ਪਾਣੀ ਲਗਾ ਲੈਂਦੇ ਹਨ | ਇਸ ਮੌਕੇ ਲਿਬੜਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਜੋ ਕੰਮ ਕਿਸਾਨਾਂ ਲਈ ਕੀਤੇ ਹਨ | ਉਹ ਕਿਸਾਨ ਹਮੇਸ਼ਾ ਯਾਦ ਰੱਖਣਗੇ ਅਤੇ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਕਿਸਾਨ ਭਾਰੀ ਗਿਣਤੀ ਵਿਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਭਗਵੰਤ ਸਿੰਘ ਮਾਨ ਨੂੰ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਾਉਣਗੇ | ਇਸ ਮੌਕੇ ਬਲਾਕ ਸੰਮਤੀ ਦੇ ਚੇਅਰਮੈਨ ਲਖਵੀਰ ਸਿੰਘ ਗਿੱਲ, ਆੜ੍ਹਤੀ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਜਗਤਾਰ ਸਿੰਘ ਰਤਨਹੇੜੀ, ਗੁਰਦੀਪ ਸਿੰਘ ਨੀਟੂ, ਸਵਰਨਜੀਤ ਸਿੰਘ ਮਾਜਰੀ ਬਲਾਕ ਪ੍ਰਧਾਨ ਆਦਿ ਹਾਜਰ ਸਨ |