06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਇਕ ਰੋਜ਼ਾ ਨਾਟ ਫੈਸਟੀਵਲ ਅੰਬੇਡਕਾਰ ਭਵਨ ਨਾਨਕਸਰ 'ਚ ਕੱਲ੍ਹ ਕਹਾਣੀਕਾਰ ਗੁਰਮੇਲ ਬੋਡੇ ਨੂੰ ਡਾ. ਗੁਰਮੀਤ ਮੱਦੋਕੇ ਪੁਰਸਕਾਰ ਦਿੱਤਾ ਜਾਵੇਗਾ

ਅਜੀਤ ਡੈਸਕ 23-02-2026
ਜਗਰਾਉਂ, 22 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)- ਨਾਟ ਕਲਾ ਕੇਂਦਰ ਜਗਰਾਉਂ ਵਲੋਂ ਇਕ ਰੋਜ਼ਾ ਨਾਟ ਫੈਸਟੀਵਲ ਪ੍ਰੋਗਰਾਮ 24 ਫਰਵਰੀ ਨੂੰ ਅੰਬੇਦਕਰ ਭਵਨ ਨਾਨਕਸਰ ਨੇੜੇ ਕਰਵਾਇਆ ਜਾ ਰਿਹਾ ਹੈ | ਇਸ ਸਮੇਂ ਕਹਾਣੀਕਾਰ ਗੁਰਮੇਲ ਸਿੰਘ ਬੋਡੇ ਨੂੰ ਡਾਕਟਰ ਗੁਰਮੀਤ ਸਿੰਘ ਗਿੱਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਸਬੰਧੀ ਡਾਇਰੈਕਟਰ ਮੋਹੀ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਮਹਿਮਾਨ ਵਜੋਂ ਗੁਰਮੀਤ ਸਿੰਘ ਭਿੰਡਰ, ਦਰਸ਼ਨ ਸਿੰਘ ਕੈਨੇਡਾ, ਡਾ. ਜੈ ਰਾਮ ਕੱਕੜ, ਕੁਲਵਿੰਦਰ ਸਿੰਘ ਕੈਨੇਡਾ ਸ਼ਾਮਿਲ ਹੋਣਗੇ | ਇਸ ਮੌਕੇ ਜਰਨੈਲ ਕੌਰ ਧਾਲੀਵਾਲ ਦਾ ਨਾਵਲ 'ਸੁਖੀ ਵਸੇ ਮਸਕੀਨੀਆਂ', ਡਾ. ਕੈਲਾਸ ਠਾਕੁਰ ਦਾ ਮਿੰਨੀ ਸੰਗ੍ਰਹਿ 'ਸ਼ਬਦਾਂ ਦੇ ਘੇਰੇ' ਅਤੇ ਬਾਲ ਨਾਟਕ 'ਚਾਨਣ ਮੁਨਾਰਾ' ਲੋਕ ਅਰਪਣ ਕੀਤੇ ਜਾਣਗੇ | ਇਸ ਸਮੇਂ ਨਾਟਕ ਵੀ ਖੇਡੇ ਜਾਣਗੇ | ਇਸ ਸਮਾਗਮ ਨੂੰ ਨੇਪਰੇ ਚਾੜਨ ਲਈ ਡਾ. ਗੁਰਪ੍ਰਤਾਪ ਸਿੰਘ, ਬਲਦੇਵ ਸਿੰਘ ਸਾਬਕਾ ਡਿਪਟੀ ਡਾਇਰੈਕਟਰ, ਰਵੀ ਸਿੰਘ ਪੱਬੀਆਂ, ਡਾ. ਕਰਮਜੀਤ ਕੌਰ ਮੱਦੋਕੇ, ਹਰਜੀਤ ਸਿੰਘ ਗਿੱਲ ਦਾ ਵਿਸ਼ੇਸ਼ ਯੋਗਦਾਨ ਹੈ |
ਪਿਛਲੀ ਖ਼ਬਰ ਜਗਰਾਓਾ ਵਿਚ ਕੰਨਾਂ ਦਾ ਫ੍ਰੀ ਟੈੱਸਟ ਅਤੇ 50 ਫ਼ੀਸਦੀ ਛੋਟ 'ਤੇ ਕੰਨਾਂ ਦੀਆਂ ਮਸ਼ੀਨਾਂ ਉਪਲਬਧ ਅਗਲੀ ਖ਼ਬਰ ਭਾਰਤੀÊਜਨਤਾ ਪਾਰਟੀ ਦੇ ਪੰਜਾਬ ਆਗੂ ਵਲੋਂ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਬਾਰੇ ਕੀਤੀ ਗਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।